ਤਰਨ ਤਾਰਨ, 4 ਜੂਨ (ਹਰਿੰਦਰ ਸਿੰਘ)-ਪ੍ਰਸਿੱਧ ਸਮਾਜ ਸੇਵੀ ਅਤੇ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਸਰਪ੍ਰਸਤ ਸੁਖਬੀਰ ਸਿੰਘ ਸੱਗੂ ਪ੍ਰਤਾਪ ਮੈਡੀਕਲ ਸਟੋਰ ਵਾਲਿਆ ਨੂੰ ਉਸ ਸਮੇਂ ਸਦਮਾ ਲੰਗਾ, ਜਦ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਅੰਮਿ੍ਤਪਾਲ ਕੌਰ ਦਾ ਅਚਾਨਕ ਦਿਹਾਂਤ ਹੋ ਗਿਆ | ਉਨ੍ਹਾਂ ਦੇ ਵੱਡੇ ਸਪੁੱਤਰ ਆਸਟ੍ਰੇਲੀਆ ਵਿਚ ਹੋਣ ਕਾਰਨ ਕੱਲ੍ਹ ਵਾਪਸ ਪਰਤਣ 'ਤੇ 6 ਜੂਨ 2025 ਦਿਨ ਸ਼ੁੱਕਰਵਾਰ ਨੂੰ 11 ਵਜੇ ਅੰਤਿਮ ਸੰਸਕਾਰ ਸਚਖੰਡ ਰੋਡ ਸਮਸ਼ਾਨਘਾਟ ਵਿਖੇ ਕੀਤਾ ਜਾਵੇਗਾ | ਇਸ ਮੌਕੇ ਸਾਬਕਾ ਮੰਤਰੀ ਅਨਿਲ ਜੋਸ਼ੀ, ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖੇੜਾ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੁਰਿੰਦਰ ਸਿੰਘ ਲਾਡੀ, ਆਜ਼ਾਦ ਗਰੁੱਪ ਦੇ ਆਗੂ ਪਰਮਜੀਤ ਸਿੰਘ ਪੰਮਾ ਗੱਗੋਬੂਹਾ, ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਯੋਧਬੀਰ ਸਿੰਘ ਪੰਡੋਰੀ ਰਣ ਸਿੰਘ, ਰਵਿੰਦਰ ਕੁਮਾਰ ਬਿੱਲੂ, ਸਵਤੰਤਰ ਕੁਮਾਰ ਪੱਪੀ, ਕੌਂਸਲਰ ਮਨੋਜ ਅਗਨੀਹੋਤਰੀ, ਕੌਂਸਲਰ ਸੰਜੀਵ ਕੁੰਦਰਾ, ਕੌਂਸਲਰ ਸ਼ਾਮ ਸਿੰਘ ਮੁਰਾਦਪੁਰਾ, ਕੌਂਸਲਰ ਸਨਮ ਸ਼ਰਮਾ, ਕੌਂਸਲਰ ਸਤਿੰਦਰਪਾਲ ਸਿੰਘ, ਕੌਂਸਲਰ ਜਸਪ੍ਰੀਤ ਸਿੰਘ, ਵਿਜੈਜੀਤ ਸਿੰਘ ਚੈਪਲ, ਐਡਵੋਕੇਟ ਅਜੈਪਾਲ ਸਿੰਘ ਸੱਗੂ, ਨਰਿੰਦਰ ਪੁਰੀ, ਚਾਵਲਾ ਮੈਡੀਕਲ ਸਟੋਰ ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੁਖਬੀਰ ਸਿੰਘ ਸੱਗੂ ਨਾਲ ਹਮਦਰਦੀ ਪ੍ਰਗਟ ਕੀਤੀ |