08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਜਲਾਲ ਉਸਮਾ ਨੇ ਵੈਰੋਵਾਲ ਵਿਖੇ ਹੜ੍ਹ ਪੀੜਤਾਂ ਨੂੰ 350 ਰਾਸ਼ਨ ਕਿੱਟਾਂ ਤੇ ਤਰਪਾਲਾਂ ਵੰਡੀਆਂ

Ad Position 21
No active advertisement
ਦਾਰਾਪੁਰ ਵੈਰੋਵਾਲ ਵਿਖੇ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡਦੇ ਹੋਏ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਹਲਕਾ ਇੰਚਾਰਜ ਬਾਬਾ ਬਕਾਲਾ ਸਾਹਿਬ ਨਾਲ ਸਰਪੰਚ ਸੁਖਦੇਵ ਸਿੰਘ ਦਾਰਾਪੁਰ, ਸਤਪਾਲ ਸਿੰਘ ਨੱਥੋਕੇ ਸਰਕਲ ਪ੍ਰਧਾਨ ਅਤੇ ਹੋਰ | ਤਸਵੀਰ: ਕੁਲਾਰ <br/> 02-09-2025
ਖਡੂਰ ਸਾਹਿਬ, 1 ਸਤੰਬਰ (ਰਸ਼ਪਾਲ ਸਿੰਘ ਕੁਲਾਰ)-ਪਿਛਲੇ ਕਈ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਗਰੀਬ ਲੋਕਾਂ ਦੇ ਘਰਾਂ ਦੀਆਂ ਛੱਤਾਂ 'ਚੋਂ ਰਹੀਆਂ ਹਨ ਅਤੇ ਹੜ੍ਹਾਂ ਕਾਰਨ ਪ੍ਰਭਾਵਿਤ ਪਰਿਵਾਰਾਂ ਨੂੰ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਹਲਕਾ ਇੰਚਾਰਜ ਬਾਬਾ ਬਕਾਲਾ ਸਾਹਿਬ ਨੇ ਪਿੰਡ ਦਾਰਾਪੁਰ ਵੈਰੋਵਾਲ ਦੇ ਪੀੜਤਾਂ ਨੂੰ 350 ਰਾਸ਼ਨ ਕਿੱਟਾਂ, ਤਰਪਾਲਾਂ, ਮੱਛਰ ਦਾਨੀਆਂ, ਪਸ਼ੂਆਂ ਲਈ ਚੋਕਰ ਆਦਿ ਸਮੱਗਰੀ ਦਾਰਾਪੁਰ ਦੇ ਸਰਪੰਚ ਜਥੇਦਾਰ ਸੁਖਦੇਵ ਸਿੰਘ ਦੀ ਹਾਜ਼ਰੀ ਵਿਚ ਵੰਡੀ ਗਈ | ਇਸ ਮੌਕੇ ਜਥੇਦਾਰ ਜਲਾਲਉਸਮਾ ਨੇ ਰਾਹਤ ਸਮੱਗਰੀ ਵੰਡਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪੰਜਾਬ ਵਿਚ ਆਏ ਹੜ੍ਹਾਂ ਦੇ ਪੀੜਤਾਂ ਦੀ ਵੱਡੇ ਪੱਧਰ 'ਤੇ ਮਦਦ ਕੀਤੀ ਜਾ ਰਹੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਲੋੜ ਅਨੁਸਾਰ ਰਾਸ਼ਨ, ਤਰਪਾਲਾਂ, ਪਸ਼ੂਆਂ ਲਈ ਚਾਰਾ ਆਦਿ ਦਿੱਤਾ ਜਾ ਰਿਹਾ ਹੈ, ਜੋ ਬਹੁਤ ਹੀ ਸ਼ਲਾਘਾਯੋਗ ਹੈ | ਉਨ੍ਹਾਂ ਕਿਹਾ ਕਿ ਇਹ ਫਰਜ ਤਾਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਬਣਦਾ ਸੀ ਜੋ ਆਪਣੇ ਫਰਜ ਤੋਂ ਭੱਜਦੀ ਹੋਈ ਨਜ਼ਰ ਆ ਰਹੀ | ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਹਰਦੇਵ ਸਿੰਘ ਨਾਗੋਕੇ ਸੀਨੀਅਰ ਆਗੂ, ਸਤਪਾਲ ਸਿੰਘ ਨੱਥੋਕੇ ਸਰਕਲ ਪ੍ਰਧਾਨ ਢੋਟਾ, ਜਥੇਦਾਰ ਨੌਰੰਗ ਸਿੰਘ ਸਰਕਲ ਪ੍ਰਧਾਨ ਨਾਗੋਕੇ, ਸੁਖਵੰਤ ਸਿੰਘ ਸਰਕਲ ਪ੍ਰਧਾਨ ਮੱਲਾ, ਬਲਦੇਵ ਸਿੰਘ ਸਾਬਕਾ ਸਰਪੰਚ ਅਲੋਵਾਲ ਸੀਨੀਅਰ ਆਗੂ, ਗੁਰਪ੍ਰੀਤ ਸਿੰਘ ਉੱਪਲ, ਕਸ਼ਮੀਰ ਸਿੰਘ ਨੰਬਰਦਾਰ ਜਲਾਲਾਬਾਦ, ਸਰਪੰਚ ਸਰਵਣ ਸਿੰਘ ਸਰਕਲ ਪ੍ਰਧਾਨ ਤੱਖਤੂਚੱਕ, ਜੋਗਾ ਸਿੰਘ ਸੰਘਰ ਸਰਕਲ ਪ੍ਰਧਾਨ ਯੂਥ ਅਕਾਲੀ ਦਲ, ਕੁਲਦੀਪ ਸਿੰਘ ਢੋਟਾ, ਸਰਬਜੀਤ ਸਿੰਘ ਢੋਟਾ, ਪਿ੍ਤਪਾਲ ਸਿੰਘ ਵੈਰੋਵਾਲ, ਹਰਿੰਦਰ ਸਿੰਘ ਹੈਪੀ ਵੈਰੋਵਾਲ, ਗੁਰਜੰਟ ਸਿੰਘ, ਗੁਰਬੀਰ ਸਿੰਘ, ਬੂਟਾ ਸਿੰਘ ਸਾਬਕਾ ਸਰਪੰਚ, ਜਥੇਦਾਰ ਮੱਖਣ ਸਿੰਘ, ਪ੍ਰਮਜੀਤ ਸਿੰਘ ਪੰਚ, ਮੱਖਣ ਸਿੰਘ ਫੌਜੀ, ਧਰਮ ਸਿੰਘ ਪੰਚ, ਜਤਿੰਦਰ ਸਿੰਘ ਪੰਚ, ਚਰਨਜੀਤ ਕੌਰ ਪੰਚ, ਦਲਜੀਤ ਕੌਰ ਪੰਚ, ਕਸ਼ਮੀਰ ਸਿੰਘ ਸਾਬਕਾ ਸਰਪੰਚ, ਅਵਤਾਰ ਸਿੰਘ ਔਲਖ, ਦਰਸ਼ਨ ਸਿੰਘ ਪੰਚ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਭੁੱਲਰ ਵਲੋਂ ਸਰਹੱਦੀ ਪਿੰਡਾਂ ਦੇ ਧੁੱਸੀ ਬੰਨ੍ਹਾਂ ਦਾ ਦੌਰਾ ਅਗਲੀ ਖ਼ਬਰ ਦਲਜੀਤ ਸਿੰਘ ਮਾਂਗਟ ਵਲੋਂ ਸਤਲੁਜ ਦਰਿਆ ਨਾਲ ਬਣੇ ਧੁੱਸੀ ਬੰਨ੍ਹ ਦਾ ਦੌਰਾ, ਨਾਜ਼ੁਕ ਥਾਵਾਂ ਦਾ ਲਿਆ ਜਾਇਜ਼ਾ
Ad Position 24