09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸਿੱਕੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੜ੍ਹ ਪੀੜਤਾਂ ਦੀ ਸੰਭਵ ਮਦਦ ਕੀਤੀ ਜਾਵੇਗੀ-ਪੱਖੋਕੇ

Ad Position 21
No active advertisement
ਅਜੀਤ ਡੈਸਕ 02-09-2025
ਫਤਿਆਬਾਦ, 1 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਟੀਮ ਦੇ ਆਗੂ ਕਾਂਗਰਸ ਦੇ ਮੀਤ ਪ੍ਰਧਾਨ ਰਾਜਬੀਰ ਸਿੰਘ ਪੱਖੋਕੇ ਵਲੋਂ ਸਿੱਕੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪਿੰਡ ਧੂੰਦਾ, ਭੈਲ, ਮੁੰਡਾ ਪਿੰਡ ਅਤੇ ਹੋਰਨਾਂ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਹੜ੍ਹ ਪੀੜਤਾਂ ਦੀ ਵਿਥਿਆ ਸੁਣੀ | ਇਸ ਮੌਕੇ ਪੱਖੋਕੇ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਜਿਸ ਤਰੀਕੇ ਦੀ ਮਦਦ ਚਾਹੀਦੀ ਹੈ, ਉਸ ਬਾਰੇ ਪੁੱਛਿਆ | ਇਸ ਮੌਕੇ ਹੜ੍ਹ ਪ੍ਰਭਾਵਿਤ ਲੋਕਾਂ ਨੇ ਕਾਂਗਰਸੀ ਆਗੂ ਸਾ. ਸਰਪੰਚ ਪ੍ਰਮਿੰਦਰ ਸਿੰਘ ਪੰਮਾ ਸਮੇਤ ਕਿਹਾ ਕਿ ਹੜ੍ਹ ਦੇ ਪਾਣੀ ਨਾਲ ਜਿਥੇ ਫ਼ਸਲਾ ਬਰਬਾਦ ਹੋਈਆਂ ਹਨ, ਉਥੇ ਪਿੰਡ ਧੂੰਦਾ ਦੇ ਘਰਾਂ ਵਿਚ ਪਾਣੀ ਭਰ ਜਾਣ ਕਰਕੇ ਲੋਕ ਬਹੁਤ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਡੰਗਰਾਂ ਨੂੰ ਮੂੰਹ ਖੁਰ ਦੀ ਬਿਮਾਰੀ ਹੋ ਗਈ ਹੈ, ਜਿਸ ਦਾ ਇਲਾਜ ਜ਼ਰੂਰੀ ਹੈ ਅਤੇ ਪਸ਼ੂਆ ਵਾਸਤੇ ਚੌਕਰ ਜਾ ਫ਼ੀਡ ਦਾ ਵੀ ਪ੍ਰਬੰਧ ਚਾਹੀਦਾ ਹੈ | ਇਸ ਬਾਰੇ ਪੱਖੋਕੇ ਨੇ ਕਿਹਾ ਕਿ ਹੜ੍ਹ ਪੀੜਤਾਂ ਨੇ ਜ਼ਰੂਰੀ ਦਵਾਈਆਂ ਅਤੇ ਫ਼ੀਡ ਤੋਂ ਇਲਾਵਾ ਤਰਪਾਲਾਂ ਦੀ ਮੰਗ ਕੀਤੀ ਹੈ, ਜਿਸਦਾ ਪ੍ਰਬੰਧ ਸਾ. ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਅਗਵਾਈ ਹੇਠ ਜਲਦੀ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਾ. ਵਿਧਾਇਕ ਸਿੱਕੀ ਆਪਣੇ ਤੌਰ 'ਤੇ ਲੋਕਾਂ ਦੀ ਬਾਂਹ ਫੜ ਰਹੇ ਹਨ, ਪਰ ਲੋਕਾਂ ਦੇ ਨੁਕਸਾਨ ਦੀ ਜੇ ਆਪਾਂ ਗੱਲ ਕਰੀਏ ਤਾਂ ਲੋਕਾਂ ਦੇ ਪੱਲੇ ਕੁਝ ਨਹੀਂ ਰਿਹਾ | ਝੋਨਾ ਤੇ ਕਮਾਦ ਬਿਲਕੁਲ ਖਤਮ ਹੋ ਗਿਆ ਹੈ ਤੇ ਲੋਕਾਂ ਦੇ ਮੰਡ ਖੇਤਰ ਵਿਚ ਕੋਠੇ ਤੇ ਬੰਬੀਆਂ ਵੀ ਬਰਬਾਦ ਹੋ ਗਏ ਹਨ | ਇਸ ਲਈ ਮਾਨ ਸਰਕਾਰ ਨੂੰ ਚਾਹੀਦਾ ਹੈ ਕਿ ਬਿਨਾ ਕਿਸੇ ਢਿੱਲ ਤੋਂ ਪ੍ਰਭਾਵਿਤ ਲੋਕਾਂ ਨੂੰ ਪਰ ਏਕੜ ਪੰਜਾਹ ਰੁਪਏ ਤੁਰੰਤ ਦਿੱਤੇ ਜਾਣ ਅਤੇ ਗਾਵਾਂ ਮੱਝਾਂ ਤੇ ਘਰਾਂ ਦਾ ਵੱਖ਼ਰੇ ਤੌਰ 'ਤੇ ਜਲਦੀ ਤੋਂ ਜਲਦੀ ਮੁਆਵਜ਼ਾ ਦਿੱਤਾ ਜਾਵੇ | ਜੇਕਰ ਮਾਨ ਸਰਕਾਰ ਨੇ ਲੋਕਾਂ ਦੀ ਸਾਰ ਨਾ ਲਈ ਤਾ ਇਸ ਦਾ ਖਮਿਆਜ਼ਾ ਤਰਨ ਤਾਰਨ ਦੀ ਜ਼ਿਮਨੀ ਚੋਣ ਵਿਚ ਭੁਗਤਣਾ ਪਵੇਗਾ | ਇਸ ਮੌਕੇ ਪਿੰਡ ਧੂੰਦਾ ਦੇ ਜਸਬੀਰ ਸਿੰਘ, ਪ੍ਰਮਜੀਤ ਕੌਰ ਤੋਂ ਇਲਾਵਾ ਕੁਲਦੀਪ ਸਿੰਘ ਪੱਖੋਕੇ ਨੰਬਰਦਾਰ, ਧਰਮਿੰਦਰ ਸਿੰਘ ਪੱਖੋਕੇ, ਮਨਜਿੰਦਰ ਸਿੰਘ ਮੱਲ੍ਹੀ, ਕੰਵਰ ਪੱਖੋਕੇ, ਕੇਵਲ ਸਿੰਘ ਬਾਠ, ਯੁਵਰਾਜ ਸਿੰਘ, ਪ੍ਰਭਜੀਤ ਸਿੰਘ ਦੁੱਗਲਵਾਲ, ਸ਼ੇਰ ਸਿੰਘ ਸੰਘਾ, ਲਾਲੀ ਮੁਨੀਮ, ਸੁਬੇਗ ਸਿੰਘ ਮਾਲਚੱਕ, ਕਰਤਾਰ ਸਿੰਘ ਕੱਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਸ਼ੁਕਾਲਾ ਦੀ ਸੰਗਤ ਤੇ ਸ੍ਰੀ ਨਾਮਦੇਵ ਦਰਬਾਰ ਕਮੇਟੀ ਘੁਮਾਣ ਵਲੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ ਅਗਲੀ ਖ਼ਬਰ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੀ ਮੀਟਿੰਗੀ
Ad Position 24