10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਨਗਰ ਢੋਟੀਆਂ ਦੇ 'ਚ ਗੁਰਮਤਿ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 02-09-2025
ਤਰਨ ਤਾਰਨ, 1 ਸਤਬੀਰ (ਹਰਿੰਦਰ ਸਿੰਘ)- ਸਿੱਖ ਵਿਰਸਾ ਸੰਭਾਲ ਸੰਸਥਾ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਵਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਪਿੰਡ ਢੋਟੀਆਂ ਵਿਖੇ ਕਰਵਾਇਆ ਗਿਆ | ਇਹ ਗੁਰਮਤਿ ਸਮਾਗਮ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਰੂਪ ਦਿਹਾੜੇ ਨੂੰ ਸਮਰਪਿਤ ਕੀਤਾ | ਜਿਸ ਦੌਰਾਨ ਮਿਤੀ 23 ਅਗਸਤ ਤੋਂ ਲੈ ਕੇ 31 ਅਗਸਤ ਤੱਕ ਲੜੀਵਾਰ ਕਥਾ ਕੀਰਤਨ ਚੱਲਦੇ ਰਹੇ ਅਤੇ ਅੰਮਿ੍ਤ ਅਭਿਲਾਖੀਆਂ ਕੱਕਾਰਾਂ ਦੀ ਮੁਫ਼ਤ ਸੇਵਾ ਵੀ ਕੀਤੀ ਗਈ | ਇਸ ਸਮਾਗਮ ਦੀ ਅਗਵਾਈ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਵਲੋਂ ਮਾ. ਬਲਦੇਵ ਸਿੰਘ ਨੇ ਕੀਤੀ | ਇਸ ਦੌਰਾਨ ਕਾਰ ਸੇਵਾ ਬਾਬਾ ਜਗਤਾਰ ਸਿੰਘ ਅਤੇ ਬਾਬਾ ਮਹਿੰਦਰ ਸਿੰਘ ਨੇ ਵੀ ਪੂਰਨ ਸਹਿਯੋਗ ਦਿੱਤਾ | ਇਸ ਮੌਕੇ ਪਿੰਡ ਢੋਟੀਆਂ ਤੋਂ ਸੁਰਜੀਤ ਸਿੰਘ ਅਤੇ ਹੋਰ ਸਾਥੀਆਂ ਪੂਰਨ ਸਹਿਯੋਗ ਦਿੱਤਾ ਅਤੇ ਇਸ ਗੁਰਮਿਤ ਸਮਾਗਮ ਨੂੰ ਨੇਪਰੇ ਚੜਾਇਆ |
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਈ.ਟੀ.ਓ. ਨੇ ਜ਼ਮੀਨ ਖਿਸਕਣ ਕਾਰਨ ਪਏ ਟੋਏ ਨੂੰ ਪੂਰਨ 'ਚ ਕੀਤੀ ਮਦਦ ਅਗਲੀ ਖ਼ਬਰ ਕੇਂਦਰ ਸਰਕਾਰ ਹੜ੍ਹ ਪੀੜਤਾਂ ਨੂੰ ਵਿਸ਼ੇਸ਼ ਸਹਾਇਤਾ ਜਾਰੀ ਕਰੇ- ਪੰਨੂੰ
Ad Position 24