ਤਰਨ ਤਾਰਨ, 1 ਸਕਤੰਬਰ (ਇਕਬਾਲ ਸਿੰਘ ਸੋਢੀ)-ਸੀ.ਪੀ.ਆਈ.ਐੱਮ.ਐੱਲ ਲਿਬਰੇਸਨ ਜ਼ਿਲ੍ਹਾ ਤਰਨ ਤਾਰਨ ਦੇ ਕਾਰਜਕਾਰੀ ਸਕੱਤਰ ਦਲਵਿੰਦਰ ਸਿੰਘ ਨੌਸਹਿਰਾ ਪੰਨੂਆਂ ਨੇ ਹੜ੍ਹਾਂ ਵਿਚ ਹੋਏ ਨੁਕਸਾਨ ਅਤੇ ਮਾਰੇ ਗਏ ਲੋਕਾਂ ਦੀਆਂ ਮੌਤਾਂ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਬਚਾਅ ਅਤੇ ਭੋਜਨ ਸਮੱਗਰੀ ਲੋਕਾਂ ਤੱਕ ਪਹੁਚਾਉਣ ਦੇ ਕੰਮ ਵਿਚ ਤੇਜੀ ਲਿਆਂਦੀ ਜਾਵੇ ਤਾਂਕਿ ਕੀਮਤੀ ਜਾਨਾਂ ਬਚਾਈਆ ਜਾ ਸਕੇ | ਉਨਾਂ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਸਰਕਾਰ ਤੋਂ ਜੋਰਦਾਰ ਮੰਗ ਕੀਤੀ ਕਿ ਇਸ ਔਖੀ ਘੜੀ ਤੇ ਪੰਜਾਬ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ | ਇਸ ਮੌਕੇ ਹ ਮੀਟਿੰਗ ਵਿਚ ਬਲਵਿੰਦਰ ਸਿੰਘ ਗੋਹਲਵੜ, ਹਰਦੇਵ ਸਿੰਘ ਖਹਿਰਾ, ਬਲਜਿੰਦਰ ਸਿੰਘ ਸੇਖਚੱਕ,ਸੁਰਜੀਤ ਸਿੰਘ ਬਾਠ, ਰਾਜ ਕੌਰ ਕਲਸੀਆਂ, ਚਰਨਜੀਤ ਸਿੰਘ ਲਾਲਪੁਰਾ, ਪਰਮਜੀਤ ਕੌਰ ਧੂੰਦਾ ਹਾਜ਼ਰ ਸਨ |