11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਕੇਂਦਰੀ ਭਾਜਪਾ ਸਰਕਾਰ ਦੀ ਪੰਜਾਬ ਵੱਲ ਪਿੱਠ ਅਤਿ ਨਿੰਦਣਯੋਗ-ਗਿੱਲ, ਮਾੜੀਮੇਘਾ

Ad Position 21
No active advertisement
ਅਜੀਤ ਡੈਸਕ 02-09-2025
ਤਰਨ ਤਾਰਨ, 1 ਸਤੰਬਰ (ਇਕਬਾਲ ਸਿੰਘ ਸੋਢੀ)-ਹੜ੍ਹਾਂ ਨਾਲ ਪੰਜਾਬ ਬੁਰੀ ਤਰ੍ਹਾਂ ਝੰਬਿਆ ਗਿਆ ਹੈ | ਫ਼ਸਲਾਂ ਤਬਾਹ ਹੋ ਗਈਆਂ ਹਨ, ਪਸ਼ੂ ਧਨ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਹਿਮਾਚਲ ਤੇ ਜੰਮੂ ਕਸ਼ਮੀਰ ਵਿੱਚ ਵੀ ਵੱਡੀ ਤਬਾਹੀ ਹੋਈ ਤੇ ਹੋ ਰਹੀ ਹੈ | ਅਜਿਹੇ ਭਿਆਨਕ ਸਮੇਂ ਕੇਂਦਰ ਦੀ ਭਾਜਪਾ ਸਰਕਾਰ ਲੋਕਾਂ ਵੱਲ ਪਿੱਠ ਕਰਕੇ ਖੜੀ ਹੈ, ਜਿਵੇਂ ਇਸ ਤਬਾਹੀ ਦੇ ਮੰਜਰ 'ਤੇ ਖੁਸ਼ ਹੋਵੇ | ਇਹ ਵਰਤਾਰਾ ਅਤਿ ਨਿੰਦਣਯੋਗ ਅਤੇ ਨਾ ਬਖਸ਼ਣ ਯੋਗ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਮਾੜੀਮੇਘਾ, ਸੂਬਾਈ ਵਰਕਿੰਗ ਪ੍ਰਧਾਨ ਮਹਾਂਬੀਰ ਸਿੰਘ ਗਿੱਲ, ਕਨਵੀਨਰ ਬਲਦੇਵ ਸਿੰਘ ਧੂੰਦਾ ਤੇ ਜਨਰਲ ਸਕੱਤਰ ਬਲਕਾਰ ਸਿੰਘ ਵਲਟੋਹਾ ਨੇ ਕਰਦਿਆਂ ਕਿਹਾ ਕਿ ਪੰਜਾਬ ਦੇ ਡੈਮਾਂ 'ਤੇ ਕੇਂਦਰ ਸਰਕਾਰ ਕਾਬਜ਼ ਹੋ ਗਈ ਹੈ, ਪਰ ਪੰਜਾਬ ਦੀ ਔਖੀ ਘੜੀ ਵਿਚ ਅੱਖਾਂ ਮੀਟੀ ਬੈਠੀ ਹੈ | ਜੀ.ਐ?ਸ.ਟੀ. ਰਾਹੀਂ ਸੂਬਿਆਂ ਦੀ ਆਮਦਨ ਦਾ ਵੱਡਾ ਹਿੱਸਾ ਅੱਜ ਕੱਲ੍ਹ ਕੇਂਦਰ ਕੋਲ ਚਲਾ ਜਾਂਦਾ ਹੈ | ਕੇਂਦਰੀ ਭਾਜਪਾ ਸਰਕਾਰ ਕੋਲ ਵੱਡੇ ਫੰਡ ਪਏ ਹਨ | ਲੋਕ ਖਾਸ ਕਰਕੇ ਪੇਂਡੂ ਕਿਸਾਨ ਤੇ ਮਜ਼ਦੂਰ ਬੁਰੀ ਤਰ੍ਹਾਂ ਤਬਾਹ ਹੋ ਰਹੇ ਹਨ, ਪਰ ਕੇਂਦਰ ਸਰਕਾਰ ਆਪਣੇ ਹੀ ਮਜ਼ੇ ਵਿਚ ਹੈ, ਜਿੱਥੇ ਪੰਜਾਬ ਸਰਕਾਰ ਦੀ ਵੱਡੀ ਲਾ-ਪ੍ਰਵਾਹੀ ਹੜ੍ਹ ਰੋਕੂ ਅਗਾਊਾ ਪ੍ਰਬੰਧਾਂ ਦੀ ਸਾਹਮਣੇ ਆਈ ਹੈ, ਉੱਥੇ ਕੇਂਦਰ ਸਰਕਾਰ ਵੀ ਵੱਡੀ ਦੋਸ਼ੀ ਸਾਬਤ ਹੋ ਰਹੀ ਹੈ | ਕੇਂਦਰੀ ਕੋਟੇ 'ਚੋਂ ਇਸ ਤਰਾਸਦੀ ਸਮੇਂ ਕੁੱਝ ਵੀ ਨਹੀਂ ਕੀਤਾ ਜਾ ਰਿਹਾ, ਇੱਥੋਂ ਤੱਕ ਕਿ ਫੋਕਾ ਦਿਲਾਸਾ ਵੀ ਨਹੀਂ ਦਿੱਤਾ ਜਾ ਰਿਹਾ, ਜਿਵੇਂ ਕਿ ਹੜ੍ਹ ਮਾਰੇ ਲੋਕ ਦੂਰ ਦੁਸ਼ਮਣ ਦੇਸ਼ ਦੇ ਹੋਣ | ਅਜਿਹੀ ਆਫ਼ਤ ਸਮੇਂ ਤਾਂ ਇਨ੍ਹਾਂ ਹਾਲਾਤਾਂ ਨੂੰ ਕੌਮੀ ਆਫ਼ਤ ਸਮਝਦਿਆਂ ਇਕਦਮ ਵੱਡੀ ਸਹਾਇਤਾ ਲੈ ਕੇ ਕੇਂਦਰ ਸਰਕਾਰ ਦਾ ਮੈਦਾਨ ਵਿਚ ਕੁੱਦਣਾ ਬਣਦਾ ਹੈ | ਜੇਕਰ ਇਨ੍ਹਾਂ ਰਾਜਾਂ ਵਿਚ ਭਾਜਪਾ ਸਰਕਾਰ ਹੁੰਦੀ ਤਾਂ ਇਸੇ ਤਰ੍ਹਾਂ ਕੇਂਦਰ ਲਾ-ਪਰਵਾਹੀ ਵਰਤਦੀ? ਇਹ ਇਕ ਵੱਡਾ ਸਵਾਲ ਖੜਾ ਹੋ ਰਿਹਾ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਤੇ ਹੋਰ ਪੀੜਤ ਲੋਕ ਮੁੜ ਉੱਠ ਖਲੋਣਗੇ, ਪਰ ਕੇਂਦਰ ਸਰਕਾਰ ਦਾ ਜ਼ਾਲਮਾਨਾ ਰਵੱਈਆ ਕਦੇ ਨਹੀਂ ਭੁਲਾਉਣਗੇ | ਇਸ ਮੌਕੇ ਰਣਜੀਤ ਸਿੰਘ ਬਹਾਦਰ ਨਗਰ, ਕੁਲਬੀਰ ਸਿੰਘ ਕਸੇਲ, ਗੁਰਪ੍ਰੀਤ ਸਿੰਘ ਗੰਡੀਵਿੰਡ, ਪਰਮਜੀਤ ਸਿੰਘ ਚੋਹਲਾ, ਜਸਪਾਲ ਸਿੰਘ ਭਿੱਖੀਵਿੰਡ, ਮੋਤਾ ਸਿੰਘ ਸੋਹਲ, ਰਾਣਾ ਰਣਜੀਤ ਸਿੰਘ, ਰਛਪਾਲ ਸਿੰਘ ਬਾਠ, ਰਾਜ ਗੋਬਿੰਦ ਸਿੰਘ, ਅਵਤਾਰ ਸਿੰਘ ਪਲਾਸੌਰ, ਬਾਬਾ ਹੀਰਾ ਸਿੰਘ, ਦਰਸ਼ਨ ਸਿੰਘ ਬਿਹਾਰੀਪੁਰ, ਹਰਬਿੰਦਰ ਸਿੰਘ ਕਸੇਲ ਸਮੇਤ ਕਈ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਨੇ ਪ੍ਰਭਾਵਿਤ ਖੇਤਰਾਂ 'ਚ ਲਗਾਏ ਮੈਡੀਕਲ ਕੈਂਪ ਅਗਲੀ ਖ਼ਬਰ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ 1 ਹੋਰ ਅਗਨਬੋਟ ਖ਼ਰੀਦ ਕੇ ਅਜਨਾਲਾ ਭੇਜਿਆ
Ad Position 24