26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਭਾਰਤੀ ਕਮਿਊਨਿਸਟ ਪਾਰਟੀ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 03-09-2025
ਤਰਨ ਤਾਰਨ, 2 ਸਤੰਬਰ (ਇਕਬਾਲ ਸਿੰਘ ਸੋਢੀ)-ਭਾਰਤੀ ਕਮਿਊਨਿਸਟ ਪਾਰਟੀ ਦੀ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀ.ਪੀ.ਆਈ. ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਕੁਦਰਤੀ ਆਫ਼ਤ ਮੀਂਹ ਨੇ ਪੰਜਾਬ ਦੇ ਲੋਕਾਂ ਦਾ ਬਹੁਤ ਨੁਕਸਾਨ ਕੀਤਾ ਹੈ | ਕਿਸਾਨਾਂ ਦੀਆਂ ਫ਼ਸਲਾਂ ਰੁੜ ਗਈਆਂ ਹਨ ਅਤੇ ਲੋਕਾਂ ਤੇ ਮਾਲ ਡੰਗਰ ਦਾ ਜਾਨੀ ਨੁਕਸਾਨ ਵੀ ਹੋਇਆ ਹੈ | ਹੜ੍ਹ ਦੇ ਪਾਣੀ ਨਾਲ ਬਹੁਤ ਪਿੰਡ ਤਬਾਹ ਹੋ ਗਏ ਹਨ ਅਤੇ ਲੋਕ ਉੱਚੀਆਂ ਥਾਵਾਂ 'ਤੇ ਬੈਠ ਕੇ ਗੁਜ਼ਾਰਾ ਕਰ ਰਹੇ ਹਨ | ਮਹਾਨ ਇਨਕਲਾਬੀ ਅਰਜਨ ਸਿੰਘ ਗੜਗੱਜ ਭਵਨ ਵਿਚ ਪ੍ਰਧਾਨਗੀ ਹੇਠ ਹੋ ਰਹੀ ਮੀਟਿੰਗ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਹੜ੍ਹ ਪੀੜਤਾਂ ਦਾ ਸਾਰ ਨਹੀਂ ਲੈ ਰਹੀ ਤੇ ਪੰਜਾਬ ਸਰਕਾਰ ਵੀ ਹੜ੍ਹ ਮਾਰੇ ਇਲਾਕਿਆਂ ਵਿਚ ਦੇਰੀ ਨਾਲ ਪਹੁੰਚੀ ਹੈ | ਜਦੋਂ ਕੁਦਰਤੀ ਆਫ਼ਤ ਦਾ ਕਹਿਰ ਲਗਾਤਾਰ ਜ਼ਾਰੀ ਹੈ ਤੇ ਫਿਰ ਪੰਜਾਬ ਤੇ ਕੇਂਦਰ ਸਰਕਾਰ ਨੂੰ ਰਾਹਤ ਕਾਰਜ ਬਹੁਤ ਤੇਜ਼ ਕਰਨੇ ਚਾਹੀਦੇ ਹਨ | ਪਹਿਲਾ ਕੰਮ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਹੈ ਫਿਰ ਫੌਰੀ ਤੌਰ 'ਤੇ ਉਨ੍ਹਾਂ ਪਰਿਵਾਰਾਂ ਲਈ ਖੁਰਾਕ ਅਤੇ ਮਾਲ ਡੰਗਰ ਲਈ ਚਾਰਾ ਮੁਹੱਈਆ ਕਰਨ ਦੀ ਹੈ | ਬਰਾੜ ਨੇ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਘੱਟੋ ਘੱਟ 100000 ਰੁਪਏ ਪ੍ਰਤੀ ਏਕੜ ਸਰਕਾਰ ਦੇਵੇ | ਪਸ਼ੂਆਂ ਅਤੇ ਘਰਾਂ ਦੇ ਨੁਕਸਾਨ ਦਾ ਵੱਖਰਾ ਦਿੱਤਾ ਜਾਵੇ | ਇਸੇ ਤਰ੍ਹਾਂ ਮਜ਼ਦੂਰ ਭਰਾਵਾਂ ਪ੍ਰਤੀ ਪਰਿਵਾਰ 30000 ਰੁਪਏ ਅਤੇ ਨੁਕਸਾਨ ਦੀ ਪੂਰਤੀ ਵੱਖਰੇ ਤੌਰ 'ਤੇ ਕੀਤੀ ਜਾਵੇ | ਬਰਾੜ ਨੇ ਕਿਹਾ ਕਿ ਸੀ.ਪੀ.ਆਈ. ਦੀ ਕੌਮੀ ਕਾਨਫਰੰਸ ਜੋ 21 ਤੋਂ 25 ਸਤੰਬਰ 2025 ਨੂੰ ਚੰਡੀਗੜ੍ਹ ਵਿਖੇ ਹੋ ਰਹੀ ਹੈ, ਉਸ ਦੀਆਂ ਤਿਆਰੀਆਂ ਵਿਚ ਕੋਈ ਘਾਟ ਨਹੀਂ ਰਹਿਣੀ ਚਾਹੀਦੀ | ਉਸ ਕਾਨਫਰੰਸ ਵਿਚ 1000 ਦੇ ਕਰੀਬ ਡੈਲੀਗੇਟ, ਵਲੰਟੀਅਰ ਤੇ ਪ੍ਰਬੰਧਕ ਹੋਣਗੇ | ਕਾਨਫਰੰਸ ਦੇ ਪਹਿਲੇ ਦਿਨ 21 ਸਤੰਬਰ ਨੂੰ ਮੁਹਾਲੀ ਦੀ ਦਾਣਾ ਮੰਡੀ ਵਿਖੇ ਵਿਸ਼ਾਲ ਰੈਲੀ ਹੋਵੇਗੀ | ਸੰਬੋਧਨ ਦੌਰਾਨ ਸੀ.ਪੀ.ਆਈ. ਦੇ ਕੌਮੀ ਕੌਂਸਲ ਮੈਂਬਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਕੌਮੀ ਕਾਨਫਰੰਸ ਉਸ ਵਕਤ ਹੋ ਰਹੀ ਹੈ, ਜਦੋਂ ਬੀ.ਜੇ.ਪੀ. ਦੀ ਅਗਵਾਈ ਵਾਲੀ ਕੇਂਦਰੀ ਹਕੂਮਤ ਹਿੰਦੁਸਤਾਨ ਦੇ ਕੁਦਰਤੀ ਖਣਿਜ ਪਦਾਰਥ ਧੜਾਧੜ ਕਾਰਪੋਰੇਟ ਘਰਾਣਿਆਂ ਨੂੰ ਵੇਚੀ ਜਾ ਰਹੀ ਹੈ | ਇਸ ਦੌਰਾਨ ਬੰਤ ਸਿੰਘ ਬਰਾੜ ਗੋਇੰਦਵਾਲ ਸਾਹਿਬ ਤੋਂ ਅੱਗੇ ਹੜ੍ਹ ਪੀੜਤਾਂ ਦੀ ਸਾਰ ਲੈਣ ਵਾਸਤੇ ਪਿੰਡ ਧੂੰਦੇ ਪਹੁੰਚੇ ਅਤੇ ਕਿਸਾਨ ਆਗੂ ਬਲਦੇਵ ਸਿੰਘ ਧੂੰਦਾ, ਬਲਜੀਤ ਸਿੰਘ ਫਤਿਆਬਾਦ, ਸਰਦੂਲ ਸਿੰਘ ਧੂੰਦਾ ਅਤੇ ਰਾਣੀ ਧੂੰਦਾ ਦੀ ਅਗਵਾਈ ਹੇਠ ਮੀਟਿੰਗ ਕੀਤੀ | ਇਸ ਮੌਕੇ ਪਿ੍ਥੀਪਾਲ ਸਿੰਘ ਮਾੜੀਮੇਘਾ, ਦਵਿੰਦਰ ਸੋਹਲ, ਇਸਤਰੀ ਸਭਾ ਪਿੰਡ ਧੂੰਦਾ ਦੀ ਆਗੂ ਰਾਜਵਿੰਦਰ ਕੌਰ, ਜਰਮਨਜੀਤ ਸਿੰਘ ਆਦਿ ਨੌਜਵਾਨ ਆਗੂ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਦੇ ਨਿਰਦੇਸ਼ਾਂ 'ਤੇ ਅਕਾਲੀ ਆਗੂ ਤੇ ਵਰਕਰ ਪੀੜਤਾਂ ਦੀ ਮਦਦ ਲਈ ਪਹੁੰਚ ਰਹੇ- ਡੱਲਾ <br/> ਅਗਲੀ ਖ਼ਬਰ ਘਰ 'ਚ ਦਾਖ਼ਲ ਹੋ ਕੇ ਵਿਅਕਤੀ ਨੂੰ ਸੱਟਾਂ ਮਾਰ ਕੀਤਾ ਜ਼ਖ਼ਮੀ, ਮਾਮਲਾ ਦਰਜ
Ad Position 24