ਸ਼ਾਹਬਾਜ਼ਪੁਰ, 21 ਸਤੰਬਰ (ਪ੍ਰਦੀਪ ਬੇਗੇਪੁਰ)-ਪਿੰਡ ਮੰਮਣਕੇ ਦੇ ਨਾਮਵਰ ਸ਼ਾਹ ਪਰਿਵਾਰ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬਾਪੂ ਜਰਨੈਲ ਸਿੰਘ ਚੇਅਰਮੈਨ, ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਪਿੰਡ ਮੰਮਣਕੇ ਵਿਖੇ ਪਾਏ ਗਏ | ਉਪਰੰਤ ਭਾਈ ਜਰਨੈਲ ਸਿੰਘ ਕੋਹਾੜਕੇ ਵਾਲਿਆਂ ਦੇ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ | ਇਸ ਮੌਕੇ ਹਾਜ਼ਰੀ ਭਰਦੇ ਹੋਏ ਹਰਮਿੰਦਰ ਸਿੰਘ ਗਿੱਲ ਜ਼ਿਲ੍ਹਾ ਪ੍ਰਧਾਨ ਕਾਂਗਰਸ, ਅਨੂਪ ਸਿੰਘ ਭੁੱਲਰ, ਭੁਪਿੰਦਰ ਸਿੰਘ ਬਿੱਟੂ ਖਵਾਸਪੁਰ, ਸਗਰਾਮ ਸਿੰਘ ਸਹੋਤਾ ਸਪੁੱਤਰ ਸਾਬਕਾ ਵਿਧਾਇਕ ਰਮਨਜੀਤ ਸਿੱਕੀ ਨੇ ਬਾਪੂ ਜਰਨੈਲ ਸਿੰਘ ਦੇ ਸਪੁੱਤਰ ਸਰਪੰਚ ਹਰਭੇਜ ਸਿੰਘ ਤੇ ਪੋਤਰੇ ਗੁਰਭਿੰਦਰ ਸਿੰਘ ਪ੍ਰਧਾਨ ਆੜ੍ਹਤੀ ਐਸੋ: ਅੰਮਿ੍ਤਸਰ, ਗੁਰਸੇਵਕ ਸਿੰਘ ਸਰਪੰਚ ਨਾਲ ਦੁੱਖ ਸਾਂਝਾ ਕੀਤਾ | ਇਸ ਮੌਕੇ ਮੇਜ਼ਰ ਸਿੰਘ ਮੰਮਣਕੇ ਨੇ ਆਏ ਹੋਏ ਵੱਖ-ਵੱਖ ਪਾਰਟੀਆਂ ਦੇ ਲੀਡਰਾਂ ਤੇ ਆਗੂਆਂ ਦਾ ਧੰਨਵਾਦ ਕਰਦੇ ਹੋਏ ਬਾਪੂ ਜਰਨੈਲ ਸਿੰਘ ਦੀ ਜੀਵਨੀ ਬਾਰੇ ਦੱਸਿਆ | ਇਸ ਮੌਕੇ ਬਾਬਾ ਗੁਰਮੇਜ ਸਿੰਘ ਢੋਟੀ, ਗੁਰਸੇਵਕ ਸਿੰਘ ਸ਼ੇਖ ਚੇਅਰਮੈਨ, ਗੁਰਪ੍ਰੀਤ ਸਿੰਘ ਸੋਨੀ ਡਿਆਲ, ਬਲਜੀਤ ਸਿੰਘ ਡਿਆਲ ਸਰਪੰਚ, ਗੁਰਸੇਵਕ ਸਿੰਘ ਔਲਖ ਵਾਂ ਚੇਅਰਮੈਨ, ਗਿਆਨ ਸਿੰਘ ਸ਼ਾਹਬਾਜ਼ਪੁਰ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਦਿਲਬਾਗ ਸਿੰਘ ਗੁਲਾਲੀਪੁਰ ਸਰਪੰਚ, ਰਣਜੀਤ ਸਿੰਘ ਰਾਣਾ ਮੰਮਣਕੇ, ਹਰਪਾਲ ਸਿੰਘ ਬਲ੍ਹੇਰ ਜਨਰਲ ਸਕੱਤਰ, ਹਰਜੀਤ ਸਿੰਘ ਡਾਲੇਕੇ ਚੇਅਰਮੈਨ, ਦਿਲਬਾਗ ਸਿੰਘ ਲਾਲੀ ਆੜ੍ਹਤੀ, ਗੁਰਸ਼ੇਰ ਸਿੰਘ ਸ਼ਾਹਬਾਜ਼ਪੁਰ ਸਰਪੰਚ, ਮਨਦੀਪ ਸਿੰਘ ਸ਼ਾਹਬਾਜ਼ਪੁਰ ਸਰਪੰਚ, ਸਾਹਿਬ ਸਿੰਘ (ਯੂ.ਐ?ਸ.ਏ.) ਸ਼ਾਹਬਾਜ਼ਪੁਰ ਸਰਪੰਚ, ਜੱਸ ਲਾਲਪੁਰਾ, ਰਣਜੀਤ ਸਿੰਘ ਰਾਣਾ ਪੀ.ਏ., ਨਿਰਮਲ ਸਿੰਘ ਵਾਂ, ਜਤਿੰਦਰ ਸਿੰਘ ਵਾਂ, ਦਵਿੰਦਰ ਸਿੰਘ ਭਲਵਾਨ ਵਾਂ, ਸੁਖਵਿੰਦਰ ਸਿੰਘ ਬਿੱਲਾ ਵਾਂ, ਗੁਰਉਂਕਾਰ ਸਿੰਘ ਵਾਂ ਸਰਪੰਚ, ਮਨਪ੍ਰੀਤ ਸਿੰਘ ਭਲਵਾਨ ਗੁਲਾਲੀਪੁਰ ਸਰਪੰਚ, ਹਰਮਨ ਸਿੰਘ ਗੁਲਾਲੀਪੁਰ ਸਰਪੰਚ, ਬਾਊ ਵਿਜੇ ਕੁਮਾਰ, ਮੇਜ਼ਰ ਸਿੰਘ ਭੈਲ, ਇੰਦਰਜੀਤ ਸਿੰਘ ਅਲਗੋਂ, ਗੁਰਬੀਰ ਸਿੰਘ ਖਾਨ, ਸਾਹਿਬ ਸਿੰਘ ਭੂਰੇ ਗਿੱਲ, ਗੁਰਮੀਤ ਸਿੰਘ ਖਹਿਰਾ ਸਰਪੰਚ, ਯਾਦਵਿੰਦਰ ਸਿੰਘ ਮਾਣੋਚਾਲ੍ਹ, ਜੱਸ ਮਾਣੋਚਾਲ੍ਹ, ਗੁਰਮੀਤ ਸਿੰਘ ਮਾਣੋਚਾਲ੍ਹ, ਗੁਰਦਿਆਲ ਸਿੰਘ ਗੁਲਾਲੀਪੁਰ ਸਰਪੰਚ, ਬਲਜਿੰਦਰ ਸਿੰਘ ਚੰਦੂ ਭਲਵਾਨ, ਗੁਰਨਾਮ ਸਿੰੰਘ ਭੂਰੇ ਗਿੱਲ ਸਰਪੰਚ, ਮੇਜਰ ਸਿੰਘ ਮਿਆਣੀ, ਰਾਜਦੀਪ ਸਿੰਘ ਖਹਿਰਾ ਪ੍ਰਧਾਨ, ਹਰਪਾਲ ਸਿੰਘ ਜੋਹਲ, ਗੁਰਵਿੰਦਰ ਸਿੰਘ ਗੋਰਾ, ਅਰਪਨ ਸਿੰਘ ਔਜਲਾ ਕੌਂਸਲਰ, ਅਮਨਦੀਪ ਸਿੰਘ ਛੀਨਾ ਪ੍ਰਧਾਨ ਮੰਡੀ ਅੰਮਿ੍ਤਸਰ, ਬਲਜਿੰਦਰ ਸਿੰੰਘ ਸੋਹਲ ਅੰਮਿ੍ਤਸਰ, ਗੁਰਦੇਵ ਸਿੰਘ ਛੇਹਰਟਾ, ਅਮਰਜੀਤ ਸਿੰਘ ਜਮਸਤਪੁਰਾ, ਰਣਜੀਤ ਸਿੰਘ ਚੋਹਲਾ ਸਾਹਿਬ ਆਦਿ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ |