28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਅੱਜ ਤੋਂ ਨੌ ਦਿਨਾਂ ਤੱਕ ਚੱਲਣਗੇ ਨਰਾਤੇ, ਮੰਦਰਾਂ 'ਚ ਤਿਆਰੀਆਂ ਮੁਕੰਮਲ <br/>

Ad Position 21
No active advertisement
ਅਜੀਤ ਡੈਸਕ 22-09-2025
ਅੰਮਿ੍ਤਸਰ, 21 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਅਸੂ ਮਹੀਨੇ ਦੌਰਾਨ ਨੌ ਦਿਨਾਂ ਤੱਕ ਚੱਲਣ ਵਾਲੇ ਨਰਾਤੇ 22 ਸਤੰਬਰ ਦਿਨ ਸੋਮਵਾਰ ਤੋਂ ਆਰੰਭ ਹੋਣ ਜਾ ਰਹੇ ਹਨ, ਜਿਸਦੇ ਮੱਦੇਨਜ਼ਰ ਮੰਦਰਾਂ 'ਚ ਤਿਆਰੀਆਂ ਮੁਕੰਮਲ ਹੋ ਗਈਆਂ ਹਨ | ਸ੍ਰੀ ਦੁਰਗਿਆਣਾ ਮੰਦਰ ਵਿਖੇ ਨਰਾਤਿਆਂ ਨੂੰ ਲੈ ਕੇ ਵਿਸ਼ੇਸ਼ ਤਿਆਰੀਆਂ ਕੀਤੀਆਂ ਗਈਆਂ ਹਨ | ਪ੍ਰਸਿੱਧ ਭਜਨ ਮੰਡਲੀਆਂ ਵਲੋਂ ਅੱਗਲੇ ਨੌ ਦਿਨਾਂ ਤੱਕ ਸੰਕੀਰਤਨ ਪੋ੍ਰਗਰਾਮ ਕੀਤਾ ਜਾਵੇਗਾ | ਇਸ ਦੇ ਨਾਲ ਹੀ ਵੱਡਾ ਹਨੂੰਮਾਨ ਮੰਦਰ ਵਿਖੇ ਵੀ ਪ੍ਰਸਿੱਧ ਲੰਗੂਰ ਮੇਲਾ ਵੀ ਅੱਜ ਤੋਂ ਆਰੰਭ ਹੋ ਜਾ ਰਿਹਾ ਹੈ | ਜਨਰਲ ਸਕੱਤਰ ਅਰੁਣ ਖੰਨਾ ਨੇ ਦੱਸਿਆ ਕਿ ਮੇਲੇ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਕਮੇਟੀ ਵਲੋਂ ਕਰਮਚਾਰੀਆਂ ਦੀਆਂ ਡਿਊਟੀਆਂ ਲੱਗਾ ਦਿੱਤੀਆਂ ਗਈਆਂ ਹਨ | ਇਸ ਤੋਂ ਇਲਾਵਾ ਮਾਤਾ ਲਾਲ ਦੇਵੀ ਮੰਦਰ, ਸ਼ਿਵਾਲਾ ਬਾਗ ਭਾਈਆਂ, ਮੰਦਰ ਮਾਤਾ ਲੌਂਗਾਂ ਵਾਲੀ ਦੇਵੀ, ਮੰਦਰ ਮਾਤਾ ਚਿੰਤਪੂਰਨੀ ਨਮਕ ਮੰਡੀ ਆਦਿ ਵਿਖੇ ਵੀ ਨਰਾਤਿਆਂ ਸੰਬੰਧੀ ਵਿਸ਼ੇਸ਼ ਸਮਾਗਮ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਅੰਮਿ੍ਤਸਰ ਮਿਡਟਾਊਨ ਵਲੋਂ ਬੱਚਿਆਂ ਨੂੰ ਸਟੇਸ਼ਨਰੀ ਵੰਡੀ <br/> ਅਗਲੀ ਖ਼ਬਰ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਪਿੰਡ ਮਾਲੂਵਾਲ ਸੰਤਾਂ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ
Ad Position 24