04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਨੌਜਵਾਨ ਸਮਰਬੀਰ ਦੀ ਮੌਤ ਕਾਰਨ ਪਿੰਡ ਕਰਮੂੰਵਾਲਾ ਅਤੇ ਇਲਾਕੇ ਵਿਚ ਸੋਗ ਦੀ ਲਹਿਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-09-2025
ਚੋਹਲਾ ਸਾਹਿਬ, 23 ਸਤੰਬਰ (ਬਲਵਿੰਦਰ ਸਿੰਘ)-ਮੰਗਲਵਾਰ ਦੀ ਸ਼ਾਮ 6 ਵਜੇ ਦੇ ਕਰੀਬ ਤਰਨ ਤਾਰਨ ਪੱਟੀ ਰੋਡ 'ਤੇ ਪਿੰਡ ਕੈਰੋਂ ਦੇ ਰੇਲਵੇ ਫਾਟਕ ਦੇ ਨਜ਼ਦੀਕ ਕਾਰ ਸਵਾਰ ਕੁੱਝ ਵਿਅਕਤੀਆਂ ਵਲੋਂ ਸਕਾਰਪੀਓ ਗੱਡੀ 'ਤੇ ਜਾ ਰਹੇ ਨੌਜਵਾਨਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਕਰਕੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਕਰਮੂੰਵਾਲਾ ਦੇ ਵਸਨੀਕ ਸਮਰਬੀਰ ਸਿੰਘ ਦੀ ਮੌਤ ਹੋ ਗਈ ਸੀ, ਜਿਉਂ ਹੀ ਇਸ ਦਰਦਨਾਕ ਮੌਤ ਦੀ ਖਬਰ ਉਸ ਦੇ ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਤੱਕ ਪੁੱਜੀ ਤਾਂ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ | ਵੱਡੀ ਗਿਣਤੀ ਵਿਚ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਮਰਬੀਰ ਦੇ ਘਰ ਪੁੱਜਣੇ ਸ਼ੁਰੂ ਹੋ ਗਏ, ਸਮਰਬੀਰ ਸਿੰਘ ਦੇ ਪਿਤਾ ਸਰਬਜੀਤ ਸਿੰਘ ਜੋ ਕਿ ਪੰਚਾਇਤ ਸਕੱਤਰ ਹਨ ਅਤੇ ਆਪਣੀ ਪਤਨੀ ਨਾਲ ਯਾਤਰਾ ਲਈ ਸ੍ਰੀ ਹਜੂਰ ਸਾਹਿਬ ਵਿਖੇ ਗਏ ਹੋਏ ਸਨ | ਅੱਜ ਜਦ ਉਹ ਆਪਣੇ ਪੁੱਤਰ ਦੀ ਹੋਈ ਮੌਤ ਸੰਬੰਧੀ ਸੁਣ ਕੇ ਹਵਾਈ ਜਹਾਜ ਰਾਹੀਂ ਦੁਖਦਾਈ ਮਾਹੌਲ ਵਿਚ ਵਾਪਸ ਘਰ ਪੁੱਜੇ ਤਾਂ ਹਰ ਪਾਸੇ ਚੀਕ ਚਿਹਾੜਾ ਪਸਰ ਗਿਆ | ਸਮਰਬੀਰ ਸਿੰਘ ਖਾਲਸਾ ਕਾਲਜ ਅੰਮਿ੍ਤਸਰ ਵਿਖੇ ਗ੍ਰੈਜੂਏਸ਼ਨ ਦੇ ਪਹਿਲੇ ਸਾਲ ਦਾ ਵਿਦਿਆਰਥੀ ਸੀ, ਜਿਸ ਦਾ ਵੱਡਾ ਭਰਾ ਪੜ੍ਹਾਈ ਕਰਨ ਲਈ ਵਿਦੇਸ਼ ਗਿਆ ਹੋਇਆ ਹੈ | ਪਰਿਵਾਰਕ ਸੂਤਰਾਂ ਮੁਤਾਬਿਕ ਸਮਰਬੀਰ ਦੀ ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਕੱਲ੍ਹ 24 ਸਤੰਬਰ ਨੂੰ ਉਸ ਦੇ ਵੱਡੇ ਭਰਾ ਦੇ ਵਿਦੇਸ਼ ਤੋਂ ਪਰਤਣ ਤੋਂ ਬਾਅਦ ਪਿੰਡ ਕਰਮੂੰਵਾਲਾ ਵਿਖੇ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ 16 ਸਤੰਬਰ ਤੋਂ ਹੋਣੀ ਸੀ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ, ਪਰ ਅੱਜ ਤੱਕ ਸ਼ੁਰੂ ਨਹੀਂ ਹੋਈ- ਕਿਸਾਨ ਆਗੂ <br/> ਅਗਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਕੰਗ ਦੀ ਅੰਡਰ-14 ਵਾਲੀਬਾਲ ਲੜਕੀਆਂ ਦੀ ਟੀਮ ਦੀ ਸ਼ਾਨਦਾਰ ਜਿੱਤ <br/...
Ad Position 24