27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਫੂਡ ਸੇਫਟੀ ਵਿਭਾਗ ਵਲੋਂ ਖਾਣ-ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਭਰੇ <br/>

Ad Position 21
No active advertisement
ਫਾਸਟ ਫੂਡ ਦੀਆਂ ਰੇਹੜੀਆਂ 'ਤੇ ਚੈਕਿੰਗ ਕਰਦੇ ਹੋਏ ਫੂਡ ਸੇਫਟੀ ਅਫਸਰ ਸਾਕਸ਼ੀ ਖੋਸਲਾ | ਤਸਵੀਰ : ਮਨਜੀਤ ਸਿੰਘ <br/> 25-09-2025
ਤਰਨ ਤਾਰਨ, 24 ਸਤੰਬਰ (ਪਰਮਜੀਤ ਜੋਸ਼ੀ)-ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ, ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਰਜਿੰਦਰਪਾਲ ਸਿੰਘ ਦੇ ਹੁਕਮਾਂ 'ਤੇ ਕਾਰਵਾਈ ਕਰਦਿਆਂ ਹੋਇਆ ਫੂਡ ਸੇਫਟੀ ਅਧਿਕਾਰੀ ਸਾਕਸ਼ੀ ਖੋਸਲਾ ਵਲੋਂ ਸ਼ਹਿਰ ਵਿਚ ਲੱਗੀਆਂ ਖਾਣ-ਪੀਣ ਦੀਆਂ ਰੇਹੜੀਆਂ ਅਤੇ ਦੁਕਾਨਾਂ ਉਪਰ ਸੈਂਪਲ ਭਰੇ ਗਏ | ਉਨ੍ਹਾਂ ਵਲੋਂ ਸਿਵਲ ਹਸਪਤਾਲ ਤਰਨ ਤਾਰਨ ਦੇ ਬਾਹਰ ਲੱਗੀਆਂ ਫਾਸਟ ਫੂਡ ਦੀਆਂ ਰੇਹੜੀਆਂ 'ਤੇ ਜਾ ਕੇ ਖਾਣ-ਪੀਣ ਵਾਲੀਆਂ ਵਸਤੂਆਂ ਅਤੇ ਫਰਾਈ ਕਰਨ ਵਾਲੇ ਤੇਲ ਦੀ ਜਾਂਚ ਕੀਤੀ ਗਈ | ਉਨ੍ਹਾਂ ਵਲੋਂ ਰੇਹੜੀ ਉਪਰ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਸਾਫ਼ ਸਫ਼ਾਈ ਰੱਖਣ ਅਤੇ ਵਧੀਆ ਕੁਆਲਿਟੀ ਵਾਲੀਆਂ ਚੀਜਾਂ ਗ੍ਰਾਹਕਾ ਨੂੰ ਵੇਚਣ ਲਈ ਹਦਾਇਤਾਂ ਕੀਤੀਆਂ ਗਈਆਂ | ਸਾਕਸ਼ੀ ਖੋਲਸਾ ਨੇ ਕਿਹਾ ਕਿ ਅਗਰ ਕੋਈ ਵੀ ਦੁਕਾਨਦਾਰ ਜਾਂ ਰੇਹੜੀ ਵਾਲਾ ਮਿਲਾਵਟੀ ਚੀਜਾਂ ਦੀ ਵਿਕਰੀ ਕਰਦਾ ਪਾਇਆ ਗਿਆ ਤਾਂ ਸਿਹਤ ਵਿਭਾਗ ਉਸਦੇ ਖ਼ਿਲਾਫ਼ ਸਖ਼ਤ ਐਕਸ਼ਨ ਲਵੇਗਾ ਅਤੇ ਮਿਲਾਵਟਖੋਰੀ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਏ.ਐਸ.ਆਈ. ਹਰਪਾਲ ਸਿੰਘ ਨੇ ਸੰਭਾਲਿਆ ਪੁਲਿਸ ਚੌਂਕੀ ਸਭਰਾ ਦਾ ਚਾਰਜ ਅਗਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਸਕੂਲ ਫ਼ਤਿਹਗੜ੍ਹ ਪੰਜਤੂਰ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ <br/>
Ad Position 24