ਫਤਿਆਬਾਦ, 25 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਕਸਬਾ ਫਤਿਆਬਾਦ ਵਿਖੇ ਦਾਣਾ ਮੰਡੀ ਵਿਚ ਝੋਨੇ ਦੀ ਫਸਲ ਦੀ ਆਮਦ ਸ਼ੁਰੂ ਹੋ ਚੁੱਕੀ ਹੈ, ਪਰ ਖ਼ਰੀਦ ਅਜੇ ਤੱਕ ਸ਼ੁਰੂ ਨਹੀ ਹੋਈ | ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆੜ੍ਹਤੀਆਂ ਨੇ ਦੱਸਿਆ ਕਿ ਇਥੇ ਪਨਗ੍ਰੇਨ, ਵੇਅਰਹਾਊਸ ਅਤੇ ਮਾਰਕਫੈ?ਡ ਏਜੰਸੀਆਂ ਵਲੋਂ ਖ਼ਰੀਦ ਕਰਨੀ ਹੈ, ਜਦੋਂਕਿ ਐ?ਫ.ਸੀ.ਆਈ. ਨੇ ਪਿਛਲੇ ਸਾਲ ਖ਼ਰੀਦ ਕੀਤੀ ਸੀ, ਜਦੋਂਕਿ ਇਸ ਸਾਲ ਅਜੇ ਤੱਕ ਖ਼ਰੀਦ ਕਰਨ 'ਚ ਕੋਈ ਦਿਲਚਸਪੀ ਨਹੀਂ ਦਿਖਾਈ | ਦੂਜੀਆਂ ਏਜੰਸੀਆਂ ਦੇ ਇੰਸਪੈਕਟਰਾਂ ਨੇ 26 ਸਤੰਬਰ ਤੋਂ ਮੰਡੀ ਵਿਚ ਖ਼ਰੀਦ ਕਰਨ ਦੀ ਗੱਲ ਕਹੀ ਹੈ | ਪੰਜਾਬ ਸਰਕਾਰ ਵਲੋਂ 16 ਸਤੰਬਰ ਤੋਂ ਖ਼ਰੀਦ ਕਰਨ ਦੇ ਦਮਗੱਜੇ ਮਾਰੇ ਜਾ ਰਹੇ ਹਨ, ਪਰ ਏਜੰਸੀਆਂ 26 ਸਤੰਬਰ ਤੋਂ ਖ਼ਰੀਦ ਸ਼ੁਰੂ ਕਰਨ ਲਈ ਕਹਿ ਰਹੀਆਂ ਹਨ | ਹੁਣ ਵੇਖਣ ਵਾਲੀ ਗੱਲ ਇਹ ਹੈ ਕਿ 26 ਸਤੰਬਰ ਨੂੰ ਖ਼ਰੀਦ ਸ਼ੁਰੂ ਹੁੰਦੀ ਹੈ ਜਾ ਨਹੀਂ | ਇਥੇ ਆੜ੍ਹਤੀਆਂ ਦੇ ਨਾਲ-ਨਾਲ ਪੱਲੇਦਾਰਾਂ ਤੋਂ ਇਲਾਵਾ ਵੱਖ-ਵੱਖ ਪਿੰਡਾਂ ਤੋਂ ਝੋਨਾ ਲੈ ਕੇ ਆਏ ਕਿਸਾਨ ਵੀ ਸਰਕਾਰੀ ਖ਼ਰੀਦ ਦੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ |