04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਮੁਰਾਦਪੁਰਾ ਵਿਖੇ ਰਾਮਲੀਲ੍ਹਾ ਦੀ ਦੂਸਰੀ ਨਾਈਟ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 26-09-2025
ਤਰਨ ਤਾਰਨ, 25 ਸਤੰਬਰ (ਪਰਮਜੀਤ ਜੋਸ਼ੀ)- ਦੁਸ਼ਹਿਰ ਦੇ ਤਿਉਹਾਰ ਨੂੰ ਲੈ ਕੇ ਮੁਰਾਦਪੁਰਾ ਵਿਖੇ ਜੰਡਪੀਰ ਰਾਮਲੀਲਾ ਕਲੱਬ ਵਲੋਂ ਸ੍ਰੀ ਰਾਮ ਲੀਲਾ ਦੀ ਦੂਸਰੀ ਨਾਈਟ ਦਾ ਉਦਘਾਟਨ ਮੁਹਤਬਰਾਂ ਵਲੋਂ ਕੀਤਾ ਗਿਆ | ਦੂਸਰੀ ਨਾਈਟ ਦੌਰਾਨ ਰਾਮਲੀਲਾ ਦੌਰਾਨ ਵੱਖ-ਵੱਖ ਕਲਾਕਾਰਾਂ ਵਲੋਂ ਰਾਮ, ਲਕਸ਼ਣ, ਭਰਤ, ਭੂਸ਼ਣ ਦੇ ਜਨਮ ਦੇ ਦਿ੍ਸ਼ ਪੇਸ਼ ਕੀਤੇ ਗਏ, ਉਥੇ ਰਿਸ਼ੀਆਂ ਮੁਨੀਆਂ ਦੇ ਭਵਨਾਂ ਨੂੰ ਰਾਕਸ਼ਾਂ ਵਲੋਂ ਨਸ਼ਟ ਕੀਤੇ ਜਾਣ ਦੇ ਦਿ੍ਸ਼ ਪੇਸ਼ ਕੀਤੇ ਗਏ | ਰਾਮਲੀਲਾ ਦੇਖਣ ਲਈ ਵੱਡੀ ਗਿਣਤੀ ਵਿਚ ਲੋਕ ਜਿਨ੍ਹਾਂ ਵਿਚ ਔਰਤਾਂ, ਬੱਚੇ, ਬਜੁਰਗ ਵੀ ਪਹੁੰਚੇ ਹੋਏ ਸਨ | ਕਰਵਾਈ ਜਾ ਰਹੀ ਰਾਮਲੀਲਾ ਦੌਰਾਨ ਜਸ਼ਨਦੀਪ ਸਿੰਘ, ਅਕਾਸ਼ਦੀਪ ਸਿੰਘ, ਵਰੁਣ ਸਿੰਘ, ਗੋਰਾ ਸਿੰਘ, ਪਵਨਦੀਪ ਸਿੰਘ, ਹੈਪੀ ਸਿੰਘ, ਮੰਗਾ ਸਿੰਘ, ਚਿੱਲੂ ਸਿੰਘ, ਅਮਿਤ ਸਿੰਘ, ਅਭੀ ਸਿੰਘ ਆਦਿ ਪ੍ਰਬੰਧਕਾਂ ਵਲੋਂ ਸਹਿਯੋਗ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ 28 ਨੂੰ ਮਨਾਇਆ ਜਾਵੇਗਾ-ਪੰਨੂੰ <br/> ਅਗਲੀ ਖ਼ਬਰ ਦਾਣਾ ਮੰਡੀ ਫਤਿਆਬਾਦ 'ਚ ਝੋਨੇ ਦੀ ਆਮਦ ਸ਼ੁਰੂ <br/>
Ad Position 24