ਤਰਨ ਤਾਰਨ, 25 ਸਤੰਬਰ (ਇਕਬਾਲ ਸਿੰਘ ਸੋਢੀ)- ਸੀ.ਪੀ.ਆਈ.ਐੱਮ.ਐਲ. ਲਿਬਰੇਸ਼ਨ ਜ਼ਿਲ੍ਹਾ ਤਰਨ ਤਾਰਨ ਦੇ ਕਾਰਜਕਾਰੀ ਸਕੱਤਰ ਦਲਵਿੰਦਰ ਸਿੰਘ ਪੰਨੂੰ ਨੌਸ਼ਹਿਰਾ ਪੰਨੂੰਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਦੇਸ਼ ਦੀ ਆਜ਼ਾਦੀ ਦੇ ਮਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਨੂੰ ਸਮਰਪਿਤ ਦਿਹਾੜਾ 28 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ | ਇਸ ਦਿਹਾੜੇ ਸੰਬੰਧੀ ਵਰਕਰਾਂ ਵਿਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਵੱਖ-ਵੱਖ ਪਿੰਡਾਂ ਵਿਚੋਂ ਵਰਕਰ 28 ਸਤੰਬਰ ਨੂੰ ਤਰਨ ਤਾਰਨ ਵਿਖੇ ਸਮਾਗਮ ਵਿਚ ਸ਼ਿਰਕਤ ਕਰਨਗੇ | ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਲਾਲਪੁਰਾ, ਬਲਵਿੰਦਰ ਸਿੰਘ ਗੋਹਲਵੜ, ਹਰਦੇਵ ਸਿੰਘ ਖਹਿਰਾ, ਬਲਵਿੰਦਰ ਸਿੰਘ ਸ਼ੇਖਚੱਕ, ਹਰਮਨਦੀਪ ਕੌਰ, ਸਵਿੰਦਰ ਸਿੰਘ ਅਲਾਦੀਨਪੁਰ, ਕੰਵਲਜੀਤ ਕੌਰ ਭੁੱਲਰ, ਦਲਬੀਰ ਸਿੰਘ ਚੱਬਾ, ਜਗਤਾਰ ਸਿੰਘ ਕੋਟ ਜਸਪਤ, ਮਨਜੀਤ ਕੌਰ ਭੁੱਲਰ, ਰਾਜ ਕੌਰ, ਬਲਵਿੰਦਰ ਸਿੰਘ ਕਬਾੜੀਆਂ, ਪ੍ਰਮਜੀਤ ਕੌਰ ਧੂੰਦਾ, ਸੁਰਜੀਤ ਸਿੰਘ ਬਾਠ, ਰਾਜ ਕੌਰ ਕਲਸੀਆਂ, ਬਚਨ ਸਿੰਘ ਐਮਾ ਮੱਲੀਆ, ਕੁਲਵਿੰਦਰ ਸਿੰਘ ਗੋਕਲਪੁਰ, ਬਲਜਿੰਦਰ ਸਿੰਘ ਸ਼ੇਖਚੱਕ, ਮਨਪ੍ਰੀਤ ਸਿੰਘ ਅਲਾਦੀਨਪੁਰ ਆਦਿ ਵਰਕਰ ਪੁੱਜ ਰਹੇ ਹਨ | ਉਨ੍ਹਾਂ ਅਪੀਲ ਕੀਤੀ ਕਿ 28 ਸਤੰਬਰ ਦਿਨ ਐਤਵਾਰ ਨੂੰ 11 ਵਜੇ ਗਾਂਧੀ ਗਰਾਊਡ ਵਿਚ ਪੁੱਜੋ |