22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸੰਪ੍ਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਪ੍ਰਸ਼ਾਸਨ ਤੇ ਸੰਗਤਾਂ ਦੇ ਸਹਿਯੋਗ ਨਾਲ ਰਾਵੀ ਦੇ ਧੁੱਸੀ ਬੰਨ੍ਹ ਦਾ ਤੀਜਾ ਪਾੜ ਪੂਰਨ ਲਈ ਅਰਦਾਸ ਕਰ ਕੇ ਸੇਵਾ ਆਰੰਭ <br/>

Ad Position 21
No active advertisement
ਅਜੀਤ ਡੈਸਕ 28-09-2025
ਤਰਨ ਤਾਰਨ, 27 ਸਤੰਬਰ (ਹਰਿੰਦਰ ਸਿੰਘ)-ਅਗਸਤ ਦੇ ਅਖੀਰਲੇ ਹਫਤੇ ਰਾਵੀ ਦਰਿਆ ਦਾ ਧੁੱਸੀ ਬੰਨ੍ਹ ਕਈ ਥਾਵਾਂ ਤੋਂ ਟੁੱਟਾ ਸੀ, ਜਿਸ ਨਾਲ ਅਜਨਾਲਾ, ਰਮਦਾਸ ਤੇ ਡੇਰਾ ਬਾਬਾ ਨਾਨਕ ਦੇ ਇਲਾਕੇ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਏ ਸਨ | ਟੁੱਟ ਚੁੱਕੇ ਬੰਨ੍ਹ ਤੇ ਪਹਿਲਾਂ ਪਿੰਡ ਘੋਨੇਵਾਲ ਤੇ ਮਾਛੀਵਾਲ ਨੇੜੇ 7 ਸਤੰਬਰ ਤੋਂ ਸੇਵਾ ਆਰੰਭ ਕਰਕੇ 21 ਸਤੰਬਰ ਤੱਕ ਦੋ ਵੱਡੇ ਪਾੜ ਪੂਰੇ ਜਾ ਚੁੱਕੇ ਸਨ | ਪਿੰਡ ਮਾਛੀਵਾਲ ਦੇ ਨੇੜੇ ਹੀ ਰਾਵੀ ਦੇ ਧੁੱਸੀ ਬੰਨ੍ਹ ਵਿਚ ਇਕ ਹੋਰ ਥਾਂ ਤੇ ਵੱਡਾ ਪਾੜ ਹੈ, ਜਿਸ ਨੂੰ ਪੂਰਨ ਲਈ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਦੀ ਅਗਵਾਈ ਵਿਚ ਅਰਦਾਸ ਕਰਕੇ ਸੇਵਾ ਆਰੰਭ ਕੀਤੀ ਗਈ | ਮਹਾਂਪੁਰਖਾਂ ਦੇ ਨਾਲ ਵੱਖ-ਵੱਖ ਨਗਰਾਂ ਤੋਂ ਸੰਗਤ ਸੇਵਾ ਕਰਨ ਲਈ ਪਹੁੰਚੀ ਹੋਈ ਸੀ | ਇਥੇ ਸੰਤ ਬਾਬਾ ਸੁੱਖਾ ਸਿੰਘ ਨੇ ਸੰਗਤਾਂ ਨਾਲ ਹੱਥੀਂ ਸੇਵਾ ਕੀਤੀ | ਇਸ ਮੌਕੇ ਬਾਬਾ ਸੁੱਖਾ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਾਲ ਹੜ੍ਹਾਂ ਨੇ ਬਹੁਤ ਵੱਡੇ ਪੱਧਰ ਤੇ ਜਾਨੀ ਮਾਲੀ ਨੁਕਸਾਨ ਕੀਤਾ ਹੈ, ਪੰਜਾਬ ਦੇ 8 ਜ਼ਿਲ੍ਹੇ ਹੜ੍ਹਾਂ ਦੇ ਪਾਣੀ ਤੋਂ ਪ੍ਰਭਾਵਿਤ ਹੋਏ ਹਨ | ਇਸ ਬਿਪਤਾ ਦੇ ਸਮੇਂ ਮਨੁੱਖੀ ਭਾਈਚਾਰੇ ਦਾ ਸਬੂਤ ਦਿੰਦਿਆਂ ਸੰਗਤ ਵਲੋਂ ਰਾਹਤ ਸਮੱਗਰੀ ਅਤੇ ਹੋਰ ਸੇਵਾਵਾਂ ਵਿਚ ਆਪਣਾ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਤੇ ਪੰਜਾਬ ਦੀ ਜਵਾਨੀ ਇਹਨਾਂ ਸੇਵਾਵਾਂ ਵਿਚ ਵੱਡਾ ਰੋਲ ਨਿਭਾ ਰਹੀ ਹੈ | ਉਵੇਂ ਇਨ੍ਹਾਂ ਟੁੱਟੇ ਹੋਏ ਬੰਨਾਂ ਨੂੰ ਬੰਨ੍ਹਣਾ ਵੀ ਇਕ ਵੱਡੀ ਜਿੰਮੇਵਾਰੀ ਹੈ, ਤਾਂ ਜੋ ਕਿਸਾਨ ਅਗਲੀ ਫਸਲ ਬੀਜਣ ਦੇ ਸਮਰੱਥ ਹੋ ਸਕਣ | ਅਸੀਂ ਸਮੂਹ ਪ੍ਰਸ਼ਾਸਨ ਅਤੇ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ | ਅਸੀਂ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਹੈ ਕਿ ਇਸ ਬੰਨ੍ਹ ਨੂੰ ਬੰਨ੍ਹਣ ਲਈ ਵੱਧ ਤੋਂ ਵੱਧ ਨੌਜਵਾਨ ਸੇਵਾ ਲਈ ਪਹੁੰਚਣ ਤਾਂ ਜੋ ਇਸ ਕਾਰਜ ਨੂੰ ਜਲਦ ਸੰਪੂਰਨ ਕੀਤਾ ਜਾ ਸਕੇ | ਉਨ੍ਹਾਂ ਦੱਸਿਆ ਕਿ ਸੰਪਰਦਾਇ ਵਲੋਂ ਸੁਲਤਾਨਪੁਰ ਲੋਧੀ ਇਲਾਕੇ ਵਿਚ ਬਿਆਸ ਦਰਿਆ ਦੇ ਟੁੱਟ ਚੁੱਕ ਬੰਨ੍ਹ ਬੰਨਣ ਦੀਆਂ ਸੇਵਾਵਾਂ ਵੀ ਚੱਲ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਚੋਰੀ ਦੇ ਮੋਟਰਸਾਈਕਲਾਂ ਸਮੇਤ ਤਿੰਨ ਵਿਅਕਤੀ ਕਾਬੂ, ਇਕ ਫ਼ਰਾਰ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੂੰ ਪੰਜਾਬ ਵਾਸੀਆਂ ਨਾਲ ਵਿਤਕਰਾ ਮਹਿੰਗਾ ਪੈ ਸਕਦਾ- ਔਲਖ
Ad Position 24