ਤਰਨ ਤਾਰਨ, 27 ਸਤੰਬਰ (ਹਰਿੰਦਰ ਸਿੰਘ)- ਕਾਂਗਰਸ ਹਾਈ ਕਮਾਂਡ ਵਲੋਂ ਪੰਜਾਬ ਵਿਚ ਪਾਰਟੀ ਨੂੰ ਜ਼ਿਆਦਾ ਮਜ਼ਬੂਤ ਕਰਨ ਲਈ ਵਿੱਢੇ ਗਏ ਸੰਗਠਨ ਸਿਰਜਨ ਅਭਿਆਨ ਦੇ ਤਹਿਤ ਹਲਕਾ ਖਡੂਰ ਸਾਹਿਬ ਦੇ ਪਿੰਡਾਂ ਨੌਰੰਗਾਬਾਦ ਅਤੇ ਸਹਿਬਾਜ਼ਪੁਰ ਵਿਖੇ ਕਾਂਗਰਸ ਵਲੋਂ ਨਿਯੁਕਤ ਕੀਤੇ ਗਏ ਆਬਜ਼ਰਵਰ ਕੁਲਦੀਪ ਵਾਤਿਸ, ਸਹਿ ਅਬਜਰਵਰ ਇੰਦਰ ਬੀਰ ਸਿੰਘ ਬੁਲਾਰੀਆ, ਜਸਕਰਨ ਸਿੰਘ ਜ਼ਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਗਿੱਲ ਅਤੇ ਸਾਬਕਾ ਹਲਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਮੌਜੂਦਗੀ ਵਿਚ ਮੀਟਿੰਗ ਕੀਤੀ ਗਈ | ਜਿਸ ਨੂੰ ਸੰਬੋਧਨ ਕਰਦਿਆਂ ਸ੍ਰੀ ਵਾਤਿਸ ਨੇ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਸਮਰੱਥ ਅਤੇ ਮਜ਼ਬੂਤ ਹੈ | ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਹੁਤ ਤੰਗ ਅਤੇ ਪ੍ਰੇਸ਼ਾਨ ਹਨ ਕਿਉਂਕਿ ਸੂਬੇ ਅੰਦਰ ਅਮਨ ਕਾਨੂੰਨ ਨਾਂਅ ਦੀ ਕੋਈ ਚੀਜ਼ ਨਹੀਂ ਹੈ | ਸ਼ਰੇਆਮ ਲੁੱਟ ਖਸੁੱਟ, ਫਿਰੌਤੀਆਂ, ਕਤਲੋਗਾਰਦ ਅਤੇ ਸਨੈਚਿੰਗਜ ਹੋ ਰਹੀਆਂ ਹਨ | ਗੈਂਗਸਟਰ ਸ਼ਰੇਆਮ ਇਕ ਦੂਜੇ ਗਰੁੱਪ ਨੂੰ ਧਮਕੀਆਂ ਦੇ ਰਹੇ ਹਨ, ਪੁਲਿਸ ਪ੍ਰਸ਼ਾਸ਼ਨ ਅਸਮਰੱਥ ਹੋ ਗਿਆ ਜਾਪਦਾ ਹੈ | ਜੇਕਰ ਸਰਕਾਰੇ ਦਰਬਾਰੇ ਭਿ੍ਸ਼ਟਾਚਾਰ ਦੀ ਗੱਲ ਕਰੀਏ ਤਾਂ ਇਹ ਬਿਨਾਂ ਰੋਕ ਟੋਕ ਧੜੱਲੇ ਨਾਲ ਚੱਲ ਰਿਹਾ ਹੈ | ਆਮ ਆਦਮੀ ਦੇ ਹਾਲਾਤ ਬਦ ਤੋਂ ਬੱਦਤਰ ਹੋ ਕੇ ਰਹਿ ਗਏ ਹਨ | ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਇਹ ਕੰਧ 'ਤੇ ਲਿਖਿਆ ਸੱਚ ਹੈ ਕਿ 2027 ਵਿਚ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ | ਜਿਸ ਵਿਚ ਹਲਕਾ ਖਡੂਰ ਸਾਹਿਬ ਦਾ ਵਿਸ਼ੇਸ਼ ਯੋਗਦਾਨ ਹੋਵੇਗਾ | ਮੈਂ ਖਡੂਰ ਸਾਹਿਬ ਹਲਕੇ ਦੇ ਹਰ ਪਾਰਟੀ ਵਰਕਰ ਦਾ ਰਿਣੀ ਹਾਂ ਜਿਹਨਾਂ ਨੇ ਆਪਣੀ ਮਹਿਨਤ ਸਦਕਾ ਕਾਂਗਰਸ ਪਾਰਟੀ ਨੂੰ ਇੰਨ੍ਹਾਂ ਮਜ਼ਬੂਤ ਕਰ ਦਿੱਤਾ ਹੈ ਕਿ ਅੱਜ ਕੋਈ ਵੀ ਪਾਰਟੀ ਇਸਦੇ ਅੱਗੇ ਟਿਕ ਨਹੀਂ ਸਕਦੀ | ਇਸ ਮੌਕੇ ਗੁਰਦਿਆਲ ਸਿੰਘ ਸਰਪੰਚ ਗੁਲਾਲੀਪੁਰ, ਮਨਦੀਪ ਸਿੰਘ ਸਰਪੰਚ ਸਹਿਬਾਜ਼ਪੁਰ, ਹਰਜੀਤ ਸਿੰਘ ਸਰਪੰਚ ਡਾਲੇਕੇ, ਵਿਜੈ ਪਾਲ ਸਿੰਘ ਮੀਡੀਆ ਸਲਾਹਕਾਰ ਰਮਨਜੀਤ ਸਿੰਘ ਸਿੱਕੀ , ਸਤਨਾਮ ਸਿੰਘ ਸਰਪੰਚ ਭੂਰੇ ਗਿੱਲ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਸੋਨੀ ਡਿਆਲ, ਮਨਪ੍ਰੀਤ ਸਿੰਘ ਸਰਪੰਚ, ਮੱਸਾ ਸਿੰਘ ਸਰਪੰਚ ਮਾਨੋਚਾਹਲ ਖ਼ੁਰਦ, ਗੁਰਮੀਤ ਸਿੰਘ ਸਰਪੰਚ ਮਾਨੋਚਾਹਲ, ਹਰਦੀਪ ਸਿੰਘ ਕੁਹਾੜਕਾ, ਸੁਰਜੀਤ ਸਿੰਘ ਕੁਹਾੜਕਾ, ਜੱਸ ਮਾਨੋਚਾਹਲ, ਸੰਦੀਪ ਸਿੰਘ ਜੀਉਬਾਲਾ, ਕੈਪਟਨ ਸੁਖਵੰਤ ਸਿੰਘ ਸਰਪੰਚ, ਗੋਰਾ ਪੈਸਟੀਸਾਈਡ ਸਹਿਬਾਜ਼ਪੁਰ, ਕਮਲ ਸਹਿਬਾਜ਼ਪੁਰ, ਡਾਕਟਰ ਗੁਰਜੀਤ ਸਿੰਘ ਕੰਗ, ਸੁਖਵਿੰਦਰ ਸਿੰਘ ਪੰਨੂ, ਸੇਵਾ ਸਿੰਘ ਸਹਿਬਾਜ਼ ਪੁਰ, ਨਿਰਮਲ ਸਿੰਘ ਵਾਂ,ਸਰਵਣ ਸਿੰਘ ਡਿਆਲ, ਬਿੱਟੂ ਡਿਆਲ, ਰਾਜੂ ਕਮਾਲਪੁਰ, ਰਣਜੀਤ ਸਿੰਘ ਪਵਾਰ ਪੀ.ਏ, ਕਾਲਾ ਗੁਲਾਲੀਪੁਰ, ਬਿੰਦਰ ਫੌਜੀ ਮਾਨੋਚਾਹਲ ਖੁਰਦ, ਨਿਸ਼ਾਨ ਸਿੰਘ ਗੋਇੰਦਵਾਲ ਸਾਹਿਬ, ਸਵਿੰਦਰ ਸਿੰਘ ਭੂਰੇ, ਗੁਰਬੀਰ ਸਿੰਘ ਸ਼ੇਖ, ਜੱਗ ਸਿੰਘ ਸ਼ੇਖ, ਗੋਰਾ ਦੋਧੀ, ਜਤਿੰਦਰ ਸਿੰਘ ਸਰਾਏ, ਬਾਬਾ ਜਗਤਾਰ ਸਿੰਘ, ਲਾਡੀ ਸਿੰਘ ਵਾਂ, ਅਮਿ੍ਤਪਾਲ ਸਿੰਘ ਗੋਪਾਲਾ, ਕੁਲਦੀਪ ਸਿੰਘ, ਬਾਜ਼ ਸਿੰਘ ਸਰਪੰਚ, ਹਰਵੇਲ ਸਿੰਘ, ਸਤਨਾਮ ਸਿੰਘ, ਹਰਦੀਪ ਸਿੰਘ, ਸੁਖਜਿੰਦਰ ਸਿੰਘ, ਦਿਲਬਰ ਸਿੰਘ, ਮੁਖਤਾਰ ਸਿੰਘ ਵੀ ਮੌਜੂਦ ਸਨ | ਇਸ ਮੀਟਿੰਗ ਨੂੰ ਬੜੀ ਸਿੱਦਤ ਅਤੇ ਮਹਿਨਤ ਨਾਲ ਸਿਰੇ ਚਾੜ੍ਹਨ ਲਈ ਸੋਨੀ ਡਿਆਲ, ਮਨਦੀਪ ਸਿੰਘ ਸਰਪੰਚ, ਮਨਪ੍ਰੀਤ ਸਿੰਘ ਗੁਲਾਲੀਪੁਰ, ਬਿੱਟੂ ਡਿਆਲ, ਗੋਰਾ ਪੈਸਟੀਸਾਈਡ ਸਹਿਬਾਜ਼ਪੁਰ, ਸਰਵਣ ਸਿੰਘ ਪ੍ਰਧਾਨ ਡਿਆਲ ਰਾਜਪੂਤਾਂ, ਕਮਲ ਸਹਿਬਾਜ਼ਪੁਰ ਦਾ ਵਿਸ਼ੇਸ਼ ਯੋਗਦਾਨ ਰਿਹਾ | ਇਸ ਪ੍ਰੋਗਰਾਮ ਵਿਚ ਮੰਚ ਸੰਚਾਲਨ ਦੀ ਭੂਮਿਕਾ ਵਿਜੈਪਾਲ ਸਿੰਘ ਨੇ ਬਾਖੂਬੀ ਨਿਭਾਈ |