ਤਰਨ ਤਾਰਨ, 27 ਸਤੰਬਰ (ਪਰਮਜੀਤ ਜੋਸ਼ੀ)-ਥਾਈਰਡ ਗ੍ਰੰਥੀ ਨੂੰ ਗਿੱਲੜ ਵੀ ਕਹਿੰਦੇ ਹਨ, ਜੋ ਕਿ ਗਲੇ ਵਿਚ ਸਾਹ ਨਲੀ ਦੇ ਉਪਰ ਵੋਕਲਕਾਰਡ ਦੇ ਦੋ ਭਾਗਾਂ ਵਿਚ ਹੁੰਦਾ ਹੈ | ਇਹ ਗ੍ਰੰਥੀ ਥਾਈਰਾਕਿਸਨ ਨਾਮਕ ਹਾਰਮੋਨ ਬਣਾਉਂਦੀ ਹੈ ਅਤੇ ਇਸ ਰੋਗ ਪ੍ਰਤੀ ਲਾਹਪ੍ਰਵਾਹੀ ਨੁਕਸਾਨਦੇਹ ਹੋ ਸਕਦੀ ਹੈ | ਇਹ ਜਾਣਕਾਰੀ ਈ.ਐੱਨ.ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ, ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਕਿਹਾ ਕਿ ਥਾਈਰਡ ਦੋ ਕਿਸਮ ਦਾ ਹੁੰਦਾ ਹੈ ਜਿਵੇਂ ਹਾਈਪੋਥਾਈਰਡ ਅਤੇ ਹਾਈਪਰਥਾਈਰਡ | ਹਾਈਪੋਥਾਈਰਡ ਵਿਚ ਭਾਰ ਦਾ ਵਧਣਾ, ਥਕਾਟਵ, ਡਿਪਰੈਸਨ, ਚਿੜਚਿੜਾਪਨ, ਕਬਜ਼, ਖੁਸ਼ਕ ਚਮੜੀ, ਔਰਤਾਂ ਵਿਚ ਮਹਾਂਮਾਰੀ ਦੀ ਸਮੱਸਿਆਂ, ਧੜਕਣ ਘੱਟ ਹੋਣਾ, ਪਸੀਨਾ ਘੱਟ ਆਉਣਾ, ਚਿਹਰਾ ਫੁੱਲ ਜਾਣਾ ਆਦਿ ਅਤੇ ਹਾਈਪਰਥਾਈਰਡ ਵਿਚ ਮਰੀਜ ਨੂੰ ਜਿਆਦਾ ਪਸੀਨਾ ਆਉਣਾ, ਜਿਆਦਾ ਗਰਮੀ ਲੱਗਣਾ, ਅੱਖਾਂ ਦਾ ਬਾਹਰ ਨੂੰ ਆਉਣਾ, ਔਰਤਾਂ ਵਿਚ ਮਹਾਂਮਾਰੀ ਦੀ ਸਮੱਸਿਆਂ, ਦਿਲ ਦੀ ਧੜਕਣ ਤੇਜ਼ ਹੋਣਾ, ਚਮੜੀ ਲਾਲ ਰਹਿਣਾ, ਜਿਆਦਾ ਪਸੀਨਾ ਆਉਣਾ, ਸਾਹ ਲੈਣ ਵਿਚ ਤਕਲੀਫ ਅਤੇ ਹੱਥ ਕੰਬਣਾ ਆਦਿ ਲੱਛਣ ਹੋ ਸਕਦੇ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਗਰ ਸਰੀਰ ਵਿਚ ਉਕਤ ਲੱਛਣ ਦਿਖਾਈ ਦੇਣ ਤਾਂ ਤੁਰੰਤ ਮਾਹਰ ਡਾਕਟਰ ਪਾਸ ਜਾ ਕੇ ਚੈੱਕਅੱਪ ਜਰੂਰ ਕਰਵਾਇਆ ਜਾਵੇ |