22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਸਾਨੂੰ ਭਗਵਾਨ ਰਾਮ ਦੀਆਂ ਸਿੱਖਿਆਵਾਂ 'ਤੇ ਚੱਲਣਾ ਚਾਹੀਦਾ ਹੈ- ਹਰਪ੍ਰੀਤ ਸਿੰਘ ਸੰਧੂ <br/>

Ad Position 21
No active advertisement
ਅਜੀਤ ਡੈਸਕ 28-09-2025
ਪੱਟੀ, 27 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਕਾਲੇਕੇ)- ਭਗਵਾਨ ਵਾਲਮੀਕਿ ਸੰਗੀਤ ਰਾਮਲੀਲਾ ਕਲੱਬ ਪੱਟੀ ਵਿਖੇ ਨਾਈਟ ਦਾ ਉਦਘਾਟਨ ਮੁੱਖ ਮਹਿਮਾਨ ਹਰਪ੍ਰੀਤ ਸਿੰਘ ਸੰਧੂ ਮੈਂਬਰ ਪੀ.ਪੀ.ਸੀ.ਸੀ. ਨੇ ਆਪਣੇ ਕਰ ਕਮਲਾਂ ਨਾਲ ਕੀਤਾ | ਇਸ ਮੌਕੇ 'ਤੇ ਕਲੱਬ ਵਿਖੇ ਕਲਾਕਾਰਾਂ ਵਲੋਂ ਰਾਮ ਲੀਲਾ ਦੇ ਵੱਖ-ਵੱਖ ਦਿ੍ਸ਼ ਪੇਸ਼ ਕੀਤੇ ਗਏ | ਇਸ ਮੌਕੇ ਹਰਪ੍ਰੀਤ ਸਿੰਘ ਸੰਧੂ ਨੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਹਰ ਸਾਲ ਕਲੱਬ ਦੇ ਮੈਂਬਰ ਉਨ੍ਹਾਂ ਨੂੰ ਸੱਦਾ ਦਿੰਦੇ ਹਨ | ਮੈਨੂੰ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ | ਕਲੱਬ ਦੇ ਕਲਾਕਾਰ ਵਧਾਈ ਦੇ ਪਾਤਰ ਹਨ | ਇਸ ਮੌਕੇ 'ਤੇ ਕਲੱਬ ਦੇ ਪ੍ਰਧਾਨ ਰਾਜ ਕੁਮਾਰ ਰਾਜਾ, ਲਖਬੀਰ ਸਿੰਘ ਸੰਧੂ ਚੇਅਰਮੈਨ, ਸੁਰਿੰਦਰ ਸਿੰਘ ਜੂਲੀ ਅਤੇ ਸੌਰਵ ਆਦਿਵਾਲ ਵਲੋਂ ਹਰਪ੍ਰੀਤ ਸਿੰਘ ਸੰਧੂ ਮੈਂਬਰ ਪੀ.ਪੀ.ਸੀ.ਸੀ. ਨੂੰ ਧਾਰਮਿਕ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਗੁਰਬੀਰ ਸਿੰਘ ਗਲੈਡੀ ਮੰਡ, ਵਿਨੋਦ ਧਵਨ, ਅਜੀਤ ਪੁਰੀ, ਹਰੀਸ਼ ਸੂਦ, ਅਮਨਦੀਪ ਸਿੰਘ, ਜਸਕਰਨ ਸ਼ੇਰਾ, ਰਾਜ ਕੁਮਾਰ ਰਾਜਾ ਪ੍ਰਧਾਨ, ਲਖਬੀਰ ਸਿੰਘ ਸੰਧੂ ਚੇਅਰਮੈਨ, ਰਾਹੁਲ ਕੁਮਾਰ ਪ੍ਰਧਾਨ ਵਾਲਮੀਕਿ ਕੇਂਦਰੀ ਮੰਦਿਰ, ਸੌਰਵ ਆਦਿਵਾਲ, ਅਜੇ ਪ੍ਰਧਾਨ, ਸੁਰਿੰਦਰ ਸਿੰਘ ਜੂਲੀ ਸਰਪ੍ਰਸਤ, ਸੋਹਨ ਲਾਲ ਕਾਕਾ ਵਾਈਸ ਪ੍ਰਧਾਨ, ਸੰਦੀਪ ਸੰਨੀ ਖਜਾਨਚੀ, ਰਾਜੇਸ ਸੱਭਰਵਾਲ ਪ੍ਰਧਾਨ, ਰਾਜ ਕੁਮਾਰ ਰਾਜੂ ਚੇਅਰਮੈਨ ਅਤੇ ਹੋਰ ਕਲੱਬ ਦੇ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਨਿਰੰਤਰ ਬੰਨ ਬੰਨਣ ਦੀ ਕੀਤੀ ਜਾ ਰਹੀ ਸੇਵਾ- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ <br... ਅਗਲੀ ਖ਼ਬਰ ਹਲਕਾ ਖਡੂਰ ਸਾਹਿਬ ਦੀ ਧੀ ਮਨਰਾਜ ਕੌਰ ਦੇ ਸਭ ਤੋਂ ਛੋਟੀ ਉਮਰ 'ਚ ਵਕੀਲ ਬਣਨ 'ਤੇ ਬ੍ਰਹਮਪੁਰਾ ਵਲੋਂ ਵਿਸ਼ੇਸ਼ ਸਨਮਾਨ <...
Ad Position 24