ਤਰਨ ਤਾਰਨ, 27 ਸਤੰਬਰ (ਹਰਿੰਦਰ ਸਿੰਘ)- ਪੰਜਾਬ ਦੇ ਸੂਬਾ ਆਗੂਆਂ ਵਲੋਂ ਦਿੱਤੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਤਰਨ ਤਾਰਨ ਵਲੋਂ ਹੜ੍ਹ ਪੀੜਤ ਇਲਾਕਿਆਂ ਵਿਚ ਲਗਾਤਾਰ ਬੰਨ੍ਹ ਬੰਨਣ ਦੀ ਸੇਵਾ ਕੀਤੀ ਜਾ ਰਹੀ ਹੈ | ਜਿਸ ਦੇ ਚਲਦਿਆਂ ਜੋਨ ਪ੍ਰਧਾਨ ਸਲਵਿੰਦਰ ਸਿੰਘ ਜੀਉਬਾਲਾ ਅਤੇ ਕੁਲਵੰਤ ਸਿੰਘ ਭੈਲ ਦੀ ਅਗਵਾਈ ਹੇਠ ਜੋਨ ਅਗਾੜਾ ਪਿਛਾੜਾ ਵਲੋਂ ਪਿੰਡ ਧੂਦਾ ਵਿਖੇ ਬੰਨ੍ਹ© ਬੰਨਣ ਦੀ ਸੇਵਾ ਕੀਤੀ ਜਾ ਰਹੀ ਹੈ | ਜਾਣਕਾਰੀ ਦਿੰਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਰਣਯੋਧ ਸਿੰਘ ਗੱਗੋਬੂਆ ਨੇ ਕਿਹਾ ਕੀ ਹੜ੍ਹਾਂ ਦੀ ਮਾਰ ਹੇਠ ਆਏ ਇਲਾਕਿਆਂ ਵਿਚ ਲੱਖਾਂ ਏਕੜ ਜ਼ਮੀਨ ਇੱਥੇ ਦਰਿਆ ਦੀ ਮਾਰ ਹੇਠ ਆ ਗਏ ਹਨ | ਉੱਥੇ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਅੱਗੇ ਆਉਂਦੇ ਹੋਏ ਧਈਆ ਕੀਤਾ ਹੈ ਕਿ ਹੜ੍ਹ ਵਾਲੇ ਇਲਾਕਿਆਂ ਵਿਚ ਵੱਡੀ ਗਿਣਤੀ ਵਿਚ ਬੰਨ੍ਹ ਬੰਨਣ ਤੋਂ ਲੈ ਕੇ ਤਨ ਮਨ ਧਨ ਹਰ ਪ੍ਰਕਾਰ ਦੀ ਜੋਗ ਸਹਾਇਤਾ ਕੀਤੀ ਜਾਵੇਗੀ | ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਲੋਂ ਰੋਜਾਨਾ ਬੰਨ੍ਹ 'ਤੇ 1 ਜੋਨ ਨੂੰ ਭੇਜ ਕੇ ਬੰਨ੍ਹ ਬੰਨਣ ਦੀ ਨਿਰੰਤਰ ਸੇਵਾ ਕੀਤੀ ਜਾ ਰਹੀ ਹੈ | ਕਿਸਾਨ ਆਗੂਆਂ ਨੇ ਕਿਹਾ ਕਿ ਜਦ ਪਾਣੀ ਦਾ ਪੱਧਰ ਹੇਠਾਂ ਨੂੰ ਜਾਵੇਗਾ ਤਾਂ ਵੱਡੇ ਪੱਧਰ 'ਤੇ ਟਰੈਕਟਰਾਂ ਨਾਲ ਤੇਲ ਅਤੇ ਹੋਰ ਯੋਗ ਸਹਾਇਤਾ ਹੜ ਪ੍ਰਭਾਵਿਤ ਇਲਾਕਿਆਂ ਵਿਚ ਜਾ ਕੇ ਕੀਤੀ ਜਾਵੇਗੀ | ਇਸ ਮੌਕੇ ਮੁਖਤਾਰ ਸਿੰਘ ਬਲਾਕੀਪੁਰ, ਦਿਲਬਾਗ ਸਿੰਘ ਬਾਕੀਪੁਰ, ਕਰਮਜੀਤ ਗੱਗੋਬੂਆ, ਗੁਰਸਾਹਿਬ ਸਿੰਘ ਗੱਗੋਬੂਆ, ਪਲਵਿੰਦਰ ਸਿੰਘ ਜੀਉਬਾਲਾ, ਵਿਰਸਾ ਸਿੰਘ ਮੂਸੇ,ਦਿਆ ਸਿੰਘ,ਜੱਸਾ ਸਿੰਘ, ਦਿਲਬਾਗ ਸਿੰਘ ਪੱਧਰੀ ਵੱਡੀ, ਹਰਪਾਲ ਸਿੰਘ ਪੱਧਰੀ ਵੱਡੀ, ਬਲਵਿੰਦਰ ਸਿੰਘ ਐਮਾ ਮੱਲੀਆਂ, ਗੁਰਸੇਵਕ ਸਿੰਘ ਨਿੱਕੀ ਪੱਧਰੀ, ਨਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ |