ਪੱਟੀ, 27 ਸਤੰਬਰ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਨੀਲ ਕਮਲ ਰਾਮ ਲੀਲਾ ਐਡ ਸੋਸ਼ਲ ਵੈਲਫੇਅਰ ਕਲੱਬ ਪੱਟੀ ਵਲੋੋਂ ਭਰਤ ਮਿਲਾਪ ਦਾ ਮੰਚਨ ਕੀਤਾ ਗਿਆ | ਜਿਸ ਵਿਚ ਗੁਰਮਹਾਂਵੀਰ ਸਿੰਘ ਸੰਧੂ ਸਰਹਾਲੀ ਸਾਬਕਾ ਚੇਅਰਮੈਨ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਰਿਬਨ ਕੱਟ ਕੇ ਉਦਾਘਾਟਨ ਕੀਤਾ ਅਤੇ ਜੋਤੀ ਪ੍ਰਚੰਡ ਦੀ ਰਸਮ ਵੀ ਅਦਾ ਕੀਤੀ | ਇਸ ਮੌਕੇ ਸਾਬਕਾ ਚੇਅਰਮੈਨ ਗੁਰਮਹਾਂਵੀਰ ਸੰਧੂ ਸਰਹਾਲੀ ਨੇ ਕਿਹਾ ਕਿ ਰਾਮ ਲੀਲਾ ਕਲੱਬ ਦੇ ਮਾਬਰ ਵਧਾਈ ਦੇ ਪਾਤਰ ਹਨ, ਜੋ ਹਰ ਸਾਲ ਪ੍ਰਭੂ ਰਾਮ ਜੀ ਦੀ ਲੀਲਾ ਦਾ ਆਯੋਜਨ ਕਰਕੇ ਲੋਕਾਂ ਨੂੰ ਰਾਮ ਜੀ ਦੀ ਜੀਵਨੀ ਤੋਂ ਜਾਣੂ ਕਰਾਉਂਦੇ ਹਨ | ਇਸ ਮੌਕੇ ਪ੍ਰਧਾਨ ਰਾਜੇਸ਼ ਕੁਮਾਰ ਮਿੰਟਾਂ ਵਲੋਂ ਮੁੱਖ ਮਹਿਮਾਨ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਡਾ. ਰਮਨ ਕੁਮਾਰ, ਅਮਨ ਭਸੀਨ, ਨਰਿੰਦਰ ਕੁਮਾਰ, ਰਾਜਬੀਰ ਸਿੰਘ, ਹਰਦੇਵ ਸਿੰਘ, ਨਿਤਿਸ਼ ਸ਼ਰਮਾ, ਗੁਰਸੇਵਕ ਸਿੰਘ, ਰਾਜ ਕੁਮਾਰ, ਸੰਯੋਸ ਭਸੀਨ ਕਾਕਾ, ਰਾਜ ਕੁਮਾਰ ਅਤੇ ਇਸ ਤੋ ਇਲਾਵਾ ਕਲੱਬ ਦੇ ਡਾਇਰੈਕਟਰ ਵਿਪਨ ਕੁਮਾਰ, ਡਾ. ਦੇਸਰਾਜ ਬਧਵਾਰ, ਚੇਅਰਮੈਨ ਤਰਸੇਮ ਜੋਸ਼ੀ, ਕੈਸ਼ੀਅਰ ਪ੍ਰਵੀਨ ਧਵਨ, ਵਾਈਸ ਪ੍ਰਧਾਨ, ਪਵਨ ਕੁਮਾਰ, ਲਵ ਧਵਨ, ਸੈਕਟਰੀ ਸਤੀਸ਼ ਕੁਮਾਰ ਬੋਬੀ, ਸਤਨਾਮ ਸਿੰਘ, ਵਨੀਤ ਜੋਸ਼ੀ, ਮਾ. ਸੁਖਦੇਵ ਰਾਜ ਸ਼ਰਮਾ, ਲਵਲੀ, ਸਤੀਸ਼ ਬੇਦੀ, ਰਾਜ ਪਹਿਲਵਾਨ, ਸਮਰੱਥ, ਰਾਜਾ, ਬਲਜੀਤ ਸਿੰਘ, ਪਾਰਥ ਭੱਲਾ , ਰਮਨ ਪੁਰੀ, ਪਿ੍ਥਵੀ ਦੇਵਗਨ, ਅੰਸ਼ ਭੱਲਾ, ਵੰਸ਼ ਭੱਲਾ, ਅੰਸ਼ ਚੋਪੜਾ, ਰੋਮੀ ਭੱਲਾ, ਅੰਗਦ, ਲਵ ਕੁਸ਼, ਵਿਸ਼ਾਲ, ਪ੍ਰਣਵ ਜੈਨ, ਗੁਲਸ਼ਨ, ਮਨਵੀਰ ਸਿੰਘ ਮੰਗਾ, ਕਰਨ, ਅਰਜਨ, ਗੁਰਲਾਲ , ਜਸ਼ਨਪ੍ਰੀਤ, ਗਗਨਦੀਪ, ਨਿਰਵੈਲ ਸਿੰਘ, ਵਿਸ਼ਾਲ ਸਿੰਘ ਅਤੇ ਸਮੀਰ ਜੋਸ਼ੀ ਆਦਿ ਹਾਜ਼ਰ ਸਨ |