23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਡੀ.ਐੱਸ.ਪੀ. ਪੱਟੀ ਦੇ ਦਫ਼ਤਰ ਅੱਗੇ ਪਹਿਲੀ ਨੂੰ ਧਰਨੇ ਦਾ ਐਲਾਨ- ਧਾਰੀਵਾਲ <br/>

Ad Position 21
No active advertisement
ਅਜੀਤ ਡੈਸਕ 28-09-2025
ਪੱਟੀ, 27 ਸਤੰਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਕਾਲੇਕੇ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪੱਟੀ ਜੋਨ ਦੀ ਮੀਟਿੰਗ ਪਿੰਡ ਭੱਗੂਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਪੱਟੀ ਜੋਨ ਪ੍ਰਧਾਨ ਗੁਰਭੇਜ ਸਿੰਘ ਧਾਰੀਵਾਲ, ਗੁਰਜੰਟ ਸਿੰਘ ਭੱਗੂਪੁਰ, ਰੂਪ ਸਿੰਘ ਸੈਦੋਂ ਦੀ ਅਗਵਾਈ ਹੇਠ ਹੋਈ | ਮੀਟਿੰਗ ਵਿਚ ਪੱਟੀ ਜੋਨ ਦੇ ਪਿੰਡਾਂ ਦੇ ਪ੍ਰਧਾਨ ਅਤੇ ਸਕੱਤਰਾਂ ਨੇ ਸ਼ਮੂਲੀਅਤ ਕੀਤੀ | ਇਕੱਠ ਨੂੰ ਸੰਬੋਧਨ ਕਰਦਿਆਂ ਜੋਨ ਇੰਚਾਰਜ ਤਰਸੇਮ ਸਿੰਘ ਧਾਰੀਵਾਲ, ਸਤਨਾਮ ਸਿੰਘ ਹਰੀਕੇ, ਨਿਸ਼ਾਨ ਸਿੰਘ ਪੱਟੀ, ਜਰਨੈਲ ਸਿੰਘ ਠੱਕਰਪੁਰਾ ਨੇ ਕਿਹਾ ਪੁਲਿਸ ਪ੍ਰਸ਼ਾਸਨ ਨਾਲ ਸਬੰਧਤ ਮਸਲੇ ਲੰਮੇ ਸਮੇਂ ਤੋਂ ਲਟਕਦੇ ਆ ਰਹੇ ਹਨ | ਡੀ.ਐੱਸ.ਪੀ. ਪੱਟੀ ਨੂੰ ਲੋਕਲ ਮਸਲਿਆਂ ਨੂੰ ਲੈ ਕੇ ਵਾਰ-ਵਾਰ ਮਿਲਣ 'ਤੇ ਵੀ ਕਿਸੇ ਮਸਲੇ ਦਾ ਹੱਲ ਨਹੀਂ ਕੱਢਿਆ ਗਿਆ | ਇਸ ਲਈ 1 ਅਕਤੂਬਰ ਨੂੰ ਡੀ.ਐੱਸ.ਪੀ. ਪੱਟੀ ਦਫ਼ਤਰ ਅੱਗੇ ਧਰਨਾ ਲਗਾਇਆ ਜਾਵੇਗਾ ਕਿਉਂਕਿ ਪ੍ਰਸ਼ਾਸਨ ਆਪਣੀਆਂ ਜ਼ਿੰਮੇਵਾਰੀਆਂ ਤੋਂ ਭਗੌੜਾ ਹੋ ਰਿਹਾ ਹੈ, ਜਿਸ ਕਰਕੇ ਲੋਕਾਂ ਨੂੰ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਕਰਕੇ ਮੋਰਚੇ ਦਾ ਐਲਾਨ ਕੀਤਾ ਗਿਆ | ਜੇਕਰ ਧਰਨੇ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੀ ਜ਼ਿੰਮੇਵਾਰੀ ਡੀ.ਐੱਸ.ਪੀ. ਪੱਟੀ ਦੀ ਹੋਵੇਗੀ | ਇਸ ਮੌਕੇ ਖਜ਼ਾਨ ਸਿੰਘ ਕਿਰਤੋਵਾਲ, ਬਲਵਿੰਦਰ ਸਿੰਘ ਹਰੀਕੇ, ਕਿਰਪਾਲ ਸਿੰਘ ਬੁਰਜ਼ ਪੂਹਲਾ, ਧਰਮ ਸਿੰਘ ਜੋਣੇਕੇ, ਸ਼ਿੰਦਾ ਸਿੰਘ ਬੂਹ, ਬੱਬਣ ਸਿੰਘ ਬੂਹ ਹਵੇਲੀਆਂ, ਸੋਨੂੰ ਚੂਸਲੇਵੜ, ਜਰਨੈਲ ਸਿੰਘ ਧਾਰੀਵਾਲ, ਸੁਬੇਗ ਸਿੰਘ ਪੱਟੀ, ਸਾਬ ਸਿੰਘ ਠੱਕਰਪੁਰਾ, ਸਕੱਤਰ ਸਿੰਘ ਕੰਡਿਆਲਾ, ਕੁਲਵਿੰਦਰ ਸਿੰਘ ਭੱਗੂਪੁਰ, ਬਲਕਾਰ ਸਿੰਘ ਸਭਰਾ, ਅਮਰਜੀਤ ਸਿੰਘ, ਮੁਖਤਿਆਰ ਸਿੰਘ, ਬਲਜਿੰਦਰ ਸਿੰਘ, ਆਤਮਾ ਸਿੰਘ, ਸਰਬਜੀਤ ਸਿੰਘ, ਜਗਜੀਤ ਸਿੰਘ, ਗੁਰਸੇਵਕ ਸਿੰਘ ਹਰੀਕੇ ਆਦਿ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਵਲੋਂ ਦੋ ਵਾਰ ਵਿਧਾਇਕ ਦੀ ਚੋਣ ਲੜ ਚੁੱਕੇ ਰਤਨ ਸਿੰਘ ਸੋਹਲ ਮੁਹਤਬਰ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਿਲ <br/> ਅਗਲੀ ਖ਼ਬਰ ਨੀਲ ਕਮਲ ਰਾਮਲੀਲ੍ਹਾ ਐਂਡ ਸੋਸ਼ਲ ਵੈੱਲਫੇਅਰ ਕਲੱਬ ਵਲੋੋਂ ਭਰਤ-ਮਿਲਾਪ ਨਾਈਟ ਦਾ ਮੰਚਨ <br/>
Ad Position 24