ਤਰਨ ਤਾਰਨ, 27 ਸਤੰਬਰ (ਹਰਿੰਦਰ ਸਿੰਘ)- 2 ਅਕਤੂਬਰ ਨੂੰ ਮਨਾਏ ਜਾ ਰਹੇ ਦੁਸ਼ਹਿਰੇ ਦੇ ਤਿਉਹਾਰ ਨੂੰ ਲੈ ਕੇ ਮੁਰਾਦਪੁਰਾ ਵਿਖੇ ਜੰਡਪੀਰ ਰਾਮਲੀਲਾ ਕਲੱਬ ਵਲੋਂ ਸ੍ਰੀ ਰਾਮ ਲੀਲਾ ਕਰਵਾਈ ਜਾ ਰਹੀ ਹੈ, ਜਿਸ ਦੀ ਚੌਥੀ ਨਾਈਟ ਦਾ ਉਦਘਾਟਨ ਸਟੀਲਨ ਸੰਧੂ, ਅਦਮਪ੍ਰੀਤ ਸਿੰਘ, ਕਿੰਦਰ ਸਿੰਘ, ਰਾਜਾ ਬਾਠ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਰਾਮਲੀਲਾ ਦੌਰਾਨ ਵੱਖ-ਵੱਖ ਕਲਾਕਾਰਾਂ ਵਲੋਂ ਚੌਥੀ ਨਾਈਟ ਦੌਰਾਨ ਦਰਸ਼ਤ ਦਾ ਦਰਬਾਰ ਲਗਾਇਆ ਗਿਆ ਅਤੇ ਕਕੱਈ ਮਹਿਲ ਲਗਾਇਆ ਗਿਆ, ਜਿਸ ਵਿਚ ਸ੍ਰੀ ਰਾਮ ਨੂੰ 14 ਸਾਲ ਦੀ ਬਨਵਾਸ ਲਈ ਭੇਜਿਆ ਗਿਆ ਤੋਂ ਇਲਾਵਾ ਹੋਰ ਵੀ ਦਿ੍ਸ਼ ਪੇਸ਼ ਕੀਤੇ ਗਏ | ਰਾਮਲੀਲਾ ਦੇਖਣ ਲਈ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ | ਇਸ ਮੌਕੇ ਪ੍ਰਬੰਧਕ ਪਵਨਦੀਪ ਸਿੰਘ, ਜਸ਼ਨਦੀਪ ਸਿੰਘ, ਅਕਾਸ਼ਦੀਪ ਸਿੰਘ, ਅਭੀ ਸਿੰਘ, ਵਰੁਣ ਸਿੰਘ, ਗੋਰਾ ਸਿੰਘ, ਹੈਪੀ ਸਿੰਘ, ਮੰਗਾ ਸਿੰਘ, ਚਿੱਲੂ ਸਿੰਘ, ਅਮਿਤ ਸਿੰਘ ਆਦਿ ਤੋਂ ਇਲਾਵਾ ਹੋਰ ਪ੍ਰਬੰਧਕ ਮੌਜੂਦ ਸਨ |