ਤਰਨ ਤਾਰਨ, 27 ਸਤੰਬਰ (ਪਰਮਜੀਤ ਜੋਸ਼ੀ)- ਮੱਛਰਾਂ ਦੀ ਰੋਕਥਾਮ ਲਈ ਤਰਨ ਤਾਰਨ ਜ਼ਿਲ੍ਹੇ ਦੇ ਅਰਬਨ ਅਤੇ ਰੂਰਲ ਏਰੀਏ ਵਿਚ ਐਂਟੀ ਮਲੇਰੀਆ ਸਪਰੇ ਅਤੇ ਫੋਗਿੰਗ ਕੀਤੀ ਜਾ ਰਹੀ ਹੈ | ਇਸ ਲੜੀ ਅਧੀਨ ਸਿਵਲ ਸਰਜਨ ਤਰਨ ਤਾਰਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਅਤੇ ਬਾਕੀ ਦਿਨ ਵੀ ਹੜ੍ਹ ਪੀੜਤ ਏਰੀਏ ਵਿਚ ਮੈਡੀਕਲ ਕੈਂਪ ਅਤੇ ਸਪਰੇ ਅਤੇ ਫੋਗਿੰਗ ਕਰਾ ਰਹੀਆਂ ਹਨ | ਇਸ ਮੁਹਿੰਮ ਤਹਿਤ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਘਵ ਗੁਪਤਾ ਨੇ ਪਿਛਲੇ ਦਿਨ ਹੜ੍ਹ ਪੀੜਤ ਏਰੀਏ ਦੇ ਟੂਰ ਦੌਰਾਨ ਸਪਰੇ ਅਤੇ ਫੋਗਿੰਗ ਕਰ ਰਹੇ ਕੰਮ ਦੀ ਚੈਕਿੰਗ ਵੀ ਕੀਤੀ | ਉਨ੍ਹਾਂ ਦੇ ਨਾਲ ਸਹਾਇਕ ਮਲੇਰੀਆ ਅਫਸਰ ਕੰਵਲ ਬਲਰਾਜ ਸਿੰਘ ਪੱਖੋਕੇ, ਹੈਲਥ ਸੁਪਰਵਾਈਜ਼ਰ ਗੁਰਦੇਵ ਸਿੰਘ ਢਿੱਲੋਂ, ਪ੍ਰਦੀਪ ਸਿੰਘ ਤਰਨ ਤਾਰਨ, ਜਸਪਿੰਦਰ ਸਿੰਘ ਤਰਨ ਤਾਰਨ ਬਰੀਡਰ ਚੈੱਕਰਾਂ ਦੇ ਕੰਮ ਦੀ ਚੈਕਿੰਗ ਕੀਤੀ |