ਅੰਮਿ੍ਤਸਰ, 27 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)-ਸਪੈਸ਼ਲ ਉਲੰਪਿਕਸ ਭਾਰਤ-2025 ਦੇ ਨੈਸ਼ਨਲ ਪਾਵਰ ਲਿਫਟਿੰਗ ਚੈਪੀਅਨਸ਼ਿਪ 'ਚ ਅੰਮਿ੍ਤਸਰ ਦੇ ਵਿਸ਼ੇਸ ਜਰੂਰਤਾਂ ਵਾਲੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਗਮੇ ਹਾਸਿਲ ਕੀਤੇ ਹਨ | ਇਸ ਦੌਰਾਨ ਖੁਸ਼ੀ ਦਾ ਇਜਹਾਰ ਕਰਦਿਆਂ ਡਾਇਰੈਕਟਰ, ਡੀ. ਐੱਸ. ਓ. ਏ. ਕਮਲਜੀਤ ਕੌਰ ਗਿੱਲ ਨੇ ਦੱਸਿਆ ਕਿ ਮਾਇਤਰੀ ਕਾਲਜ ਦਿੱਲੀ ਵਿਖੇ ਕਰਵਾਏ ਗਏ ਮੁਕਾਬਲਿਆਂ 'ਚ ਭਾਰਤ ਭੰਡਾਰੀ ਅਤੇ ਭਵਨ ਆਸ਼ਰਯ ਨੇ ਸੋਨੇ ਦਾ ਤਗਮਾ, ਵਾਹਿਗੁਰੂ ਚੜ੍ਹਤ ਸਿੰਘ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਮਾਨਾਂਵਾਲਾ ਨੇ ਚਾਂਦੀ ਦਾ ਤਗਮਾ, ਪੂਜਾ ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਮਾਨਾਂਵਾਲਾ ਨੇ ਚੌਥਾ ਸਥਾਨ ਹਾਸਿਲ ਕੀਤਾ | ਇਸ ਦੌਰਾਨ ਇਨ੍ਹਾਂ ਜੇਤੂ ਵਿਦਿਆਰਥੀਆਂ ਦਾ ਅੰਮਿ੍ਤਸਰ ਪਹੁੰਚਣ 'ਤੇ ਡਾਇਰੈਕਟਰ, ਡੀ. ਐੱਸ .ਓ .ਏ ਕਮਲਜੀਤ ਕੌਰ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਸਪੈਸ਼ਲ ਬੱਚੇ ਵੀ ਕਿਸੇ ਤੋਂ ਘੱਟ ਨਹੀਂ ਹਨ ਅਤੇ ਇਨ੍ਹਾਂ ਨੇ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਸ ਮੌਕੇ ਕੋਚ ਪ੍ਰਮੋਦ ਸਜਰਾ ਵੀ ਹਾਜ਼ਰ ਸਨ |