ਚੱਬਾ, 27 ਸਤੰਬਰ (ਜੱਸਾ ਅਣਜਾਣ)-1757 ਈ: ਵਿਚ ਸ੍ਰੀ ਹਰਿਮੰਦਰ ਸਾਹਿਬ ਦੀ ਮੁਗਲ ਹਕੂਮਤ ਦੇ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਵਲੋਂ ਕੀਤੀ ਗਈ ਬੇਅਦਬੀ ਦਾ ਬਦਲਾ ਲੈਣ ਵਾਲੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਥੇ ਦੇ ਮਹਾਨ ਸੂਰਬੀਰ ਜਰਨੈਲ ਸ਼ਹੀਦ ਬਾਬਾ ਬਲਵੰਤ ਸਿੰਘ ਦਾ ਸਾਲਾਨਾ ਜੋੜ ਮੇਲਾ ਸ਼੍ਰੋਮਣੀ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਾਲ ਬਾਬਾ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਬੇਰ ਸਾਹਿਬ ਪਿੰਡ ਚੱਬਾ-ਵਰਪਾਲ ਦੀ ਸਾਂਝੀ ਹੱਦ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਪਰਸੋਂ ਰੋਜ ਤੋਂ ਰਖਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਵਿਸ਼ਾਲ ਦੀਵਾਨ ਸਜਾਏ ਗਏ | ਜਿਸ ਵਿਚ ਬਾਬਾ ਦਰਸ਼ਨ ਸਿੰਘ ਗੁਰਦੁਆਰਾ ਸ੍ਰੀ ਟਾਹਲਾ ਸਾਹਿਬ ਚੱਬਾ, ਬਾਬਾ ਰਮਨ ਸਿੰਘ ਠਾਠ ਨਾਨਕਸਰ ਚੱਬਾ, ਬਾਬਾ ਹੀਰਾ ਸਿੰਘ ਗੁਰਦੁਆਰਾ ਝੂਲਣੇ ਮਹਿਲ, ਬਾਬਾ ਸਤਨਾਮ ਸਿੰਘ ਗੁਰੂ ਕੇ ਬਾਗ ਵਾਲੇ, ਜਥੇ. ਮੰਗਵਿੰਦਰ ਸਿੰਘ ਖਾਪੜਖੇੜੀ ਮੈਂਬਰ ਸ਼੍ਰੋਮਣੀ ਕਮੇਟੀ ਆਦਿ ਨੇ ਵਿਸ਼ੇਸ਼ ਹਾਜ਼ਰੀ ਭਰੀ | ਇਸ ਤੋਂ ਇਲਾਵਾ ਰਾਗੀ ਭਾਈ ਕਰਨਬੀਰ ਸਿੰਘ, ਕਥਾਵਾਚਕ ਭਾਈ ਸੁਖਚੈਨ ਸਿੰਘ ਵਰਪਾਲ, ਕਥਾਵਾਚਕ ਭਾਈ ਸੁਰਜੀਤ ਸਿੰਘ ਮੰਨਣ, ਕਵੀਸਰ ਗਿਆਨੀ ਮਲਕੀਤ ਸਿੰਘ ਵਰਪਾਲ, ਢਾਡੀ ਗਿਆਨੀ ਗੁਰਭੇਜ ਸਿੰਘ, ਢਾਡੀ ਭਾਈ ਸਰੂਪ ਸਿੰਘ ਕੰਡਿਆਣਾ, ਗਿਆਨੀ ਹਰਦਿਆਲ ਸਿੰਘ ਇਸ਼ਨਾਨ ਸੇਵਾ ਵਾਲੇ ਆਦਿ ਨੇ ਸੰਗਤਾਂ ਨੂੰ ਗੁਰਬਾਣੀ, ਗੁਰੂ ਜੱਸ ਅਤੇ ਸ਼ਹੀਦੀ ਪ੍ਰਸੰਗ ਸੁਣਾਕੇ ਨਿਹਾਲ ਕੀਤਾ | ਇਸ ਮੌਕੇ ਜਥੇ. ਭਾਈ ਜਗਜੀਤ ਸਿੰਘ ਵਰਪਾਲ, ਮੈਨੇਜਰ ਹਰਵੰਤ ਸਿੰਘ ਚੱਬਾ, ਗ੍ਰੰਥੀ ਵਿਜੈ ਸਿੰਘ, ਬਾਬਾ ਘੁੱਲਾ ਸਿੰਘ, ਭਾਈ ਮਲਕੀਤ ਸਿੰਘ ਵਰਪਾਲ, ਬਾਬਾ ਗੁਰਪ੍ਰੀਤਮ ਸਿੰਘ ਆਦਿ ਨੇ ਪਹੁੰਚੇ ਜਥਿਆਂ ਅਤੇ ਹੋਰ ਧਾਰਮਿਕ ਸ਼ਖ਼ਸੀਅਤਾਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਵੀ ਕੀਤਾ ਗਿਆ | ਸ਼ਾਮ ਨੂੰ ਪ੍ਰਸਿੱਧ ਕਬੱਡੀ ਟੀਮਾਂ ਦੇ ਮੈਚ ਵੀ ਕਰਵਾਏ ਗਏ ਤੇ ਜੇਤੂ ਟੀਮਾਂ ਨੂੰ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਗਿਆ | ਇਸ ਮੌਕੇ ਬਾਬਾ ਮੁਖਤਿਆਰ ਸਿੰਘ, ਸਰਪੰਚ ਸਰਦੂਲ ਸਿੰਘ ਫੌਜੀ, ਪ੍ਰਧਾਨ ਸੁਖਦੇਵ ਸਿੰਘ ਚੱਬਾ, ਸਾਹਿਬ ਸਿੰਘ ਵਰਪਾਲ, ਮਾਸਟਰ ਹਰਵਿੰਦਰ ਸਿੰਘ, ਭਾਈ ਗੁਰਮੇਜ ਸਿੰਘ ਜੋਧਪੁਰੀ, ਭਾਈ ਰਾਜ ਸਿੰਘ ਜੋਧਪੁਰੀ, ਦਿਲਬਾਗ ਸਿੰਘ ਭੋਲਾ, ਜਥੇ. ਬਲਜਿੰਦਰ ਸਿੰਘ ਕੰਗ ਸ਼ਾਹਕੋਟ ਨਕੋਦਰ, ਕੁਲਦੀਪ ਸਿੰਘ ਰਣੀਕੇ ਮੈਨੇਜਰ ਰਛਪਾਲ ਸਿੰਘ ਗੁਰਦੁਆਰਾ ਅਟਾਰੀ ਸਾਹਿਬ ਮੁਖਵਿੰਦਰ ਸਿੰਘ, ਸੁਖਦੇਵ ਸਿੰਘ ਏ. ਐੱਸ. ਆਈ., ਬਲਵਿੰਦਰ ਸਿੰਘ ਬਿੱਲਾ, ਬਲਕਾਰ ਸਿੰਘ ਨੰਬਰਦਾਰ, ਹਰਪ੍ਰੀਤ ਸਿੰਘ ਖੱਬੇ ਡੋਗਰਾਂ, ਗੁਰਬਚਨ ਸਿੰਘ ਚੱਬਾ, ਪਰਗਟ ਸਿੰਘ, ਸਿਮਰਜੀਤ ਸਿੰਘ ਚੱਬਾ, ਮੈਨੇਜਰ ਰਣਧੀਰ ਸਿੰਘ, ਪ੍ਰਧਾਨ ਕਸਮੀਰ ਸਿੰਘ, ਨਿਸ਼ਾਨ ਸਿੰਘ, ਬਾਬਾ ਫੁੰਮਣ ਸਿੰਘ, ਪ੍ਰਗਟ ਸਿੰਘ ਚੱਬਾ, ਨਿਹੰਗ ਕਾਬਲ ਸਿੰਘ, ਹਰਪਾਲ ਸਿੰਘ, ਨੰਬਰਦਾਰ ਗੁਰਦੀਪ ਸਿੰਘ, ਰਣਧੀਰ ਸਿੰਘ, ਲਖਵਿੰਦਰ ਸਿੰਘ ਲਾਂਗਰੀ, ਅੰਗਰੇਜ ਸਿੰਘ, ਹਰਮਨ ਸਿੰਘ, ਯੁਵਰਾਜ ਸਿੰਘ, ਬੀਬੀ ਰਮਨਦੀਪ ਕੌਰ, ਬੀਬੀ ਦਲਜੀਤ ਕੌਰ, ਬੀਬੀ ਅਮਰਜੀਤ ਕੌਰ, ਬੀਬੀ ਕਿਰਨਜੀਤ ਕੌਰ ਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |