ਅੰਮਿ੍ਤਸਰ 'ਚ ਬਣੇ ਰਾਵਣ ਦੇ ਪੁਤਲਿਆਂ ਦੀ ਲੰਡਨ 'ਚ ਵੀ ਮੰਗ <br/>
ਅਜੀਤ ਡੈਸਕ
28-09-2025
ਇਸ ਸੰਬੰਧੀ ਗੱਲਬਾਤ ਕਰਦੇ ਹੋਏ ਵਿਨੋਦ ਕੁਮਾਰ ਨੇ ਦੱਸਿਆ ਕਿ ਪੁਤਲੇ ਬਣਾਉਣ ਦਾ ਕੰਮ ਉਨ੍ਹਾਂ ਦਾ ਪਰਿਵਾਰ ਪਿਛਲੇ ਕਾਫ਼ੀ ਪੀੜ੍ਹੀਆਂ ਤੋਂ ਕਰ ਰਿਹਾ ਹੈ | ਅੰਮਿ੍ਤਸਰ 'ਚ ਵੱਖ-ਵੱਖ ਥਾਵਾਂ ਤੋਂ ਉਨ੍ਹਾਂ ਨੂੰ ਪੁਤਲੇ ਬਣਾਉਣ ਦੇ ਆਡਰ ਮਿਲੇ ਹਨ, ਜਿਨ੍ਹਾਂ ਨੂੰ ਪੂਰੀ ਤੇਜੀ ਨਾਲ ਤਿਆਰ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਕੰਮ 'ਚ ਉਸਦਾ ਪੂਰਾ ਪਰਿਵਾਰ ਲੱਗਾ ਹੋਇਆ ਹੈ | ਕਾਰੀਗਰ ਵਿਨੋਦ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਤਿਆਰ ਕੀਤੇ ਰਾਵਨ ਦੇ ਪੁੁਤਲਿਆਂ ਦੀ ਲੰਡਨ 'ਚ ਵੀ ਮੰਗ ਹੈ | ਉਨ੍ਹਾਂ ਕਿਹਾ ਕਿ ਇਸ ਵਾਰ 12 ਪੁਤਲਿਆਂ ਨੂੰ ਭੇਜਣ ਦਾ ਆਡਰ ਮਿਲਿਆ ਹੈ,