23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਜੈਸ਼ ਤੇ ਹਿਜ਼ਬੁਲ ਤੋਂ ਬਾਅਦ ਲਸ਼ਕਰ ਵੀ ਅਫ਼ਗਾਨ ਸਰਹੱਦ ਨੇੜੇ ਸਥਾਪਿਤ ਕਰ ਰਿਹੈ ਨਵਾਂ ਅੱਡਾ <br/>

Ad Position 21
No active advertisement
ਅਜੀਤ ਡੈਸਕ 28-09-2025
ਅੰਮਿ੍ਤਸਰ, 27 ਸਤੰਬਰ (ਸੁਰਿੰਦਰ ਕੋਛੜ)-ਆਪ੍ਰੇਸ਼ਨ ਸੰਧੂਰ ਤੋਂ ਬਾਅਦ ਪਾਕਿ ਆਧਾਰਿਤ ਜੈਸ਼-ਏ-ਮੁਹੰਮਦ ਤੇ ਹਿਜ਼ਬੁਲ ਮੁਜ਼ਾਹਦੀਨ ਵਲੋਂ ਆਪਣੇ ਬੇਸ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਤੇ ਸੂਬਾ ਖ਼ੈਬਰ ਪਖਤੂਨਖਵਾ 'ਚ ਤਬਦੀਲ ਕਰਨ ਤੋਂ ਬਾਅਦ ਹੁਣ ਇਕ ਹੋਰ ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ ਵੀ ਆਪਣਾ ਨਵਾਂ ਬੇਸ ਅਫ਼ਗਾਨ ਸਰਹੱਦ ਤੋਂ 47 ਕਿੱਲੋਮੀਟਰ ਦੂਰ ਲੋਅਰ ਦੀਰ ਜ਼ਿਲ੍ਹੇ ਦੇ ਕੁੰਭਨ ਮੈਦਾਨ ਖੇਤਰ 'ਚ ਸਥਾਪਿਤ ਕਰ ਰਿਹਾ ਹੈ | ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਅੱਤਵਾਦੀਆਂ ਵਲੋਂ ਇਹ ਕਦਮ ਭਾਰਤ ਦੁਆਰਾ ਸੰਭਾਵੀ ਭਵਿੱਖ ਦੇ ਹਮਲਿਆਂ ਤੋਂ ਬਚਣ ਲਈ ਚੁੱਕੇ ਗਏ ਹਨ | ਅੱਤਵਾਦੀ ਹੁਣ ਮਕਬੂਜ਼ਾ ਕਸ਼ਮੀਰ ਨੂੰ ਅਸੁਰੱਖਿਅਤ ਸਮਝਦੇ ਹਨ, ਇਸ ਲਈ ਉਹ ਭਾਰਤ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ | ਖ਼ੈਬਰ ਪਖਤੂਨਖਵਾ 'ਚ ਬੇਸ ਸਥਾਪਤ ਕਰਨ ਪਿੱਛੇ ਅੱਤਵਾਦੀਆਂ ਦਾ ਮਨੋਰਥ ਇਹ ਹੈ ਕਿ ਇੱਥੇ ਪਹਾੜੀ ਇਲਾਕਾ ਉਨ੍ਹਾਂ ਨੂੰ ਬਿਹਤਰ ਲੁਕਣ ਦੀਆਂ ਥਾਵਾਂ ਪ੍ਰਦਾਨ ਕਰਦਾ ਹੈ | ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਲਸ਼ਕਰ ਦੇ ਨਵੇਂ ਬੇਸ ਦਾ ਨਾਮ ਮਰਕਜ਼ ਜਿਹਾਦ-ਏ-ਅਕਸਾ ਰੱਖਿਆ ਗਿਆ ਹੈ | ਸੈਂਟਰ 'ਤੇ ਨਿਰਮਾਣ ਦਾ ਕੰਮ ਜੁਲਾਈ 'ਚ ਸ਼ੁਰੂ ਹੋਇਆ ਸੀ | ਇਸ ਬਾਰੇ ਜਾਰੀ ਕੀਤੀਆਂ ਗਈਆਂ ਤਸਵੀਰਾਂ 'ਚ ਮਜ਼ਦੂਰਾਂ ਦਾ ਲਗਾਤਾਰ ਪ੍ਰਵਾਹ ਵਿਖਾਈ ਦਿੰਦਾ ਹੈ | ਇਮਾਰਤ ਦੀ ਪਹਿਲੀ ਮੰਜ਼ਿਲ ਦੀ ਉਸਾਰੀ ਚੱਲ ਰਹੀ ਹੈ | ਰਿਪੋਰਟਾਂ ਅਨੁਸਾਰ ਇਹ ਸੈਂਟਰ ਲਸ਼ਕਰ ਦੀ ਹਾਲ ਹੀ 'ਚ ਬਣੀ ਜਾਮੀਆ ਅਹਲੈ ਸੁੰਨ੍ਹਾ ਮਸਜਿਦ ਦੇ ਨੇੜੇ ਖਾਲੀ ਜ਼ਮੀਨ 'ਤੇ ਬਣਾਇਆ ਜਾ ਰਿਹਾ ਹੈ | ਜ਼ਮੀਨ ਦਾ ਕੁੱਲ ਖੇਤਰਫਲ 4,643 ਵਰਗ ਫੁੱਟ ਹੈ | ਲਸ਼ਕਰ ਵਲੋਂ ਇਹ ਅੱਤਵਾਦੀ ਢਾਂਚੇ ਧਾਰਮਿਕ ਸੰਸਥਾਵਾਂ ਦੀ ਆੜ 'ਚ ਸਥਾਪਿਤ ਕੀਤੇ ਜਾ ਰਹੇ ਹਨ ਤੇ ਲਸ਼ਕਰ ਦਾ ਇਹ ਨਵਾਂ ਕੇਂਦਰ ਇਸ ਸਾਲ ਦਸੰਬਰ ਤੱਕ ਪੂਰਾ ਹੋਣ ਦੀ ਉਮੀਦ ਹੈ | ਲਸ਼ਕਰ ਨੇ ਪਹਿਲਾਂ ਹੀ ਨਵੇਂ ਅੱਤਵਾਦੀਆਂ ਦੀ ਭਰਤੀ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਜੰਮੂ ਹਸਪਤਾਲ ਵਲੋਂ ਜਲੰਧਰ 'ਚ ਉੱਚ ਪੱਧਰੀ ਮੋਟਾਪਾ ਸਰਜਰੀ ਕਾਨਫ਼ਰੰਸ ਤੇ ਲਾਈਵ ਆਪ੍ਰੇਸ਼ਨ ਪ੍ਰਦਰਸ਼ਨ <br/> ਅਗਲੀ ਖ਼ਬਰ ਅੰਮਿ੍ਤਸਰ 'ਚ ਬਣੇ ਰਾਵਣ ਦੇ ਪੁਤਲਿਆਂ ਦੀ ਲੰਡਨ 'ਚ ਵੀ ਮੰਗ <br/>
Ad Position 24