23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਜੰਮੂ ਹਸਪਤਾਲ ਵਲੋਂ ਜਲੰਧਰ 'ਚ ਉੱਚ ਪੱਧਰੀ ਮੋਟਾਪਾ ਸਰਜਰੀ ਕਾਨਫ਼ਰੰਸ ਤੇ ਲਾਈਵ ਆਪ੍ਰੇਸ਼ਨ ਪ੍ਰਦਰਸ਼ਨ <br/>

Ad Position 21
No active advertisement
ਅਜੀਤ ਡੈਸਕ 28-09-2025
ਜਲੰਧਰ, 27 ਸਤੰਬਰ (ਐੱਮ. ਐੱਸ. ਲੋਹੀਆ)-ਮੋਟਾਪੇ ਦੀ ਸਰਜਰੀ 'ਚ ਵਿਸ਼ਵ ਪੱਧਰੀ ਪਛਾਣ ਰੱਖਣ ਵਾਲੇ ਜਲੰਧਰ ਦੇ ਜੰਮੂ ਹਸਪਤਾਲ ਵਲੋਂ ਐਸੋਸੀਏਸ਼ਨ ਆਫ਼ ਸਰਜਨਜ਼ ਆਫ਼ ਇੰਡੀਆ (ਏ.ਐਸ.ਆਈ.) ਜਲੰਧਰ ਚੈਪਟਰ ਦੇ ਸਹਿਯੋਗ ਤੇ ਓਬੈਸਿਟੀ ਸਰਜਰੀ ਸੁਸਾਇਟੀ ਆਫ਼ ਇੰਡੀਆ (ਓ. ਐਸ. ਐਸ. ਆਈ.) ਦੀ ਸਰਪ੍ਰਸਤੀ ਹੇਠ ਜਲੰਧਰ 'ਚ ਪਹਿਲੀ ਵਾਰ ਬੈਰੀਐਟਿ੍ਕ ਸਰਜਰੀ ਕਾਨਫਰੰਸ ਕਰਵਾਈ ਗਈ | ਜਿਸ ਦੀ ਅਗਵਾਈ ਵਿਸ਼ਵ ਪੱਧਰੀ ਪ੍ਰਸਿੱਧੀ ਰੱਖਣ ਵਾਲੇ ਮੋਟਾਪੇ ਦੀ ਸਰਜਰੀ ਦੇ ਮਾਹਿਰ ਡਾ. ਜੀ.ਐਸ. ਜੰਮੁੂ ਵਲੋਂ ਕੀਤੀ ਗਈ ਅਤੇ ਇਸ ਦੇ ਪ੍ਰਬੰਧ ਡਾ. ਆਰ.ਐਸ. ਬੱਲ ਵਲੋਂ ਕੀਤੀ ਗਈ | ਇਸ ਇਤਿਹਾਸਕ ਅਕਾਦਮਿਕ ਸਮਾਗਮ 'ਚ ਓ.ਐਸ.ਐਸ.ਆਈ. ਦੀ ਪੂਰੀ ਐਗਜ਼ੈਕਟਿਵ ਕੌਂਸਲ ਅਤੇ ਟਰੱਸਟੀਜ਼ ਸਮੇਤ ਓ.ਐਸ.ਐਸ.ਆਈ. ਦੇ ਪ੍ਰਧਾਨ ਡਾ. ਰਣਦੀਪ ਵਧਾਵਨ ਅਤੇ ਸੈਕਟਰੀ ਡਾ. ਸੂਮੀਤ ਸ਼ਾਹ ਵਲੋਂ ਵਿਸ਼ੇਸ਼ ਤੌਰ 'ਤੇ ਸਮਾਗਮ 'ਚ ਹਾਜ਼ਰੀ ਭਰੀ | ਅਕਾਦਮਿਕ ਸੈਸ਼ਨ ਦੀ ਸਫ਼ਲਤਾ ਤੋਂ ਬਾਅਦ ਅੱਜ ਪ੍ਰੋਗਰਾਮ ਦੇ ਅਗਲੇ ਪੜਾਅ 'ਚ ਜੰਮੂ ਹਸਪਤਾਲ, ਜਲੰਧਰ ਵਿਖੇ ਲਾਈਵ ਐਡਵਾਂਸਡ ਬੈਰੀਐਟਿ੍ਕ ਸਰਜਰੀਆਂ ਕੀਤੀਆਂ ਜਾਣਗੀਆਂ | ਇਸ ਯਤਨ ਨਾਲ ਜੰਮੂ ਹਸਪਤਾਲ ਨੇ ਜਲੰਧਰ ਨੂੰ ਬੈਰੀਐਟਿ੍ਕ ਉੱਤਮਤਾ ਦੇ ਰਾਸ਼ਟਰੀ ਨਕਸ਼ੇ 'ਤੇ ਸਥਾਪਤ ਕੀਤਾ ਹੈ | ਇਸ ਮੌਕੇ ਡਾ. ਅਲੋਕ ਲਾਲਵਾਨੀ, ਡਾ. ਜੇ.ਪੀ. ਸਿੰਘ, ਡਾ. ਦੀਪਕ ਚਾਵਲਾ, ਡਾ. ਅਭੀਨਵ ਅਨੰਦ, ਡਾ. ਕਮਲ ਗੁਪਤਾ, ਡਾ. ਰਾਜੀਵ ਸੂਦ, ਡਾ. ਵੀ.ਕੇ. ਵਾਸੂਦੇਵ, ਡਾ. ਬੀ.ਐਸ. ਜੋਹਲ, ਡਾ. ਰਾਜੇਸ਼ ਸੱਚਰ, ਡਾ. ਰਜਨੀਸ਼ ਸ਼ਰਮਾ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਪਾਈਨ ਐਂਡੋਸਕੋਪਿਕ 'ਐਂਡੋਫਿਊਜ਼ਨ' ਬਜ਼ੁਰਗ ਮਰੀਜ਼ਾਂ ਲਈ ਵਰਦਾਨ-ਡਾ. ਤਿ੍ਵੇਦੀ <br/> ਅਗਲੀ ਖ਼ਬਰ ਜੈਸ਼ ਤੇ ਹਿਜ਼ਬੁਲ ਤੋਂ ਬਾਅਦ ਲਸ਼ਕਰ ਵੀ ਅਫ਼ਗਾਨ ਸਰਹੱਦ ਨੇੜੇ ਸਥਾਪਿਤ ਕਰ ਰਿਹੈ ਨਵਾਂ ਅੱਡਾ <br/>
Ad Position 24