26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਭਾਜਪਾ ਪ੍ਰਦੇਸ਼ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਸਬ ਸਰਕਲਾਂ ਅਤੇ ਬੂਥ ਇੰਚਾਰਜਾਂ ਨਾਲ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 01-11-2025
ਤਰਨ ਤਾਰਨ, 31 ਅਕਤੂਬਰ (ਹਰਿੰਦਰ ਸਿੰਘ)- ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜ਼ਿਮਨੀ ਚੋਣ ਨੂੰ ਲੈ ਕੇ ਭਾਜਪਾ ਦੇ ਪ੍ਰਦੇਸ਼ ਕਾਰਜਕਾਰੀ ਅਸ਼ਵਨੀ ਸ਼ਰਮਾ ਵਲੋਂ ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਸਰਕਲ ਸ਼ਹਿਰੀ ਅਧੀਨ ਆਉਂਦੀਆਂ 23 ਵਾਰਡਾਂ ਦੇ 14 ਸਬ ਸਰਕਲ ਇੰਚਾਰਜਾਂ, 54 ਬੂਥ ਇੰਚਾਰਜਾਂ ਨਾਲ ਸੰਗਠਨਾਤਮਿਕ ਮੀਟਿੰਗ ਕੀਤੀ ਗਈ। ਜਿਸ ਵਿਚ ਵਿਸ਼ੇਸ਼ ਤੌਰ 'ਤੇ ਪ੍ਰਦੇਸ਼ ਮਹਾਂ ਮੰਤਰੀ ਰਾਕੇਸ਼ ਰਠੌਰ, ਮੀਤ ਪ੍ਰਧਾਨ ਕੇਡੀ ਭੰਡਾਰੀ, ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਚੋਣ ਇੰਚਾਰਜ ਸੁਰਜੀਤ ਜਿਆਣੀ, ਸੂਬਾ ਸਾਬਕਾ ਯੁਵਾ ਮੋਰਚਾ ਪ੍ਰਧਾਨ ਰਾਜੇਸ਼ ਹਨੀ, ਉਮੀਦਵਾਰ ਹਰਜੀਤ ਸਿੰਘ ਸੰਧੂ, ਜਨਰਲ ਸਕੱਤਰ ਹਰਪ੍ਰੀਤ ਸਿੰਘ ਸਿੰਦਬਾਦ, ਸਰਕਲ ਸ਼ਹਿਰੀ ਪ੍ਰਧਾਨ ਰੋਹਿਤ ਸ਼ਰਮਾ, ਯੁਵਾ ਮੋਰਚਾ ਜ਼ਿਲ੍ਹਾ ਪ੍ਰਧਾਨ ਦਿਨੇਸ਼ ਜੋਸ਼ੀ ਨੇ ਸ਼ਿਰਕਤ ਕੀਤੀ। ਇਸ ਮੌਕੇ ਜ਼ਿਮਨੀ ਚੋਣ ਨੂੰ ਲੈ ਕੇ ਤਰਨ ਤਾਰਨ ਸ਼ਹਿਰ ਦੀਆਂ ਵਾਰਡਾਂ ਅਤੇ ਬੂਥਾਂ ਉੱਪਰ ਪਾਰਟੀ ਵਲੋਂ ਆਗੂਆਂ ਤੇ ਵਰਕਰਾਂ ਦੀਆਂ ਲਗਾਈਆਂ ਗਈਆਂ ਡਿਊਟੀਆਂ ਤਹਿਤ ਚੋਣ ਪ੍ਰਚਾਰ ਅਤੇ ਪਾਰਟੀ ਦੇ ਪ੍ਰਸਾਰ ਦੇ ਕੰਮ ਦਾ ਫੀਡ ਬੈਕ ਲਿਆ ਗਿਆ। ਸ਼ਹਿਰ ਦੇ 48 ਬੂਥ ਇੰਚਾਰਜਾਂ ਨੇ ਆਪਣੇ ਆਪਣੇ ਬੂਥ 'ਤੇ ਹੋਏ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੀਤੇ ਪ੍ਰਚਾਰ ਦੀ ਜਾਣਕਾਰੀ ਦਿੱਤੀ, ਜਿਸ 'ਤੇ ਪਾਰਟੀ ਹਾਈਕਮਾਂਡ ਨੇ ਪੂਰੀ ਤਸੱਲੀ ਪ੍ਰਗਟ ਕੀਤੀ ਅਤੇ ਕਿਹਾ ਕਿ ਇਹ ਇੱਕ ਸੰਕੇਤ ਹੈ ਕਿ ਤਰਨ ਤਾਰਨ ਜ਼ਿਮਨੀ ਚੋਣ ਭਾਜਪਾ ਦੀ ਜਿੱਤ ਪੱਕੀ ਹੈ। ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਇਨਾਂ ਵਰਕਰਾਂ ਦੀ ਬਦੌਲਤ ਜ਼ਿਮਨੀ ਚੋਣ ਭਾਜਪਾ ਜਿੱਤੇਗੀ ਅਤੇ ਸੀਟ ਪਾਰਟੀ ਹਾਈਕਮਾਂਡ ਦੀ ਝੋਲੀ ਵਿਚ ਪਾਵੇਗੀ। ਇਸ ਮੌਕ ਸਬ ਸਰਕਲ ਇੰਚਾਰਜ ਮੇਜਰ ਸਿੰਘ ਗਿੱਲ, ਬਲਦੇਵ ਸਿੰਘ ਮੰਡ, ਪਰਮਜੀਤ ਸਿੰਘ ਲਾਲਕਾ, ਦੀਪਕ ਸ਼ਰਮਾ, ਰਾਮੇਸ਼ ਕੁਮਾਰ ਕਲਸੀ, ਜੱਬਰ ਸਿੰਘ, ਰਾਮੇਸ਼ ਕੁਮਾਰ ਮੁਰਾਦਪੁਰ, ਅਮਨ ਅਰੋੜਾ, ਅਮਨ ਕੁਮਾਰ ਸ਼ਰਮਾ, ਦਲਜਿੰਦਰ ਸਿੰਘ ਖਾਲਸਾ, ਜਸਵਿੰਦਰ ਸਿੰਘ ਕਾਰਤਿਕ ਚੋਪੜਾ, ਅਰਵਿੰਦ ਮਰਵਾਹਾ ਸਮੇਤ ਬੂਥ ਇੰਚਾਰਜ ਜਸਵਿੰਦਰ ਕੌਰ, ਹਰਪਾਲ ਸਿੰਘ, ਜਸਪਾਲ ਸਿੰਘ, ਵਿਕਰਮ ਵਿੱਕੀ, ਸਰਦਾਰਾ ਸਿੰਘ, ਨਵਦੀਪ ਕੌਰ, ਗੁਰਚਰਨ ਸਿੰਘ, ਹਰਪ੍ਰੀਤ ਸਿੰਘ, ਰੂਬਲ ਭਨੋਟ, ਲਲਿਤ ਪ੍ਰੀਂਜਾ, ਵਿਕਾਸ ਮੰਨੂ, ਅਨਿਲਪਾਲ ਸਿੰਘ, ਸਤਨਾਮ ਸਿੰਘ ਜੌਂਟੀ, ਬਲਦੇਵ ਸਿੰਘ, ਅਵਤਾਰ ਸਿੰਘ, ਹਰਪਾਲ ਸਿੰਘ, ਸੰਦੀਪ ਸਿੰਘ, ਹਰਦੇਵ ਸਿੰਘ, ਨਰਵਿੰਦਰ ਬੌਬੀ, ਗੁਰਮੇਜ ਸਿੰਘ, ਬਿਕਰਮ ਅਰੋੜਾ, ਤਰਲੋਚਨ ਸਿੰਘ, ਅਮਨ, ਗੁਰਜੀਤ ਸਿੰਘ, ਸੰਜੀਵ ਕੁਮਾਰ, ਵੰਸ਼, ਰਾਜਿੰਦਰ, ਜਗਜੀਤ ਸਿੰਘ, ਨਿਰਮਲ ਸਿੰਘ, ਅਵਤਾਰ ਸਿੰਘ, ਸੁਲਿੰਦਰ ਸਿੰਘ, ਮਨਜਿੰਦਰ ਸਿੰਘ, ਹਰਕੀਰਤ ਸਿੰਘ, ਦਿਲਾਵਰ ਸਿੰਘ, ਲੱਕੀ ਗੁਪਤਾ, ਈਸ਼ਵਰ ਵਿਨਾਇਕ, ਅਮਨਦੀਪ, ਰੂਬੀ ਸ਼ਰਮਾ, ਕੁਲਦੀਪ ਸੂਦ, ਸਤੀਸ਼ ਸੂਦ ਅਤੇ ਹੋਰ ਸਰਕਲ ਤਰਨਤਾਰਨ ਸ਼ਹਿਰੀ ਦਾ ਪ੍ਰਮੁੱਖ ਆਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਐਮਾ ਕਲਾਂ 'ਚ ਹਰਮੀਤ ਸਿੰਘ ਸੰਧੂ ਦੇ ਹੱਕ ਵਿਚ ਹੋਇਆ ਵੱਡਾ ਇਕੱਠ <br/> ਅਗਲੀ ਖ਼ਬਰ ਮੁੱਖ ਮੰਤਰੀ ਮਾਨ ਨੇ ਹੜ੍ਹਾਂ ਦੌਰਾਨ ਕਿਸਾਨਾਂ ਦੀ ਪਰਵਾਹ ਨਹੀਂ ਕੀਤੀ ਅਤੇ ਹੁਣ ਉਹ ਚੋਣ ਜਿੱਤਣ ਲਈ ਦੌਰੇ 'ਤੇ ਦੌਰਾ ਕਰ...
Ad Position 24