ਪੱਟੀ, 31 ਅਕਤੂਬਰ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਟੀ.ਐੱਸ.ਯੂ. ਪੰਜਾਬ ਦੀ ਸਬ-ਡਵੀਜਨ ਸਿਟੀ ਪੱਟੀ ਸਬ-ਡਵੀਜਨ ਕੈਰੋਂ ਅਤੇ ਡਵੀਜਨ ਪੱਟੀ ਦੀ ਚੋਣ ਲਖਵੰਤ ਸਿੰਘ ਦਿਉਲ ਸਕੱਤਰ ਪੰਜਾਬ ਮੈਂਬਰ ਜੁਆਇੰਟ ਫੋਰਮ ਅਤੇ 5569 ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਬ-ਡਵੀਜਨ ਸਿਟੀ ਪੱਟੀ ਵਿਚ ਪ੍ਰਧਾਨ ਗੁਰਪ੍ਰੀਤ ਸਿੰਘ, ਮੀਤ ਪ੍ਰਧਾਨ ਹਰੀਸ਼ ਕੁਮਾਰ ਸੋਨੀ, ਸਕੱਤਰ ਕੰਵਲਜੀਤ ਸਿੰਘ, ਮੀਤ ਸਕੱਤਰ ਜੋਧਬੀਰ ਸਿੰਘ, ਕੈਸ਼ੀਅਰ ਕਰਮ ਸਿੰਘ ਸਭਰਾ ਨੂੰ ਚੁਣਿਆ ਗਿਆ | ਜਦਕਿ ਸਬ-ਡਵੀਜਨ ਕੈਰੋਂ ਵਿਚ ਪ੍ਰਧਾਨ ਮਨਜੀਤ ਕੌਰ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਸਕੱਤਰ ਸਤਿੰਦਰਪਾਲ ਸਿੰਘ, ਮੀਤ ਸਕੱਤਰ ਚਰਨਜੀਤ ਸਿੰਘ, ਕੈਸ਼ੀਅਰ ਕੁਲਦੀਪ ਸਿੰਘ ਨੂੰ ਚੁਣਿਆ ਗਿਆ ਅਤੇ ਡਵੀਜਨ ਪੱਟੀ ਵਿਚ ਪ੍ਰਧਾਨ ਸ਼ਮਸ਼ੇਰ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਸਕੱਤਰ ਕਰਮ ਸਿੰਘ ਸਭਰਾ, ਮੀਤ ਸਕੱਤਰ ਹਰੀਸ਼ ਕੁਮਾਰ ਸੋਨੀ, ਕੈਸ਼ੀਅਰ ਜੋਧਬੀਰ ਸਿੰਘ ਨੂੰ ਚੁਣਿਆ ਗਿਆ | ਇਸ ਦੌਰਾਨ ਲਖਵੰਤ ਸਿੰਘ ਦਿਉਲ ਨੇ ਯੂਨੀਅਨ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਅਤੇ ਨਵੀਂਆਂ ਚੁਣੀਆਂ ਕਮੇਟੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਨੂੰ ਜਥੇਬੰਦੀ ਦੀ ਜਦੋਂ ਵੀ ਜ਼ਰੂਰਤ ਹੋਈ ਉਨ੍ਹਾਂ ਲਈ ਜਥੇਬੰਦੀ ਹਾਜ਼ਰ ਰਹੇਗੀ | ਇਸ ਦੌਰਾਨ ਮੁਖਤਿਆਰ ਸਿੰਘ ਪੱਟੀ, ਕਰਨਬੀਰ ਸਿੰਘ ਭੁੱਲਰ ਮੀਤ ਪ੍ਰਧਾਨ ਬਾਡਰ ਜ਼ੋਨ ਅੰਮਿ੍ਤਸਰ, ਮਨਜਿੰਦਰ ਸਿੰਘ ਡਵੀਜਨ ਪ੍ਰਧਾਨ, ਯਾਦਵਿੰਦਰ ਸਿੰਘ ਸਕੱਤਰ ਸਬ ਡਵੀਜ਼ਨ, ਰਵਿੰਦਰ ਸਿੰਘ ਸਕੱਤਰ ਸਬ ਡਵੀਜ਼ਨ, ਸਾਹਿਬ ਸਿੰਘ ਡਵੀਜਨ ਮੀਤ ਸਕੱਤਰ, ਬਲਜੀਤ ਸਿੰਘ, ਲਵਪ੍ਰੀਤ ਸਿੰਘ, ਜਤਿੰਦਰਪਾਲ ਸਿੰਘ, ਸੁਨੀਲ ਕੁਮਾਰ ਡਵੀਜਨ ਸਕੱਤਰ, ਜਸਪਾਲ ਸਿੰਘ ਸਬ ਡਵੀਜ਼ਨ ਮੀਤ ਸਕੱਤਰ, ਪ੍ਰਦੀਪ ਕੌਰ, ਗੁਰਸਿਮਰਨਜੀਤ ਕੌਰ ਆਦਿ ਹਾਜ਼ਰ ਸਨ |