ਤਰਨ ਤਾਰਨ, 31 ਅਕਤੂਬਰ (ਪਰਮਜੀਤ ਜੋਸ਼ੀ)-ਮਮਤਾ ਨਿਕੇਤਨ ਤਰਨ ਤਾਰਨ ਵਿਖੇ ਰਾਸ਼ਟਰੀ ਏਕਤਾ ਦਿਵਸ ਦੇ ਮੌਕੇ ਬੱਚਿਆਂ ਦੁਆਰਾ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਸ ਦਾ ਆਗਾਜ਼ ਸਵੇਰ ਦੀ ਪ੍ਰਾਰਥਨਾ ਸਭਾ ਵਿਚ ਹੋਇਆ | ਸ਼ਬਦ ਗਾਇਨ ਉਪਰੰਤ ਅੱਠਵੀਂ ਕਲਾਸ ਦੀ ਤਨਕਦੀਪ ਕੌਰ ਦੁਆਰਾ ਸਰਦਾਰ ਵੱਲ੍ਹਭ ਭਾਈ ਪਟੇਲ ਦੀ ਜੀਵਨੀ ਅਤੇ ਦੇਸ਼ ਦੀ ਏਕਤਾ ਵਿਚ ਉਨ੍ਹਾਂ ਦੇ ਯੋਗਦਾਨ 'ਤੇ ਭਾਸ਼ਣ ਪੇਸ਼ ਕੀਤਾ ਗਿਆ | ਛੇਵੀਂ ਕਲਾਸ ਦੀ ਸੁਖਮਨਦੀਪ ਕੌਰ ਦੁਆਰਾ ਵੀ ਇਕ ਭਾਸ਼ਣ ਰਾਹੀਂ ਰਾਸ਼ਟਰੀ ਏਕਤਾ ਦੇ ਮਹੱਤਵ ਅਤੇ ਭਾਰਤ ਵਿਚ ਅਨੇਕਾਂ ਵਿਚ ਏਕਤਾ ਵਿਸ਼ੇ 'ਤੇ ਚਾਨਣਾ ਪਾਇਆ ਗਿਆ | ਇਸ ਦੇ ਨਾਲ ਹੀ ਅੱਠਵੀਂ ਦੀ ਅਸ਼ਮੀਤਪਾਲ ਕੌਰ ਨੇ ਵੀ ਇਕ ਮਨਮੋਹਕ ਕਵਿਤਾ ਪੇਸ਼ ਕੀਤੀ | ਕਲਾਸਾਂ ਵਿਚ ਵੀ ਸਲੋਗਨ ਲੇਖਨ, ਲੇਖ ਰਚਨਾ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ | ਸਕੂਲ ਦੇ ਪਿ੍ੰਸੀਪਲ ਮੈਡਮ ਗੁਰਚਰਨ ਕੌਰ ਨੇ ਵਿਦਿਆਰਥੀਆਂ ਦੁਆਰਾ ਕੀਤੀਆਂ ਗਈਆਂ ਵੱਖ-ਵੱਖ ਗਤੀਵਿਧੀਆਂ ਦੀ ਸਰਹਾਨਾ ਕੀਤੀ |