25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਖੇਮਕਰਨ 'ਚ ਗੁਰਪੁਰਬ ਦਿਹਾੜਾ 5 ਨੂੰ ਗੁਰਦੁਆਰਾ ਬਾਬਾ ਥੰਮ ਸਾਹਿਬ ਵਿਖੇ ਮਨਾਇਆ ਜਾਵੇਗਾ <br/>

Ad Position 21
No active advertisement
ਅਜੀਤ ਡੈਸਕ 01-11-2025
ਖੇਮਕਰਨ, 31 ਅਕਤੂਬਰ (ਰਾਕੇਸ਼ ਕੁਮਾਰ ਬਿੱਲਾ)-ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪਰਬ ਸਥਾਨਕ ਗੁਰਦੁਆਰਾ ਬਾਬਾ ਥੰਮ ਸਾਹਿਬ ਵਿਖੇ ਸੰਗਤਾਂ ਵਲੋੋਂ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆ ਸਾਬਕਾ ਪ੍ਰਧਾਨ ਖੇਮਕਰਨ ਆਲਮ ਵਿਜੇ ਸਿੰਘ ਪੱਤੂ, ਜਥੇਦਾਰ ਰਵੇਲ ਸਿੰਘ ਭੂਰਾ, ਉਂਕਾਰ ਸਿੰਘ ਸੋਢੀ ਸਾਬਕਾ ਕੌਂਸਲਰ, ਸਰਵਨ ਸਿੰਘ ਭੰਬਾ ਆੜ੍ਹਤੀ, ਲੱਕੀ ਨੰਬਰਦਾਰ, ਡਾ.ਸੁਖਵਿੰਦਰ ਸਿੰਘ ਭੋਲਾ, ਅੰਗਰੇਜ ਸਿੰਘ ਪੱਤੂ, ਬਾਬਾ ਮਨਜੀਤ ਸਿੰਘ ਭੂਰਾ ਤੇ ਬਾਬਾ ਬੁੱਗਲ ਨੇ ਦੱਸਿਆ ਕਿ ਗੁਰਪੁਰਬ ਦੇ ਸਬੰਧ ਵਿਚ ਵਿਸ਼ਾਲ ਨਗਰ ਕੀਰਤਨ 4 ਨਵੰਬਰ ਨੂੰ ਸਜਾਇਆ ਜਾਵੇਗਾ | ਜਿਸ ਵਿਚ ਕਵੀਸ਼ਰੀ ਜਥਾ ਮੱਖਣ ਸਿੰਘ ਦਸ਼ਮੇਸ਼ ਨਗਰ ਗੁਰੂ ਦਾ ਇਤਹਾਸ ਸੁੱਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ | ਨਗਰ ਕੀਰਤਨ ਵਾਲੇ ਦਿਨ ਰੱਖੇ ਅਖੰਡ ਪਾਠਾਂ ਦੇ ਭੋਗ ਉਪਰੰਤ ਦੀਵਾਨ ਸੱਜਣਗੇ | ਰਾਤ ਨੂੰ ਮੁੜ ਦੀਵਾਨ ਸੱਜੇਗਾ, ਜਿਸ ਵਿਚ ਜਥਾ ਸਤਨਾਮ ਸਿੰਘ ਲਾਲੂਘੁੰਮਣ ਪ੍ਰੋਗਰਾਮ ਤੇ ਕਥਾਵਾਚਕ ਭਾਈ ਸੁਖਦੇਵ ਸਿੰਘ ਡੱਲਾ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਦਿੱਲੀ ਤੋਂ ਬਾਅਦ, ਪੰਜਾਬ ਵਿਚ ਵੀ ਹੋਵੇਗਾ 'ਆਪ' ਦਾ ਸਫ਼ਾਇਆ- ਬੁਰਜ <br/> ਅਗਲੀ ਖ਼ਬਰ ਹੜ੍ਹ ਪੀੜ੍ਹਤ ਕਿਸਾਨਾਂ ਦੀਆਂ ਜ਼ਮੀਨਾਂ ਸੰਵਾਰਨ ਵਿਚ ਜੁੱਟੀ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ <br/>
Ad Position 24