ਤਰਨ ਤਾਰਨ, 1 ਨਵੰਬਰ (ਇਕਬਾਲ ਸਿੰਘ ਸੋਢੀ)- ਤਰਨ ਤਰਨ ਵਿਖੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਅਤੇ ਬਾਲ ਸੁਰੱਖਿਆ ਸੰਗਠਨ ਦੀ ਹੰਗਾਮੀ ਮੀਟਿੰਗ ਹੋਈ | ਜਿਸ ਵਿਚ ਸੰਗਠਨ ਦੇ ਚੋਣਵੇਂ ਅਹੁਦੇਦਾਰਾਂ ਨੇ ਭਾਗ ਲਿਆ | ਇਸ ਮੌਕੇ ਸਰਦਾਰ ਅੰਮਿ੍ਤਪਾਲ ਸਿੰਘ ਜੌੜਾ ਨੇ ਬੋਲਦਿਆਂ ਕਿਹਾ ਕਿ 11 ਨਵੰਬਰ ਨੂੰ ਹੋਰ ਹੀ ਜ਼ਿਮਨੀ ਚੋਣ ਵਿਚ ਹਲਕੇ ਦੇ ਸਮੂਹ ਵੋਟਰਾਂ ਨੂੰ ਆਪਣੀ ਵੋਟ ਦਾ ਅਧਿਕਾਰ ਇਸਤੇਮਾਲ ਕਰਦੇ ਹੋਏ ਨਿਸ਼ਚਿਤ ਕਰਨਾ ਹੈ | ਸਮੂਹ ਵੋਟਰਾਂ ਨੂੰ ਚਾਹੀਦਾ ਹੈ ਕਿ ਇਸ ਦਿਨ ਵੱਧ ਤੋਂ ਵੱਧ ਹੁਮ ਹੁਮਾ ਕੇ ਆਪਣਾ ਮਤਦਾਨ ਕਰਨ ਅਤੇ ਲੋਕਤੰਤਰ ਵਿਚ ਰਹਿ ਕੇ ਆਪਸੀ ਭਾਈਚਾਰੇ ਦੀ ਸਾਂਝ ਨੂੰ ਬਰਕਰਾਰ ਰੱਖਦਿਆਂ ਹੋਇਆਂ ਮਤਦਾਨ ਕੀਤਾ ਜਾਵੇ | ਇਸ ਮੌਕੇ ਸਰਦਾਰ ਗੁਰਮੀਤ ਸਿੰਘ ਜੱਸਲ, ਰਾਜਾ ਰਣਬੀਰ ਸਿੰਘ , ਇੰਦਰਪਾਲ ਸਿੰਘ ਚਾਵਲਾ, ਕੁਲਦੀਪ ਸਿੰਘ, ਹਰਮਨਿੰਦਰ ਸਿੰਘ ਸਾਭਾ ਅਤੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਬਾਠ ਆਦਿ ਸ਼ਾਮਿਲ ਹੋਏ |