12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਪੱਟੀ- ਸਰਹਾਲੀ ਰੋਡ ’ਤੇ ਬਿਨਾਂ ਸਾਈਡ ਰੇਲਿੰਗ ਦਾ ਛੋਟਾ ਪੁਲ ਬਣ ਰਿਹਾ ਪ੍ਰੇਸ਼ਾਨੀ ਦਾ ਕਾਰਨ - ਹਰਮਨ ਸੇਖੋਂ ਕਈ ਸਾਲਾਂ ਤੋਂ ਉਸਾਰੀ ਅਧੀਨ ਨਵਾਂ ਪੁਲ ਮੁਕੰਮਲ ਕਰਨ ਦੀ ਜੱਸਕੰਵਰ ਸਿੰਘ ਜੱਸਾ ਪੱਟੀ ਤੋਂ ਮੰਗ

ਪੱਟੀ, 12 ਅਗਸਤ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਪੱਟੀ ਤੋਂ ਸਰਹਾਲੀ ਜਾਣ ਵਾਲੀ ਸੜਕ ਜੋ ਜਗ੍ਹਾ ਜਗ੍ਹਾ ਤੋਂ ਟੁੱਟ ਚੁੱਕੀ ਹੈ। ਇਸੇ ਰਸਤੇ ਵਿਚ ਆਉਂਦਾ ਰੋਹੀ ਵਾਲਾ ਪੁਲ ਜੋ ਖਸਤਾ ਹਾਲਤ ਅਤੇ ਬਿਨਾਂ ਸਾਈਡਾਂ ਦੀ ਰੇਲਿੰਗ ਤੋਂ ਹੈ ਲੋਕਾਂ ਲਈ ਖਤਰਾ ਬਣ ਚੁੱਕਾ ਹੈ।

Ad Position 21
No active advertisement
ਉਸਾਰੀ ਅਧੀਨ ਪੁਲ ’ਤੇ ਜਾਣਕਾਰੀ ਦਿੰਦੇ ਹੋਏ ਯੂਥ ਕਾਂਗਰਸ ਪੰਜਾਬ ਦੇ ਜਨਰਲ ਸੈਕਟਰੀ ਕੁੰਵਰਪਾਲ ਸਿੰਘ ਹਰਮਨ ਸੇਖੋਂ, ਖਸਤਾ ਹਾਲ ਪੁਰਾਣੇ ਪੁਲ ਤੋਂ ਲੰਘਦੇ ਹੋਏ ਚਾਰ ਪਹੀਆ ਵਾਹਨ। ਤਸਵੀਰ–ਕਾਲੇਕੇ 13-08-2026
ਪੱਟੀ, 12 ਅਗਸਤ (ਕੁਲਵਿੰਦਰ ਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)–ਪੱਟੀ ਤੋਂ ਸਰਹਾਲੀ ਜਾਣ ਵਾਲੀ ਸੜਕ ਜੋ ਜਗ੍ਹਾ ਜਗ੍ਹਾ ਤੋਂ ਟੁੱਟ ਚੁੱਕੀ ਹੈ। ਇਸੇ ਰਸਤੇ ਵਿਚ ਆਉਂਦਾ ਰੋਹੀ ਵਾਲਾ ਪੁਲ ਜੋ ਖਸਤਾ ਹਾਲਤ ਅਤੇ ਬਿਨਾਂ ਸਾਈਡਾਂ ਦੀ ਰੇਲਿੰਗ ਤੋਂ ਹੈ ਲੋਕਾਂ ਲਈ ਖਤਰਾ ਬਣ ਚੁੱਕਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਕਾਂਗਰਸ ਪੰਜਾਬ ਦੇ ਜਰਨਲ ਸੈਕਟਰੀ ਕੁੰਵਰਪਾਲ ਸਿੰਘ ਹਰਮਨ ਸੇਖੋਂ ਨੇ ਦੱਸਿਆ ਕਿ ਇਸ ਪੁਲ ਤੋਂ ਡਿੱਗ ਕੇ ਕਈ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ ਪਰ ਸਰਕਾਰ ਦੇ ਕੰਨਾਂ ‘ਤੇ ਜੂੰ ਨਹੀਂ ਸਰਕ ਰਹੀ। ਅਜੇ ਕੁਝ ਸਮਾਂ ਪਹਿਲਾਂ ਹੀ ਇੱਕ ਪਿੰਡ ਬੱਠੇ ਭੈਣੀ ਦਾ ਨੌਜਵਾਨ ਜੁਗਰਾਜ ਸਿੰਘ ਜੋ ਮੋਟਰਸਾਈਕਲ ਹਾਦਸੇ ਦੌਰਾਨ ਇਸ ਬਿਨਾਂ ਸਾਈਡ ਰੇਲਿੰਗ ਤੋਂ ਰੋਹੀ ਵਿਚ ਡਿੱਗ ਕੇ ਆਪਣੀ ਜਾਨ ਗਵਾ ਚੁੱਕਾ ਹੈ। ਜਿਸ ਨੇ ਅਗਲੇ ਦਿਨ ਰੋਜ਼ੀ ਰੋਟੀ ਕਮਾਉਣ ਲਈ ਦੁਬਈ ਜਾਣਾ ਸੀ। ਪਿਛਲੀ ਸਰਕਾਰ ਸਮੇਂ ਇਸ ਪੁਲ ਦੇ ਨਜ਼ਦੀਕ ਹੀ ਨਵੇਂ ਪੁਲ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ ਪਰ ਕੁਝ ਕਾਰਨਾਂ ਕਰਕੇ ਠੇਕੇਦਾਰ ਵਲੋਂ ਉਹ ਕੰਮ ਅੱਧ ਵਿਚਾਲੇ ਹੀ ਛੱਡ ਦਿੱਤਾ ਗਿਆ। ਸਰਕਾਰ ਬਦਲਣ ਤੋਂ ਬਾਅਦ ਸੰਨ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਪਰ ਅੱਜ ਸਾਲ 2026 ਵਿਚ ਵੀ ਇਹ ਪੁਲ ਮੁਕੰਮਲ ਨਹੀਂ ਹੋ ਸਕਿਆ। ਪੁਰਾਣੇ ਪੁਲ ਦੀ ਚੌੜਾਈ ਤੋਂ ਇਕ ਸਮੇਂ ਇੱਕ ਚਾਰ ਪਹੀਆ ਵਾਹਨ ਹੀ ਲੰਘ ਸਕਦਾ ਹੈ ਜਦਕਿ ਦੂਸਰੀ ਸਾਈਡ ਤੋਂ ਆਉਣ ਵਾਲੇ ਵਾਹਨ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ। ਇਹਪੁਲ ਜੋ ਪੱਟੀ ਤੋਂ ਸਰਹਾਲੀ ਨੂੰ ਜਾਣ ਵਾਲੀ ਸੜਕ ਉੱਪਰ ਬਣਿਆ ਹੋਇਆ ਹੈ । ਇਸੇ ਰਸਤੇ ਰਾਹੀਂ ਪਿੰਡ ਬੱਠੇ ਭੈਣੀ, ਸੈਦਪੁਰ, ਪਨਗੋਟਾ, ਨਦੋਹਰ, ਬੁਰਜ ਆਦੀ ਅਨੇਕਾਂ ਪਿੰਡਾਂ ਨੂੰ ਜੋੜਨ ਦਾ ਲਿੰਕ ਹੈ। ਇਸ ਪੁੱਲ ਤੋਂ ਪੱਟੀ ਸ਼ਹਿਰ ਦੇ ਅਨੇਕਾਂ ਸਕੂਲਾਂ ਵਿਚ ਪਿੰਡਾਂ ਤੋਂ ਸਕੂਲ ਵੈਨਾਂ ਬੱਚਿਆਂ ਨੂੰ ਲੈ ਕੇ ਲੰਘਦੀਆਂ ਹਨ। ਇਹ ਪੁਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਕਾਲਜ, ਪੰਜਾਬ ਰੋਡਵੇਜ਼ ਪੱਟੀ ਦੀ ਵਰਕਸ਼ਾਪ ਅਤੇ ਫੌਜ ਦੀ ਛਾਉਣੀ ਦੇ ਬਿਲਕੁਲ ਨਜ਼ਦੀਕ ਹੈ ਪਰ ਪ੍ਰਸ਼ਾਸਨ ਇਸ ਪਾਸੇ ਧਿਆਨ ਨਹੀਂ ਦੇ ਰਿਹਾ । ਜੋ ਠੇਕੇਦਾਰ ਇਸ ਪੁੱਲ ਦੀ ਉਸਾਰੀ ਕਰ ਰਿਹਾ ਸੀ ਉਹ ਆਪਣਾ ਕੰਮ ਅੱਧ ਵਿਚਾਲੇ ਛੱਡ ਕੇ ਭੱਜ ਗਿਆ ਹੈ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਇਸ ਪੁਲ ਵਾਸਤੇ ਐੱਨ.ਓ.ਸੀ. ਨਹੀਂ ਮਿਲ ਰਹੀਆਂ ਪਰ ਜਨਵਰੀ 2026 ਵਿਚ ਉਹ ਸਾਰੀਆਂ ਐੱਨ.ਓ.ਸੀ. ਵੀ ਅਲਾਟ ਹੋ ਚੁੱਕੀਆਂ ਹਨ। ਇਸ ਮੌਕੇ ਹਰਮਨ ਸੇਖੋਂ ਨੇ ਪੱਟੀ ਹਲਕੇ ਦੇ ਆਮ ਆਦਮੀ ਪਾਰਟੀ ਵਲੋਂ ਨਵੇਂ ਨਿਯੁਕਤ ਕੀਤੇ ਗਏ ਹਲਕਾ ਇੰਚਾਰਜ ਜੋ ਕਿ ਖੇਡ ਭਲਾਈ ਬੋਰਡ ਦੇ ਚੇਅਰਮੈਨ ਵੀ ਹਨ, ਜੱਸਕੰਵਰ ਸਿੰਘ ਜੱਸਾ ਪੱਟੀ (ਪਹਿਲਵਾਨ) ਤੋਂ ਮੰਗ ਕੀਤੀ ਕਿ ਇਸ ਪੁਲ ਵੱਲ ਪਹਿਲ ਦੇ ਆਧਾਰ ‘ਤੇ ਧਿਆਨ ਕਰਕੇ ਇਸ ਪੁਲ ਨੂੰ ਮੁਕੰਮਲ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਦਿੱਲੀ ਰੈਲੀ ਸੰਬੰਧੀ ਕਮਿਊਨਿਸਟ ਪਾਰਟੀ ਦੀ ਜਨ ਸੰਪਰਕ ਮੁਹਿੰਮ ਸ਼ੁਰੂ ਅਗਲੀ ਖ਼ਬਰ ਮਮਤਾ ਨਿਕੇਤਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਸਹੋਦਿਆ ਦਾ ਸਮਾਗਮ ਯਾਦਗਾਰੀ ਹੋ ਨਿਬੜਿਆ
Ad Position 24