ਮਮਤਾ ਨਿਕੇਤਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਸਹੋਦਿਆ ਦਾ ਸਮਾਗਮ ਯਾਦਗਾਰੀ ਹੋ ਨਿਬੜਿਆ
ਤਰਨ ਤਾਰਨ, 12 ਅਗਸਤ (ਪਰਮਜੀਤ ਜੋਸ਼ੀ)-ਮਮਤਾ ਨਿਕੇਤਨ ਕਾਨਵੈਂਟ ਸਕੂਲ ਤਰਨ ਤਾਰਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਸਹੋਦਿਆ ਦੇ ਅੰਤਰਗਤ ਆਉਂਦੇ ਵੱਖ-ਵੱਖ ਸੀ. ਬੀ.
ਤਰਨ ਤਾਰਨ, 12 ਅਗਸਤ (ਪਰਮਜੀਤ ਜੋਸ਼ੀ)-ਮਮਤਾ ਨਿਕੇਤਨ ਕਾਨਵੈਂਟ ਸਕੂਲ ਤਰਨ ਤਾਰਨ ਵਿਖੇ ਸ੍ਰੀ ਗੁਰੂ ਅਰਜਨ ਦੇਵ ਸਹੋਦਿਆ ਦੇ ਅੰਤਰਗਤ ਆਉਂਦੇ ਵੱਖ-ਵੱਖ ਸੀ.ਬੀ.ਐਸ.ਈ. ਸਕੂਲਾਂ ਦੇ ਵਿਦਿਆਰਥੀਆਂ ਲਈ ਸਕੂਲ ਦੇ ਪ੍ਰਿੰਸੀਪਲ ਸਹੋਦਿਆ ਪ੍ਰੈਜੀਡੈਂਟ ਮੈਡਮ ਗੁਰਚਰਨ ਕੌਰ ਦੀ ਯੋਗ ਅਗਵਾਈ ਹੇਠ ਆਜ਼ਾਦੀ ਦਿਵਸ ਮਨਾਉਣ ਅਤੇ ਆਪਣੀ ਰਚਨਾਤਮਕਤਾ ਅਤੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਇੰਟਰ ਸਕੂਲ ਮੁਕਾਬਲੇ ਕਰਵਾਏ ਗਏ। ਇਸ ਸਮਾਗਮ ਵਿਚ ਅਕਾਲ ਪੁਰਖ ਕੀ ਫੌਜ ਪਬਲਿਕ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਵਿੰਦਰ ਕੌਰ ਅਤੇ ਮਾਤਾ ਗੁਜਰੀ ਕਾਨਵੈਂਟ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਗੀਤਾ ਕੁਕਰੇਜਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਸਮਾਗਮ ਵਿਚ ਵੱਖ-ਵੱਖ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੇ ਆਜ਼ਾਦੀ ਦਿਵਸ ਨੂੰ ਮਨਾਉਣ ਅਤੇ ਆਪਣੀ ਰਚਨਾਤਮਕਤਾ ਅਤੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਭਾਗ ਲਿਆ । ਇਸ ਮੁਕਾਬਲੇ ਵਿਚ ਪੰਜ ਸ਼੍ਰੇਣੀਆਂ ਕਵਿਤਾ ਉਚਾਰਨ, ਸੋਲੋ ਡਾਂਸ, ਸਲੋਗਨ ਲੇਖਣ, ਆਜ਼ਾਦੀ ਘੁਲਾਟੀਏ ਸਕੈਚਿੰਗ ਅਤੇ ਪੋਸਟਰ ਮੇਕਿੰਗ ਸ਼ਾਮਿਲ ਸਨ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਕਵਿਤਾ ਉਚਾਰਨ ਵਿਚ ਪਹਿਲਾ ਇਨਾਮ ਗੁਰਨਾਇਤ ਕੌਰ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਅਤੇ ਸੋਫੀਆ ਨਈਅਰ ਮਮਤਾ ਨਿਕੇਤਨ ਕਾਨਵੈਂਟ ਸਕੂਲ, ਦੂਜਾ ਇਨਾਮ ਨਿਮਰਤਪ੍ਰੀਤ ਕੌਰ (ਸ਼ਾਹ ਹਰਬੰਸ), ਤੀਜਾ ਇਨਾਮ ਗੁਰਰਿਧਮ ਕੌਰ ਗੁਰੂ ਨਾਨਕ ਦੇਵ ਅਕੈਡਮੀ ਝਬਾਲ ਹੌਂਸਲਾ ਅਫਜ਼ਾਈ ਇਨਾਮ ਜਸਕੀਰਤ ਕੌਰ ਨੈਸ਼ਨਲ ਪਬਲਿਕ ਸਕੂਲ, ਸੋਲੋ ਡਾਂਸ ਵਿਚ ਪਹਿਲਾ ਇਨਾਮ ਗੁਰਜੋਤ ਕੌਰ ਨੈਸ਼ਨਲ ਪਬਲਿਕ ਸਕੂਲ ਅਤੇ ਦੀਨਮਪ੍ਰੀਤ ਕੌਰ ਮਮਤਾ ਨਿਕੇਤਨ ਕਾਨਵੈਂਟ ਸਕੂਲ, ਦੂਜਾ ਇਨਾਮ ਨਵਰੀਤ ਕੌਰ ਸੈਂਟਰਲ ਕਾਨਵੈਂਟ ਸਕੂਲ ਪੱਟੀ, ਤੀਜਾ ਇਨਾਮ ਜੈਸਵੀ ਰਾਜਪਾਲ ਮਮਤਾ ਨਿਕੇਤਨ ਕਾਨਵੈਂਟ ਸਕੂਲ ਅੰਮ੍ਰਿਤਸਰ ਅਤੇ ਹਰਕੀਰਤ ਕੌਰ ਅਕਾਲ ਪੁਰਖ ਕੀ ਫੌਜ ਪਬਲਿਕ ਸਕੂਲ ਅਤੇ ਹੌਂਸਲਾ ਅਫਜ਼ਾਈ ਇਨਾਮ ਜਸਮੀਨ ਕੌਰ ਕੈਂਬਰਿਜ ਇੰਟਰਨੈਸ਼ਨਲ ਸਕੂਲ, ਸਲੋਗਨ ਲੇਖਣ ਵਿਚ ਪਹਿਲਾ ਇਨਾਮ ਮਨਸਿਰਤ ਕੌਰ ਨਿਕੇਤਨ ਕਾਨਵੈਂਟ ਸਕੂਲ, ਦੂਜਾ ਇਨਾਮ ਬਿਮਲ ਪ੍ਰੀਤ ਕੌਰ ਡੀ.ਏ.ਵੀ. ਪਬਲਿਕ ਸਕੂਲ ਅਤੇ ਜੋਧ ਕੌਰ ਕੇ.ਡੀ. ਇੰਟਰਨੈਸ਼ਨਲ ਸਕੂਲ, ਤੀਜਾ ਇਨਾਮ ਚਿਰਾਗਦੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਸਕੂਲ, ਹੌਂਸਲਾ ਅਫਜ਼ਾਈ ਇਨਾਮ ਸੁਖਮਨਪ੍ਰੀਤ ਕੌਰ ਨੈਸ਼ਨਲ ਪਬਲਿਕ ਸਕੂਲ ਅਤੇ ਅਵਰੀਨ ਕੌਰ ਬਾਬਾ ਦੀਪ ਸਿੰਘ ਪਬਲਿਕ ਸਕੂਲ, ਡੇਹਰਾ ਸਾਹਿਬ, ਆਜ਼ਾਦੀ ਘੁਲਾਟੀਏ ਸਕੈਚਿੰਗ ਵਿਚ ਪਹਿਲਾਂ ਇਨਾਮ ਗਗਨਦੀਪ ਕੌਰ ਹੋਲੀ ਏਂਜਲ ਸਕੂਲ, ਦੂਜਾ ਇਨਾਮ ਮਨਰੀਤ ਕੌਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਤੇ ਤਨਕਦੀਪ ਕੌਰ ਮਮਤਾ ਨਿਕੇਤਨ ਕਾਨਵੈਂਟ ਸਕੂਲ, ਤੀਜਾ ਇਨਾਮ ਚਿਰਾਗਦੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਸਕੂਲ, ਹੌਂਸਲਾ ਅਫਜ਼ਾਈ ਇਨਾਮ ਸੁਖਮਨਪ੍ਰੀਤ ਕੌਰ ਨੈਸ਼ਨਲ ਪਬਲਿਕ ਸਕੂਲ ਤੇ ਅਵਰੀਨ ਕੌਰ ਬਾਬਾ ਦੀਪ ਸਿੰਘ ਪਬਲਿਕ ਸਕੂਲ ਡੇਰਾ ਸਾਹਿਬ, ਪੋਸਟਰ ਮੇਕਿੰਗ ਵਿਚ ਪਹਿਲਾ ਇਨਾਮ ਹਰਸਿਮਰਨ ਕੌਰ ਮਾਤਾ ਗੁਜਰੀ ਕਾਨਵੈਂਟ ਸਕੂਲ, ਦੂਜਾ ਇਨਾਮ ਇਸ਼ਮੀਤ ਕੌਰ ਰੰਧਾਵਾ ਕੇ.ਡੀ. ਇੰਟਰਨੈਸ਼ਨਲ ਸਕੂਲ, ਤੀਜਾ ਇਨਾਮ ਗੁਰਅਸ਼ਮੀਤ ਕੌਰ ਹੋਲੀ ਏਂਜਲ ਸਕੂਲ, ਹੌਂਸਲਾ ਅਫਜ਼ਾਈ ਇਨਾਮ ਤਨਵੀ ਸੋਨੀ ਗੁਰੂ ਨਾਨਕ ਦੇਵ ਅਕੈਡਮੀ ਝਬਾਲ ਨੇ ਹਾਸਲ ਕੀਤਾ। ਮਮਤਾ ਨਿਕੇਤਨ ਕਾਨਵੈਂਟ ਸਕੂਲ ਨੇ ਭਾਰਤ ਮਾਤਾ ਅਤੇ ਆਜ਼ਾਦੀ ਦਿਵਸ ਦੀ ਭਾਵਨਾ ਨੂੰ ਸਮਰਪਿਤ ਇਕ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ । ਇਸ ਮੌਕੇ ਚੇਅਰਮੈਨ ਮਨਿੰਦਰਪਾਲ ਪਲਾਸੌਰ ਅਤੇ ਮਮਤਾ ਨਿਕੇਤਨ ਕਾਨਵੈਂਟ ਸਕੂਲ ਦੀ ਪ੍ਰਿੰਸੀਪਲ ਮੈਡਮ ਗੁਰਚਰਨ ਕੌਰ ਨੇ ਵਿਦਿਆਰਥੀਆਂ ਅਤੇ ਸਰੋਤਿਆਂ ਨੂੰ ਸੰਬੋਧਨ ਕੀਤਾ ਅਤੇ ਭਾਗ ਲੈਣ ਵਾਲਿਆਂ ਦੇ ਉਤਸ਼ਾਹ, ਰਚਨਾਤਮਕਤਾ ਅਤੇ ਲਗਨ ਦੀ ਸ਼ਲਾਘਾ ਕੀਤੀ।