27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਪੰਜਾਬ ਨੂੰ ਨਸ਼ਾ, ਗੈਂਗਸਟਰਵਾਦ, ਕਤਲੋਗਾਰਤ ਤੋਂ ਬਚਾਉਣ ਲਈ ਭਾਜਪਾ ਦਾ ਸੱਤਾ 'ਚ ਆਉਣਾ ਜ਼ਰੂਰੀ-ਤਰੁਣ ਚੁੱਘ <br/>

Ad Position 21
No active advertisement
ਅਜੀਤ ਡੈਸਕ 03-11-2025

ਤਰਨ ਤਾਰਨ, 2 ਨਵੰਬਰ (ਹਰਿੰਦਰ ਸਿੰਘ)-ਵਿਧਾਨ ਸਭਾ ਹਲਕਾ ਤਰਨ ਤਾਰਨ ਦੇ ਪਿੰਡ ਗੰਡੀਵਿੰਡ ਵਿਖੇ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਦੀ ਜ਼ਿਮਨੀ ਚੋਣ ਪ੍ਰਚਾਰ ਮੌਕੇ ਸੰਬੋਧਨ ਕਰਦਿਆਂ ਕੌਮੀ ਮਹਾਂ ਮੰਤਰੀ ਤਰੁਣ ਚੁੱਘ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਇੰਨੇ ਜ਼ਿਆਦਾ ਗਰਕ ਹੋ ਚੁੱਕੇ ਹਨ ਕਿ ਹਰ ਪਾਸੇ ਨਸ਼ੇ ਕਾਰਨ ਨੌਜਵਾਨਾਂ ਦੀ ਮੌਤ, ਨਸ਼ਾ ਸਮਗਲਿੰਗ ਦੇ ਬੇਲਗਾਮ ਮਾਮਲੇ, ਰੋਜ਼ਾਨਾ ਕਤਲ, ਆਏ ਦਿਨ ਫਿਰੌਤੀਆਂ ਕਾਰਨ ਜਾਨ ਲੇਵਾ ਹਮਲਿਆਂ ਨਾਲ ਪੰਜਾਬ ਦੇ ਲੋਕਾਂ ਦੇ ਮਨ ਦਹਿਲੇ ਪਏ ਹਨ | ਇਸ ਕਰਕੇ ਪੰਜਾਬ ਦੀ ਨੌਜਵਾਨੀ ਦੂਸਰੇ ਪ੍ਰਦੇਸ਼ਾਂ ਜਾਂ ਬਾਹਰਲੇ ਵਿਦੇਸ਼ਾਂ ਵਿਚ ਜਾਣ ਲੱਗੀ ਹੈ ਅਤੇ ਜਿਹੜੇ ਨੌਜਵਾਨ ਆਰਥਿਕ ਸੰਕਟ ਕਾਰਨ ਨਹੀਂ ਜਾ ਸਕਦੇ, ਉਹ ਬੇਰੋਜ਼ਗਾਰੀ ਕਾਰਨ ਨਸ਼ਾ ਅਤੇ ਹੋਰ ਮਾੜੀਆਂ ਅਲਾਮਤਾਂ ਵਿਚ ਫਸ ਕੇ ਅਪਰਾਧ ਦੀ ਦੁਨੀਆਂ ਨੂੰ ਜਨਮ ਦੇ ਕੇ ਪੰਜਾਬ ਦੇ ਮਾਹੌਲ ਨੂੰ ਲਾਂਬੂ ਲਗਾ ਰਹੇ ਹਨ, ਪਰ ਅਫਸੋਸ ਪੰਜਾਬ ਅੰਦਰ ਰਾਜ ਕਰ ਰਹੀ ਘਟੀਆ ਅਤੇ ਝੂਠੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲੀਡਰ ਸਿਰਫ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਤੋਂ ਇਲ਼ਾਵਾ ਕੁਝ ਨਹੀਂ ਕਰ ਰਹੇ | ਇਸ ਮੌਕੇ ਸਮੁੱਚੀ ਭਾਜਪਾ ਲੀਡਰਸ਼ਿਪ ਪ੍ਰਦੇਸ਼ ਮਹਾਂ ਮੰਤਰੀ ਰਾਕੇਸ਼ ਰਠੌਰ, ਚੋਣ ਕੋ ਕਨਵੀਨਰ ਰਵੀਕਰਨ ਸਿੰਘ ਕਾਹਲੋਂ, ਠੇਕੇਦਾਰ ਹਰਜਿੰਦਰ ਸਿੰਘ, ਸਾਬਕਾ ਸੀ.ਪੀ.ਐੱਸ. ਮਨਜੀਤ ਸਿੰਘ ਮੰਨਾ, ਇੰਦਰਜੀਤ ਸਿੰਘ ਬਾਸਰਕੇ, ਅਜੇਬੀਰਪਾਲ ਸਿੰਘ ਰੰਧਾਵਾ, ਦਲਬੀਰ ਸਿੰਘ ਅਲਗੋਂ ਕੋਠੀ, ਸਰਕਲ ਗੰਡੀਵਿੰਡ ਦੇ ਪ੍ਰਧਾਨ ਭੋਲਾ ਸਿੰਘ ਰਾਣਾ ਗੰਡੀਵਿੰਡ, ਰਣਜੀਤ ਸਿੰਘ ਰਾਣਾ ਗੰਡੀਵਿੰਡ, ਐਡਵੋਕੇਟ ਜਗਮੀਤ ਸਿੰਘ ਢਿੱਲੋਂ ਨੇ ਵਿਸੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਬਾਰੇ ਚਾਨਣਾ ਪਾਇਆ ਅਤੇ ਕਿਹਾ ਕਿ ਹੁਣ ਸਰਹੱਦੀ ਹਲਕਾ ਤਰਨ ਤਾਰਨ ਦੇ ਸੁਧਾਰ ਲਈ ਇਕ ਅਹਿਮ ਅਤੇ ਸੁਨਹਿਰੀ ਮੌਕਾ ਹੈ ਕਿ ਸਾਰੇ ਰਲ ਕੇ ਆਪਣਾ ਭਵਿੱਖ ਸੁਧਾਰਨ ਅਤੇ ਇਲਾਕੇ ਦੇ ਵਿਕਾਸ ਲਈ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਜਿਤਾਈਏ, ਤਾਂ ਜੋ ਇਸ ਹਲਕੇ ਦੀ ਗੁਹਾਰ ਵਿਧਾਨ ਸਭਾ ਵਿਚ ਲਗਾ ਕੇ ਇੱਥੇ ਸਪੈਸ਼ਲ ਪੈਕੇਜ ਲਿਆ ਕੇ ਲੋਕ ਭਲਾਈ ਦੇ ਕੰਮ ਹੋ ਸਕਣ | ਇਸ ਮੌਕੇ ਤੇ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਜਾਣੂ ਕਰਵਾਇਆ ਅਤੇ ਲੋਕਾਂ ਵਲੋਂ ਇਸ ਸਰਹੱਦੀ ਹਲਕਾ ਤਰਨ ਤਾਰਨ ਦੇ ਸਰਕਲ ਗੰਡੀਵਿੰਡ ਦੇ ਪਿੰਡਾਂ ਵਿਚ ਭਾਜਪਾ ਨੂੰ ਜਿਤਾਉਣ ਲਈ ਲਗਾਤਾਰ ਵਿਸ਼ਵਾਸ਼ ਦੁਆਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ 2027 ਵਿਚ ਤਾਂ ਹੀ ਵੋਟਾਂ ਮੰਗਣ ਆਵਾਂਗੇ, ਜੇਕਰ ਇਸ ਵਾਰ ਜਿੱਤਣ ਤੋਂ ਬਾਅਦ ਇਸ ਹਲਕੇ ਦੇ ਪਿੰਡਾਂ ਦੇ ਵਿਕਾਸ ਕੰਮਾਂ ਦੀ ਪੂਰਤੀ ਕਰਾਂਗੇ | ਇਸ ਮੌਕੇ ਗੁਰਬੀਰ ਸਿੰਘ, ਜਗਜੀਤ ਸਿੰਘ ਢਿੱਲੋਂ, ਹਰਪਾਲ ਸਿੰਘ ਢਿੱਲੋਂ, ਕੁਲਵੰਤ ਸਿੰਘ ਦਿਲਬਾਗ ਸਿੰਘ ਬਾਗਾ, ਬਲਜਿੰਦਰ ਸਿੰਘ ਚੀਮਾ, ਬਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਨਿਰਵੈਲ ਸਿੰਘ, ਰੋਸ਼ਨ ਸਿੰਗ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਜਸਦੇਵ ਸਿੰਘ ਆਦਿ ਸੈਂਕੜੇ ਲੋਕ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਰਵੀਲੈਂਸ ਟੀਮ ਵਲੋਂ ਝਬਾਲ ਵਿਖੇ 4 ਲੱਖ ਤੋਂ ਵੱਧ ਨਕਦੀ ਬਰਾਮਦ <br/> ਅਗਲੀ ਖ਼ਬਰ ਦਾਤਰ ਦੀ ਨੋਕ 'ਤੇ ਮੈਡੀਕਲ ਸਟੋਰ 'ਤੇ ਲੁੱਟ ਖੋਹ, ਇਕ ਗਿ੍ਫ਼ਤਾਰ
Ad Position 24