27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਜਗਤਾਰ ਸਿੰਘ ਬੁਰਜ ਨੇ ਹੜ੍ਹ ਪੀੜਤ ਪਰਿਵਾਰਾਂ ਨੂੰ ਦਿੱਤੀ ਮਾਲੀ ਸਹਾਇਤਾ <br/>

Ad Position 21
No active advertisement
ਅਜੀਤ ਡੈਸਕ 03-11-2025
ਪੱਟੀ, 2 ਨਵੰਬਰ (ਖਹਿਰਾ, ਕਾਲੇਕੇ)-ਪੱਟੀ ਦੇ ਸਮਾਜ ਸੇਵੀ ਬੁਰਜ ਪਰਿਵਾਰ ਵਲੋਂ ਤੀਸਰੀ ਵਾਰ ਵੱਖ-ਵੱਖ ਪਿੰਡਾਂ ਦੇ 11 ਹੜ੍ਹ ਪੀੜਤ ਪਰਿਵਾਰਾਂ ਦੀ ਮਾਲੀ ਮਦਦ ਕਰਦਿਆਂ ਹੋਇਆਂ ਤਾਰਾ ਸਿੰਘ ਕਾਲੇਕੇ ਹਥਾੜ, ਅਜੀਤ ਸਿੰਘ ਸਭਰਾਂ, ਹਰਪ੍ਰੀਤ ਸਿੰਘ ਸਭਰਾਂ, ਤਰਲੋਕ ਸਿੰਘ ਗਦਾਈ ਕੇ, ਜਥੇਦਾਰ ਮਹਿਲ ਭੂਰਾ ਹਥਾੜ, ਬਲਬੀਰ ਸਿੰਘ ਰਾਮ ਸਿੰਘ ਵਾਲਾ, ਅਵਤਾਰ ਸਿੰਘ ਰਾਮ ਸਿੰਘ ਵਾਲਾ, ਗੁਰਨਾਮ ਸਿੰਘ ਰਾਮ ਸਿੰਘ ਵਾਲਾ, ਸੁਖਵੰਤ ਸਿੰਘ ਰਾਮ ਸਿੰਘ ਵਾਲਾ, ਜੁਗਰਾਜ ਸਿੰਘ ਤੇ ਭਿੰਦਰ ਕੌਰ ਗਦਾਈਕੇ ਆਦਿ ਦੀ ਮਾਲੀ ਸਹਾਇਤਾ ਕੀਤੀ ਗਈ | ਇਸ ਮੌਕੇ ਜਗਤਾਰ ਸਿੰਘ ਬੁਰਜ ਸਾਬਕਾ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ ਨੇ ਦੱਸਿਆ ਬੀਤੇ ਇਕ ਮਹੀਨੇ ਤੋਂ ਪੰਜਾਬ ਵਿਚ ਆਈ ਜਲ ਪਰਲੋ ਨੇ ਪੰਜਾਬ ਭਰ ਕਿਸਾਨਾਂ ਦੀਆਂ ਫ਼ਸਲਾਂ 'ਤੇ ਜ਼ਮੀਨਾ ਦਾ ਬਹੁਤ ਜਿਆਦਾ ਨੁਕਸਾਨ ਕੀਤਾ ਸੀ | ਜਦੋ ਇਨ੍ਹਾਂ ਕਿਸਾਨਾਂ ਦੀ ਫਸਲ ਪੱਕਣ ਦੀ ਕਗਾਰ 'ਤੇ ਸੀ ਅਤੇ ਪੂਰਾ ਇਕ ਮਹੀਨਾ ਇਹ ਕਿਸਾਨ ਆਪਣੀਆਂ ਫ਼ਸਲਾਂ ਤੇ ਜ਼ਮੀਨਾਂ ਰੁੜ੍ਹੀਆਂ ਅੱਖੀਂ ਦੇਖਦੇ ਰਹੇ ਅਤੇ ਦਿਨ-ਰਾਤ ਜਾਗ ਕੇ ਬਾਕੀ ਬਚੀਆਂ ਫ਼ਸਲਾਂ ਤੇ ਜ਼ਮੀਨ ਨੂੰ ਬਚਾਉਣ ਲਈ ਬੰਨ ਦੀ ਰਾਖੀ ਕਰਦੇ ਰਹੇ ਅਤੇ ਹੁਣ ਜਦੋਂ ਪਾਣੀ ਦਾ ਪੱਧਰ ਘੱਟਣ ਤੋਂ ਬਾਅਦ ਇਨ੍ਹਾਂ ਦੀਆਂ ਜ਼ਮੀਨਾਂ ਵਿਚ ਕਈ ਕਈ ਫੁੱਟ ਰੇਤ ਭਰ ਗਈ | ਇਸ ਰੇਤ ਨੂੰ ਬਾਹਰ ਕੱਢਣਾ ਵੀ ਇਨ੍ਹਾਂ ਹੜ੍ਹ ਪੀੜਤ ਕਿਸਾਨਾਂ ਨੂੰ ਕਿਸੇ ਵੱਡੇ ਯੁੱਧ ਵਾਂਗ ਲੜਾਈ ਲੜਨੀ ਪੈ ਰਹੀ ਹੈ | ਨਾਲ ਹੀ ਅਗਲੀ ਕਣਕ ਦੀ ਫਸਲ ਬੀਜਣ ਤੋਂਾ ਸਮੱਰਥ ਹਨ |

Ad Position 22
No active advertisement
ਪਿਛਲੀ ਖ਼ਬਰ ਸਾਇੰਸ ਡਰਾਮਾ ਮੁਕਾਬਲੇ 'ਚ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀ ਅੱਵਲ <br/> ਅਗਲੀ ਖ਼ਬਰ ਕੌਂਸਲਰ ਲਾਲੀ ਵਸੀਕਾ ਵਲੋਂ 'ਆਪ' ਉਮੀਦਵਾਰ ਸੰਧੂ ਦੇ ਹੱਕ 'ਚ ਚੋਣ ਮੀਟਿੰਗ <br/>
Ad Position 24