27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਸਾਇੰਸ ਡਰਾਮਾ ਮੁਕਾਬਲੇ 'ਚ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀ ਅੱਵਲ <br/>

Ad Position 21
No active advertisement
ਅਜੀਤ ਡੈਸਕ 03-11-2025
ਗੋਇੰਦਵਾਲ ਸਾਹਿਬ, 2 ਨਵੰਬਰ (ਸਕੱਤਰ ਸਿੰਘ ਅਟਵਾਲ)-ਨੈਸ਼ਨਲ ਕੌਂਸਲ ਆਫ ਸਾਇੰਸ ਮਿਊਜ਼ੀਅਮ ਨਵੀਂ ਦਿੱਲੀ ਦੁਆਰਾ ਕਰਵਾਏ ਗਏ ਮੁਕਾਬਲਿਆਂ 'ਚ ਜ਼ਿਲ੍ਹੇ ਦੇ 9 ਸਿੱਖਿਆ ਬਲਾਕਾਂ ਦੀਆਂ 9 ਟੀਮਾਂ ਦੇ ਤਕਰੀਬਨ 100 ਦੇ ਕਰੀਬ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ | ਇਨ੍ਹਾਂ ਮੁਕਾਬਲਿਆਂ ਵਿਚ ਸਕੂਲ ਆਫ ਐਮੀਨੈਂਸ ਗੋਇੰਦਵਾਲ ਸਾਹਿਬ ਦੇ ਵਿਦਿਆਰਥੀ ਪਹਿਲੇ ਸਥਾਨ 'ਤੇ, ਸ.ਸ.ਸ. ਸਕੂਲ ਦੁਬਲੀ ਦੂਸਰੇ ਸਥਾਨ ਅਤੇ ਸਰਕਾਰੀ ਹਾਈ ਸਕੂਲ ਖਾਰਾ ਤੀਸਰੇ 'ਤੇ ਰਹੇ | ਇਸੇ ਤਰ੍ਹਾਂ ਏਕਮਜੋਤ ਸਿੰਘ ਸ.ਸ.ਸ. ਸਕੂਲ ਦੁਬਲੀ ਵਧੀਆ ਅਦਾਕਾਰ, ਰੁਪਿੰਦਰ ਕੌਰ ਸ.ਸ.ਸ. ਸਕੂਲ ਦੁਬਲੀ ਵਧੀਆ ਅਦਾਕਾਰਾ, ਸਿਮਰਨਜੀਤ ਕੌਰ ਸਾਇੰਸ ਮਿਸਟ੍ਰੈਸ ਸਕੂਲ ਆਫ ਐਮੀਨੈਂਸ ਗੋਇੰਦਵਾਲ ਸਾਹਿਬ ਵਧੀਆ ਡਾਇਰੈਕਟਰ ਅਤੇ ਅਨੀਤਾ ਕੁਮਾਰੀ ਸਾਇੰਸ ਮਿਸਟ੍ਰੈਸ ਵਧੀਆ ਕਹਾਣੀਕਾਰ ਰਹੇ | ਇਨ੍ਹਾਂ ਮੁਕਾਬਲਿਆਂ ਦੀ ਸਮੁੱਚੀ ਚੋਣ ਵਿਚ ਜੱਜ ਦੀ ਭੂਮਿਕਾ ਮੈਡਮ ਕਮਲਦੀਪ ਕੌਰ ਪੰਜਾਬੀ ਮਿਸਟ੍ਰੈਸ, ਲਕਸ਼ਮਣ ਕੁਮਾਰ ਸਾਇੰਸ ਮਾਸਟਰ, ਹਰਵਿੰਦਰ ਕੌਰ ਪੰਜਾਬੀ ਮਿਸਟ੍ਰੈਸ ਅਤੇ ਮਿਸ ਮਨਦੀਪ ਕੌਰ ਮੈਥ ਮਿਸਟ੍ਰੈਸ ਨੇ ਕੀਤੀ | ਸਤਨਾਮ ਸਿੰਘ ਬਾਠ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਤਰਨ ਤਾਰਨ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ | ਸਕੂਲ ਪਹੁੰਚਣ 'ਤੇ ਸਕੂਲ ਆਫ ਐਮੀਨੈਂਸ ਗੋਇੰਦਵਾਲ ਸਾਹਿਬ ਦੇ ਜੇਤੂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਗਾਈਡ ਅਧਿਆਪਕਾ ਸਿਮਰਨਜੀਤ ਅਤੇ ਬਲਜੀਤ ਸਿੰਘ ਨੂੰ ਸਕੂਲ ਦੀ ਸਟੇਜ ਤੋਂ ਮੈਡਮ ਪਿ੍ੰਸੀਪਲ ਸ੍ਰੀਮਤੀ ਪ੍ਰਵੀਨ ਕੌਰ, ਵਿਸ਼ਾਲ ਦੇਵਗਨ ਸੀਨੀਅਰ ਡੀ.ਜੀ.ਐਮ. ਬੀ.ਐਚ.ਈ.ਐਲ. ਪਰਵਿੰਦਰ ਸਿੰਘ ਮੈਨੇਜ਼ਰ ਹਿਊਮਨ ਰਿਸੋਰਸ, ਕੁੰਵਰ ਰਾਜੇਸ਼ ਸੀਨੀਅਰ ਮੈਨੇਜਰ ਵਿਜੀਲੈਂਸ ਬੀ.ਐਚ.ਈ.ਐਲ ਅਦਾਰਾ ਗੋਇੰਦਵਾਲ ਸਾਹਿਬ, ਚਰਨਜੀਤ ਸਿੰਘ ਏ.ਐਸ.ਆਈ. ਫਿਲੌਰ ਨੇ ਸਨਮਾਨਿਤ ਕੀਤਾ | ਇਸ ਮੌਕੇ ਅਪਾਰ ਸਿੰਘ, ਹਰਭਜਨ ਸਿੰਘ, ਯੁਵਰਾਜ ਸਿੰਘ, ਅੰਮਿ੍ਤਪਾਲ ਸਿੰਘ, ਮੰਗਾ ਸਿੰਘ, ਸ੍ਰੀਮਤੀ ਬਿੰਦੂ, ਸੰਦੀਪ ਕੌਰ, ਸੁਖਦੀਪ ਕੌਰ, ਬਲਵਿੰਦਰ ਸਿੰਘ, ਸ਼ਰਨਕਮਲਜੀਤ ਸਿੰਘ, ਕੰਵਲਜੀਤ ਸਿੰਘ, ਸਤਨਾਮ ਸਿੰਘ, ਕੁਲਦੀਪ ਕੌਰ, ਮੀਨਾ, ਕੰਵਲਜੀਤ ਕੌਰ ਅਤੇ ਹੋਰ ਅਧਿਆਪਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ 'ਚ ਰੁੜ੍ਹੀ ਪਿੰਡ ਕੁੱਤੀਵਾਲਾ ਦੀ ਜ਼ਮੀਨ ਕਣਕ ਦੀ ਬਿਜਾਈ ਲਈ ਕੀਤੀ ਤਿਆਰ <br/> ਅਗਲੀ ਖ਼ਬਰ ਜਗਤਾਰ ਸਿੰਘ ਬੁਰਜ ਨੇ ਹੜ੍ਹ ਪੀੜਤ ਪਰਿਵਾਰਾਂ ਨੂੰ ਦਿੱਤੀ ਮਾਲੀ ਸਹਾਇਤਾ <br/>
Ad Position 24