ਤਰਨ ਤਾਰਨ, 21 ਨਵੰਬਰ (ਪਰਮਜੀਤ ਜੋਸ਼ੀ)-ਲੋਕ ਜਨ ਸ਼ਕਤੀ ਪਾਰਟੀ ਰਾਮ ਵਿਲਾਸ ਪੰਜਾਬ ਦੇ ਸੀਨੀਅਰ ਮੀਡੀਆ ਇੰਚਾਰਜ ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਹੁਣ ਤੱਕ ਦੀਆਂ ਪਿਛਲੀਆਂ ਸਰਕਾਰਾਂ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾ ਕੇ ਆਪਣੀ ਜਿੰਦਗੀ ਜੌਖ਼ਮ ਵਿਚ ਪਾਉਣ ਵਾਲੀ ਸਮੁੱਚੀ ਮੀਡੀਆ ਕਰਮਚਾਰੀਆਂ ਲਈ 10-10 ਲੱਖ ਰੁਪਏ ਦੇ ਬੀਮੇ ਕਰਨ ਅਤੇ ਪੱਤਰਕਾਰਾਂ ਲਈ ਮੁਫਤ ਪਲਾਟ ਮੁਹੱਈਆ ਕਰਵਾਉਣ ਤੋਂ ਲੈ ਕੇ ਹੋਰ ਕਈ ਪ੍ਰਕਾਰ ਦੇ ਖੋਖਲੇ ਦਾਵੇ ਵਾਲੀਆਂ ਪਿਛਲੀਆਂ ਸਰਕਾਰਾਂ ਨੂੰ ਅੜੇ ਹੱਥੀ ਲੈਂਦੇ ਹੋਏ ਕਿਹਾ ਕਿ ਅੱਜ ਦੇ ਹਾਲਾਤ ਇੰਨੇ ਕੁ ਜਿਆਦਾ ਵਿਗੜ ਚੁੱਕੇ ਹਨ ਕਿ ਗੁਰੂਆਂ, ਫਕੀਰਾਂ ਦੀ ਧਰਤੀ ਅਖਵਾਉਣ ਵਾਲੇ ਪੰਜਾਬ ਵਿਚ ਸ਼ਰੇਆਮ ਪੱਤਰਕਾਰਾਂ 'ਤੇ ਜਾਨਲੇਵਾ ਹਮਲੇ ਅਤੇ ਵਪਾਰੀਆਂ ਤੋਂ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ, ਜਿਸ 'ਤੇ ਕੰਟਰੋਲ ਕਰਨ ਦੀ ਬਜਾਏ ਪੰਜਾਬ ਪੁਲਿਸ ਕੁੰਭਕਰਨ ਦੀ ਗੁੜੀ ਨੀਂਦ ਸੁੱਤੀ ਹੋਈ ਹੈ | ਉਨ੍ਹਾਂ ਕਿਹਾ ਕਿ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਲੋਕਾਂ ਨੂੰ ਇਨਸਾਫ ਦਵਾਉਣ ਵਾਲੇ ਪੱਤਰਕਾਰਾਂ ਨੂੰ ਖੁਦ ਇਨਸਾਫ ਲੈਣ ਲਈ ਧਰਨੇ ਪ੍ਰਦਰਸ਼ਨਾ ਦਾ ਸਹਾਰਾ ਲੈਣਾ ਪੈ ਰਿਹਾ ਹੈ, ਇਸ ਤੋਂ ਸ਼ਰਮ ਵਾਲੀ ਗੱਲ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਹੋਰ ਕੋਈ ਨਹੀਂ ਹੋ ਸਕਦੀ | ਗਹਿਰੀਵਾਲਾ ਨੇ ਇਕ ਲਿਖਤੀ ਪੱਤਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜ ਕੇ ਸਮੁੱਚੇ ਪੱਤਰਕਾਰ ਭਾਈਚਾਰੇ ਲਈ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਅੰਦਰ ਸਪੈਸ਼ਲ ਮੀਡੀਆ ਵਾਸਤੇ ਵੱਖਰਾ ਪੁਲਿਸ ਡਿਪਾਰਟਮੈਂਟ ਨਿਯੁਕਤ ਕਰਨ ਦੀ ਪੁਰਜੋਰ ਮੰਗਾਈ ਹੈ,ਜਿੱਥੇ ਸਮੁੱਚੇ ਪੀੜਿਤ ਪੱਤਰਕਾਰਾਂ ਦੀ ਸੁਣਵਾਈ ਪਹਿਲ ਦੇ ਅਧਾਰ 'ਤੇ ਹੋ ਸਕੇ |