15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਹੜ੍ਹ ਪ੍ਰਭਾਵਿਤ ਏਰੀਏ ਵਿਚ ਹਾਈਬਰਿਡ ਸਬਜ਼ੀਆਂ 'ਤੇ ਦਿੱਤੀ ਜਾ ਰਹੀ ਹੈ ਵਿੱਤੀ ਸਹਾਇਤਾ <br/>

Ad Position 21
No active advertisement
ਅਜੀਤ ਡੈਸਕ 22-11-2025
ਤਰਨ ਤਾਰਨ, 21 ਨਵੰਬਰ (ਪਰਮਜੀਤ ਜੋਸ਼ੀ)- ਬਾਗਬਾਨੀ ਵਿਭਾਗ ਪੰਜਾਬ ਵਲੋਂ ਖੇਤੀ ਵਿਭੰਨਤਾ ਲਈ ਵੱਖ-ਵੱਖ ਮੱਦਾਂ ਅਧੀਨ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ | ਡਿਪਟੀ ਡਾਇਰੈਕਟਰ ਬਾਗਬਾਨੀ ਤਰਨ ਤਾਰਨ ਤਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਵੱਖ-ਵੱਖ ਪਿੰਡਾਂ ਵਿੱਚ ਬਾਰਸ਼ਾਂ ਨਾਲ ਕਾਫੀ ਨੁਕਸਾਨ ਹੋਇਆ ਹੈ | ਜਿਸ ਵਿਚ ਜਿਆਦਾਤਰ ਸਬਜ਼ੀਆਂ ਪ੍ਰਭਾਵਿਤ ਹੋਈਆਂ ਹਨ | ਐੱਮ.ਆਈ.ਡੀ.ਐਚ. ਸਕੀਮ ਅਧੀਨ ਹਾਈਬਰਿੱਡ ਸਬਜ਼ੀਆਂ ਲਈ ਸਪੈਸ਼ਲ ਤੌਰ 'ਤੇ ਬਜਟ ਅਲਾਟ ਹੋਇਆ ਹੈ, ਜਿਸ ਤਹਿਤ 24 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਸਬਸਿਡੀ ਉਪਲੱਬਧ ਹੈ | ਇਸ ਤੋਂ ਇਲਾਵਾ ਪਿਆਜ ਤੇ ਲਸਣ 'ਤੇ 20 ਹਜ਼ਾਰ ਰੁਪਏ ਦੀ ਸਬਸਿਡੀ ਉਪਲੱਬਧ ਹੈ | ਇਹ ਸਬਸਿਡੀ ਪ੍ਰਤੀ ਜਿਮੀਂਦਾਰ ਵੱਧ ਤੋਂ ਵੱਧ 2 ਹੈਕਟੇਅਰ ਤੱਕ ਪ੍ਰਾਪਤ ਕਰ ਸਕਦੇ ਹਨ | ਉਨ੍ਹਾਂ ਨੇ ਜਿਮੀਂਦਾਰਾਂ ਨੂੰ ਅਪੀਲ ਕੀਤੀ ਹੈ ਕਿ ਜਿੰਨ੍ਹਾਂ ਜਿਮੀਂਦਾਰਾਂ ਨੇ ਹਾਈਬਰਿੱਡ ਸਬਜ਼ੀਆਂ ਲਗਾਈਆਂ ਹਨ, ਉਹ ਬਾਗਬਾਨੀ ਵਿਭਾਗ ਨਾਲ ਸੰਪਰਕ ਕਰਕੇ ਸਬਸਿਡੀ ਪ੍ਰਾਪਤ ਕਰ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਲੋਕ ਲਹਿਰ ਪਾਰਟੀ ਵਲੋਂ ਦੂਜਾ ਮੈਡੀਕਲ ਕੈਂਪ ਐਤਵਾਰ ਨੂੰ -ਅਰੋੜਾ <br/> ਅਗਲੀ ਖ਼ਬਰ ਤੇਜ਼ ਰਫ਼ਤਾਰ ਗੱਡੀ ਦੀ ਐਕਟਿਵਾ ਨਾਲ ਟੱਕਰ, ਇਕ ਔਰਤ ਦੀ ਮੌਤ ਦੂਜੀ ਜ਼ਖ਼ਮੀ
Ad Position 24