ਤਰਨ ਤਾਰਨ, 21 ਨਵੰਬਰ (ਇਕਬਾਲ ਸਿੰਘ ਸੋਢੀ)-ਸਮੁੱਚੀ ਮਾਨਵਤਾ ਦੇ ਭਲੇ ਲਈ ਗੁਰੂ ਨਾਨਕ ਸਾਹਿਬ ਦੇ 556 ਵੇਂ ਅਵਤਾਰ ਦਿਹਾੜੇ ਨੂੰ ਸਮਰਪਿਤ ਲੋਕ ਲਹਿਰ ਪਾਰਟੀ ਦੇ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਵਲੋਂ ਦੂਜਾ ਫਰੀ ਮੈਡੀਕਲ ਕੈਂਪ ਤਰਨ ਤਾਰਨ ਦੀ ਸਮੂਹ ਸੰਗਤ ਅਤੇ ਮੈਨੇਜਰ ਸ੍ਰੀ ਦਰਬਾਰ ਸਾਹਿਬ ਦੇ ਸਹਿਯੋਗ ਦੇ ਨਾਲ ਸ੍ਰੀ ਗੁਰੂ ਅਰਜਨ ਦੇਵ ਸਰਾਂ ਨੇੜੇ ਲੰਗਰ ਹਾਲ ਤਰਨ ਤਰਨ ਵਿਖੇ 23 ਨਵੰਬਰ ਐਤਵਾਰ ਸਵੇਰੇ 10 ਵਜੇ ਤੋਂ ਦੁਪਹਿਰ 2ਵਜੇ ਤੱਕ ਲਗਾਇਆ ਜਾ ਰਿਹਾ ਹੈ, ਜਿਸ ਵਿਚ ਦਿਮਾਗ ਦੇ ਰੋਗਾਂ ਦੇ ਮਾਹਿਰ ਡਾ. ਸਨੇਹ ਸਿੰਘਲ ਆਏ ਹੋਏ ਮਰੀਜਾਂ ਦਾ ਚੈੱਕਅਪ ਕਰਨਗੇ ਅਤੇ ਦਵਾਈਆਂ ਮੁਫ਼ਤ ਦਿਤੀਆਂ ਜਾਣਗੀਆਂ | ਪਾਰਟੀ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਅਰੋੜਾ ਵਲੋਂ ਇਲਾਕੇ ਦੇ ਸਮੂਹ ਲੋੜਵੰਡ ਮਰੀਜਾਂ ਨੂੰ ਅਪੀਲ ਕੀਤੀ ਕਿ ਉਹ ਸਮੇਂੇ ਸਿਰ ਪਹੁੰਚ ਕੇ ਇਸ ਕੈਂਪ ਲਾਭ ਉਠਾਉਣ | ਚਾਹ ਦਾ ਲੰਗਰ ਵੀ ਅਟੁੱਟ ਵਰਤੇਗਾ |