ਝਬਾਲ, 22 ਨਵੰਬਰ (ਸੁਖਦੇਵ ਸਿੰਘ)-ਝਬਾਲ ਅੰਮਿ੍ਤਸਰ ਰੋਡ 'ਤੇ ਸਥਿਤ ਚਾਹ-ਚੂਰੀ ਹਾਊਸ ਤੋਂ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਹਥਿਆਰਾਂ ਦੀ ਨੋਕ 'ਤੇ 15 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ | ਚਾਹ ਚੂਰੀ ਹਾਊਸ ਦੇ ਸੰਚਾਲਕ ਮਨਪ੍ਰੀਤ ਸਿੰਘ ਨੇ ਦੱਸਿਆਂ ਕਿ ਸ਼ਾਮ ਸਾਢੇ 6 ਵਜੇ ਮੋਟਰਸਾਈਕਲ ਸਵਾਰ ਨਕਾਬਪੋਸ਼ ਤਿੰਨ ਲੁਟੇਰੇ ਕੈਫੇ ਅੰਦਰ ਦਾਖ਼ਲ ਹੋਏ ਅਤੇ ਆਉਂਦਿਆਂ ਹੀ ਕੈਫੇ ਦੇ ਕਰਿੰਦਿਆਂ ਅਤੇ ਗਾਹਕਾਂ ਵੱਲ ਪਿਸਤੌਲ ਤਾਨ ਲਏ | ਲੁਟੇਰਿਆਂ ਨੇ ਸਾਰਿਆਂ ਨੂੰ ਆਪਣੀ ਜਗ੍ਹਾ 'ਤੇ ਖੜ੍ਹੇ ਰਹਿਣ ਲਈ ਕਿਹਾ ਅਤੇ ਇਕ ਲੁਟੇਰਾ ਕਾਊਟਰ ਤੇ ਗਿਆ ਅਤੇ ਦਰਾਜ਼ ਖੋਲ੍ਹ ਕੇ ਉਸ ਵਿਚੋੋਂ ਲੱਗਪਗ 15 ਹਜ਼ਾਰ ਰੁਪਏ ਕੱਢਕੇ ਫ਼ਰਾਰ ਹੋ ਗਏ | ਲੁਟੇਰੇ ਕੈਫੇ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਗਏ | ਭੀੜ ਭੜੱਕੇ ਵਾਲੇ ਬਾਜ਼ਾਰ ਵਿਚ ਵਾਪਰੀ ਇਸ ਘਟਨਾ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਗਿਆ | ਇਸ ਸੰਬੰਧੀ ਉਨ੍ਹਾਂ ਵਲੋਂ ਥਾਣਾ ਝਬਾਲ ਵਿਖੇ ਰਪਟ ਦਰਜ ਕਰਵਾ ਦਿੱਤੀ ਗਈ ਹੈ | ਇਸ ਸੰਬੰਧੀ ਜਦੋਂ ਥਾਣਾ ਮੁਖੀ ਇੰਸਪੈਕਟਰ ਰਣਜੀਤ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ |