14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਕੇਂਦਰ ਸਰਕਾਰ ਲੋਕ ਵਿਰੋਧੀ ਬਿਜਲੀ ਸੋਧ ਬਿੱਲ ਦਾ ਖਰੜਾ ਵਾਪਸ ਲਵੇ- ਮਜਾਰੀ, ਗੰਡੀਵਿੰਡ

Ad Position 21
No active advertisement
ਅਜੀਤ ਡੈਸਕ 07-12-2025
ਤਰਨ ਤਾਰਨ, 6 ਦਸੰਬਰ (ਹਰਿੰਦਰ ਸਿੰਘ)- ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਥੇਬੰਦੀਆਂ ਦੇ ਸਾਂਝੇ ਥੜੇ ਪੀ.ਐੱਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ , ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ, ਪਾਵਰਕਾਮ ਐਂਡ ਟ੍ਰਾਂਸ਼ਕੋ ਪੈਨਸ਼ਨਰਜ਼ ਯੂਨੀਅਨ ਪੰਜਾਬ (ਸਬੰਧਤ ਏਟਕ) ਅਤੇ ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ (ਪਹਿਲਵਾਨ) ਨਾਲ ਸਬੰਧਤ ਆਗੂਆਂ ਰਤਨ ਸਿੰਘ ਮਜਾਰੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ 9 ਅਕਤੂਬਰ ਨੂੰ ਸੂਬਾ ਸਰਕਾਰਾਂ ਨੂੰ ਬਿਜਲੀ ਸੋਧ ਬਿੱਲ 2025 ਦੇ ਭੇਜੇ ਖਰੜੇ ਨੂੰ ਲੋਕ ਵਿਰੋਧੀ ਦੱਸਦੇ ਹੋਏ ਇਸ ਬਿੱਲ ਬਾਰੇ ਪੰਜਾਬ ਸਰਕਾਰ ਵਲੋਂ ਧਾਰਨ ਕੀਤੀ ਖਾਮੌਸ਼ੀ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਲੋਕ ਵਿਰੋਧੀ ਘਾਤਕ ਖਰੜੇ ਖਿਲਾਫ਼ ਟਿਪਣੀ ਕਰਨ ਦੀ ਜਿੱਥੇ ਮਾਨ ਸਰਕਾਰ ਕੋਲੋਂ ਜੋਰਦਾਰ ਮੰਗ ਕੀਤੀ ਹੈ, ਉਥੇ ਕੇਂਦਰ ਦੀ ਮੋਦੀ ਸਰਕਾਰ ਕੋਲੋਂ ਬਿਜਲੀ ਬਿੱਲ 2025 ਦਾ ਖਰੜਾ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ | ਸਾਂਝੇ ਥੜੇ ਦੇ ਆਗੂਆਂ ਇੰਜੀ: ਗੁਰਭੇਜ ਸਿੰਘ ਢਿੱਲੋਂ ਅਤੇ ਇੰਜੀ : ਰਣਜੀਤ ਸਿੰਘ ਢਿੱਲੋਂ ਨੇ ਇਹ ਵੀ ਕਿਹਾ ਕਿ ਨਿੱਜੀ ਕੰਪਨੀਆਂ ਨਾਲੋਂ ਸਰਕਾਰੀ ਬਿਜਲੀ ਕੰਪਨੀਆਂ ਨੌਜਵਾਨਾਂ ਨੂੰ ਵੱਧ ਨੌਕਰੀਆਂ ਦੇਣ ਦੇ ਕਾਬਲ ਹਨ | ਪੰਜਾਬ ਦੀ ਗੱਲ ਕਰੀਏ ਤਾਂ ਪਾਵਰਕਾਮ ਵਿਚ ਲਗਪਗ 50 ਹਜ਼ਾਰ ਅਸਾਮੀਆਂ ਖਾਲੀ ਚੱਲ ਰਹੀਆਂ ਹਨ | ਸਮੂਹ ਜਥੇਬੰਦੀਆਂ ਕੇਂਦਰ ਵਲੋਂ ਪੰਜਾਬ ਸਰਕਾਰ ਦੀ ਸਹਿਮਤੀ ਵਾਲੇ ਤਜਵੀਜ਼ਤ ਬਿਜਲੀ ਸੋਧ ਬਿੱਲ 2025 ਦੇ ਖਰੜੇ , ਚਾਰ ਲੇਬਰ ਕੋਡਾਂ ਅਤੇ ਬਿਜਲੀ ਨਿਗਮ ਦੀਆਂ ਜਾਇਦਾਦਾਂ ਵੇਚਣ ਦੀਆਂ ਲੋਕ ਵਿਰੋਧੀ ਨੀਤੀਆਂ ਜੋ ਕਿ ਮੁਲਾਜ਼ਮਾਂ, ਠੇਕਾ ਕਾਮਿਆਂ, ਕਿਸਾਨੀ ਖੇਤਰ ਤੇ ਆਮ ਜਨਤਕ ਸਹੂਲਤ ਦੇ ਵਿਰੁੱਧ ਅਤੇ ਸਿਰਫ ਨਿੱਜੀਕਰਨ ਦੇ ਮੰਤਵ ਲਈ ਲਿਆਦੀਆਂ ਜਾ ਰਹੀਆਂ ਹਨ ਦਾ ਸਖਤ ਵਿਰੋਧ ਕਰਦੀਆਂ ਹਨ | ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਆਗੂਆਂ ਬਲਜੀਤ ਸਿੰਘ ਮੋਦਲਾ, ਰਵੇਲ ਸਿੰਘ ਸਹਾਏਪੁਰ , ਦਵਿੰਦਰ ਸਿੰਘ ਪਿਸੌਰ, ਲਖਵੰਤ ਸਿੰਘ ਦਿਉਲ, ਪੂਰਨ ਸਿੰਘ ਮਾੜੀਮੇਘਾ , ਜਸਵੀਰ ਸਿੰਘ ਆਂਡਲੂ, ਅਮਰੀਕ ਸਿੰਘ ਮਸੀਤਾਂ, ਕੌਰ ਸਿੰਘ ਸੋਹੀ, ਹਰਦੇਵ ਸਿੰਘ ਨਾਗੋਕੇ, ਅਮਰਜੀਤ ਸਿੰਘ ਮਾੜੀਮੇਘਾ, ਮੇਜਰ ਸਿੰਘ ਮੱਲੀਆ, ਕੁਲਵਿੰਦਰ ਸਿੰਘ ਬਾਗੜੀਆ, ਲਖਬੀਰ ਸਿੰਘ ਰੈਸੀਆਣਾ ਆਦਿ ਨੇ ਸਯੁੰਕਤ ਕਿਸਾਨ ਮੋਰਚੇ ਦੇ ਸੱਦੇ 'ਤੇ 8 ਦਸੰਬਰ ਨੂੰ ਬਿਜਲੀ ਦਫਤਰਾਂ ਵਿੱਚ ਬਿਜਲੀ ਸੋਧ ਬਿੱਲ 2025 ਦੇ ਘਾਤਕ ਖਰੜੇ ਦੀਆਂ ਕਾਪੀਆਂ ਫੂਕਣ ਦੇ ਸੰਘਰਸ਼ ਦੀ ਡੱਟਵੀਂ ਹਮਾਇਤ ਕਰਦਿਆਂ ਸੰਘਰਸ਼ ਵਿਚ ਸ਼ਾਮਿਲ ਹੋਣ ਦੀ ਬਿਜਲੀ ਕਾਮਿਆਂ ਨੂੰ ਅਪੀਲ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਸਿੱਕੀ ਵਲੋਂ ਖਡੂਰ ਸਾਹਿਬ ਤੋਂ ਕਾਂਗਰਸ ਦੇ ਬਲਾਕ ਸੰਮਤੀ ਉਮੀਦਵਾਰ ਸੁਖਵਿੰਦਰ ਸਿੰਘ ਫੌਜੀ ਨੂੰ ਥਾਪੜਾ... ਅਗਲੀ ਖ਼ਬਰ ਬਾਬਾ ਸਿਧਾਣਾ ਪਬਲਿਕ ਸਕੂਲ ਸ਼ੇਰੋਂ ਵਿਖੇ ਸਪੋਰਟਸ ਮੀਟ ਕਰਵਾਈ <br/>
Ad Position 24