14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 07-12-2025
ਤਰਨ ਤਾਰਨ, 6 ਦਸੰਬਰ (ਪਰਮਜੀਤ ਜੋਸ਼ੀ)-ਸਿਵਲ ਸਰਜਨ ਡਾ.ਗੁਰਪ੍ਰੀਤ ਸਿੰਘ ਰਾਏ, ਐੱਸ.ਐੱਮ.ਓ. ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂਾ ਅਤੇ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ, ਡੀ.ਏ.ਪੀ.ਸੀ.ਯੂ ਅੰਮਿ੍ਤਸਰ ਅਤੇ ਸਿਵਲ ਹਸਪਤਾਲ ਦੇ ਏ.ਸੀ.ਟੀ.ਸੀ. ਇੰਚਾਰਜ ਡਾ. ਰੂਪ ਇੰਦਰਜੀਤ ਕੌਰ ਦੇ ਸਹਿਯੋਗ ਨਾਲ ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਵਿਖੇ ਵਿਸ਼ਵ ਏਡਜ ਦਿਵਸ ਮਨਾਇਆ ਗਿਆ | ਜਿਸ ਵਿਚ ਸਟਾਫ ਵਲੋਂ ਐੱਚ.ਆਈ.ਵੀ. ਏਡਜ ਦੇ ਲੱਛਣ, ਕਾਰਨ ਅਤੇ ਇਲਾਜ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ | ਸਕੂਲ ਦੇ ਵਿਦਿਆਰਥੀਆਂ ਦਾ ਡਰਾਇੰਗ ਅਤੇ ਕਵਿਤਾ ਪ੍ਰਤੀਯੋਗਤਾ ਮੁਕਾਬਲਾ ਵੀ ਕਰਵਾਇਆ ਗਿਆ ਅਤੇ ਜੇਤੂ ਬੱਚਿਆਂ ਨੂੰ ਇਨਾਮ ਅਤੇ ਸਟੇਸ਼ਨਰੀ ਵੰਡੀ ਗਈ | ਸਕੂਲ ਪਿੰ੍ਰਸੀਪਲ ਜਤਿੰਦਰਪਾਲ ਸਿੰਘ, ਵਾਈਸ ਪਿੰ੍ਰਸੀਪਲ ਬਲਜਿੰਦਰ ਸਿੰਘ, ਅਧਿਆਪਕ ਅੰਨੂੰ ਸ਼ਰਮਾ, ਪ੍ਰਭਜੋਤ ਕੌਰ, ਜਗਦੀਪ ਸਿੰਘ, ਨਵੀਨ ਕੁਮਾਰ, ਸਮੂਹ ਸਟਾਫ, ਆਈ.ਸੀ.ਟੀ.ਸੀ. ਕੌਂਸਲਰ ਸਤਿੰਦਰ ਕੌਰ, ਐੱਸ.ਐੱਸ.ਕੇ ਮੈਨੇਜਰ ਪਿੰਕੀ ਕੁਮਾਰੀ, ਸੀ.ਐੱਸ.ਸੀ. ਕੁਆਰਡੀਨੇਟਰ ਗੁਰਵਿੰਦਰ ਸਿੰਘ ਅਤੇ ਸਮੂਹ ਸਟਾਫ ਮੌਜੂਦ ਸੀ |

Ad Position 22
No active advertisement
ਪਿਛਲੀ ਖ਼ਬਰ ਐੱਫ.ਸੀ.ਆਈ. ਦਾ ਨਾਂਹ ਪੱਖੀ ਰਵੱਈਆ <br/> ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਝਬਾਲ ਵਿਖੇ ਲਗਾਇਆ ਸਕਾਊਟ ਐਂਡ ਗਾਈਡ ਕੈਂਪ <br/>
Ad Position 24