14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਐੱਫ.ਸੀ.ਆਈ. ਦਾ ਨਾਂਹ ਪੱਖੀ ਰਵੱਈਆ <br/>

Ad Position 21
No active advertisement
ਅਜੀਤ ਡੈਸਕ 07-12-2025
ਤਰਨ ਤਾਰਨ, 6 ਦਸੰਬਰ (ਪਰਮਜੀਤ ਜੋਸ਼ੀ)- ਤਰਨ ਤਾਰਨ ਤੇ ਅੰਮਿ੍ਤਸਰ ਦੇ ਸਮੂਹ ਸ਼ੈਲਰ ਮਾਲਕਾਂ ਦੀ ਸਾਂਝੀ ਮੀਟਿੰਗ ਹਵੇਲੀ ਵਿਖੇ ਪ੍ਰਧਾਨ ਅੰਮਿ੍ਤਸਰ ਰਾਈਸ ਮਿੱਲਰਜ਼ ਐਸੋਸੀਏਸ਼ਨ ਰਜਿੰਦਰ ਸਲਵਾਨ ਅਤੇ ਤਰਨ ਤਾਰਨ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਤਨੇਜਾ ਦੀ ਅਗਵਾਈ ਵਿਚ ਕੀਤੀ ਗਈ | ਜਿਸ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਐੱਫ.ਸੀ.ਆਈ. ਜੋ ਕਿ ਚੌਲ ਲੈਣ ਤੋਂ ਨਾਂਹ ਕਰ ਰਹੀ ਹੈ ਪਰ ਸ਼ੈਲਰ ਮਾਲਕ ਸੋਮਵਾਰ 8 ਦਸੰਬਰ ਤੋਂ ਚੌਲ ਡੰਪ ਕਰਨਗੇ ਅਤੇ ਚੌਲ ਐੱਫ.ਸੀ.ਆਈ. ਨੇ ਆਫਰ ਕੀਤੇ ਜਾਣਗੇ ਅਤੇ 10 ਫੀਸਦੀ ਵਾਲਾ ਪਰੂਫਡ ਰਾਈਸ ਅਤੇ 25 ਫੀਸਦੀ ਵਾਲਾ ਐੱਫ.ਆਰ.ਕੇ ਡੰਪ ਕੀਤਾ ਜਾੇਗਾ | ਜੇਕਰ ਐੱਫ.ਸੀ.ਆਈ ਨੇ ਚੌਲ ਲੈਣ ਤੋਂ ਕਿਸੇ ਕਿਸਮ ਤੋਂ ਨਾ ਨੁੱਕਰ ਕੀਤਾ ਤਾਂ ਦੋਵੇਂ ਜ਼ਿਲਿ੍ਹਆ ਦੇ 100 ਦੇ ਕਰੀਬ ਸ਼ੈਲਰ ਮਾਲਕ ਇਕੱਠਏ ਹੋ ਕੇ ਐੱਫ.ਸੀ.ਆਈ. ਅਧਿਕਾਰੀਆਂ ਦਾ ਡੱਟ ਕੇ ਵਿਰੋਧ ਕਰਨਗੇ | ਮੀਟਿੰਗ ਵਿਚ ਮੁੱਖ ਤੌਰ 'ਤੇ ਨਵੀਨ ਗੁਪਤਾ ਮੀਤ ਪ੍ਰਧਾਨ ਤਰਨ ਤਾਰਨ, ਵਿਨੋਦ ਚੱਡਾ ਸਰਪ੍ਰਸਤ ਅੰਮਿ੍ਤਸਰ, ਸੁਰਜੀਤ ਸਿੰਘ ਕੰਗ ਪ੍ਰਧਾਨ ਜੰਡਿਆਲਾ ਗੁਰੂ, ਅਨਿਲ ਧਵਨ ਪ੍ਰਧਾਨ ਪੱਟੀ, ਸੰਜੀਵ ਭੰਡਾਰੀ ਪ੍ਰਧਾਨ ਰਈਆ, ਵਲੈਤੀ ਸ਼ਾਹ ਪ੍ਰਧਾਨ ਛੇਹਰਟਾ, ਨਿੱਕੂ ਸ਼ਾਹ ਸਰਹਾਲੀ ਮਹਿਤਾ ਅਜਨਾਲਾ, ਝਬਾਲ ਅਤੇ ਹੋਰ 70 ਦੇਕਰੀਬ ਰਾਈਸ ਮਿੱਲਰਜ ਸ਼ਾਮਿਲ ਹੋਏ | ਇਸ ਮੌਕੇ ਤਰਨ ਤਾਰਨ, ਪੱਟੀ, ਜੰਡਿਆਲਾ ਗੁਰੂ, ਰਈਆ ਤੋਂ ਬਹੁਤ ਸਾਰੇ ਸ਼ੈਲਰ ਮਾਲਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਸੰਸਥਾ ਸਿਟੀਜ਼ਨ ਕੌਂਸਲ ਦੀ ਮੀਟਿੰਗ ਹੋਈ <br/> ਅਗਲੀ ਖ਼ਬਰ ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ਵ ਏਡਜ਼ ਦਿਵਸ ਮਨਾਇਆ <br/>
Ad Position 24