ਤਰਨ ਤਾਰਨ, 6 ਦਸੰਬਰ (ਇਕਬਾਲ ਸਿੰਘ ਸੋਢੀ)- ਸਮਾਜ ਸੇਵੀ ਸੰਸਥਾ ਸਿਟੀਜਨ ਕੌਂਸਲ ਇਕ ਵਿਸ਼ੇਸ਼ ਮੀਟਿੰਗ ਕੌਂਸਲ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ ਸਾਬਕਾ ਲੈਕਚਰਾਰ ਦੀ ਪ੍ਰਧਾਨਗੀ ਹੇਠ ਦਫਤਰ ਸਿਟੀਜਨ ਕੌਂਸਲ ਵਿਖੇ ਹੋਈ | ਮੀਟਿੰਗ ਦੌਰਾਨ ਸਿਟੀਜਨ ਕੌਂਸਲ ਵਲੋਂ ਬੀਤੇ ਦਿਨੀ ਆਯੋਜਿਤ ਕੀਤੇ 34 ਵੇਂ ਕੰਨਿਆਂ ਦਾਨ ਸਮਾਗਮ ਦੀ ਭਰਪੂਰ ਸਫਲਤਾ ਵਾਸਤੇ ਕੌਂਸਲ ਦੇ ਸਮੂਹ ਅਹੁਦੇਦਾਰਾਂ, ਮੈਂਬਰਾਂ, ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਸਮੂਹ ਦਾਨੀ ਸੱਜਣ, ਸਹਿਯੋਗੀ ਮੈਂਬਰਾਂ, ਮੈਨੇਜਰ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ, ਸਮਾਜਿਕ ਸੰਸਥਾਵਾਂ, ਧਾਰਮਿਕ ਜਥੇਬੰਦੀਆਂ, ਮੀਡੀਆ ਦੇ ਨੁਮਾਇੰਦਿਆਂ ਆਦਿ ਦਾ ਦਿਲੋਂ ਧੰਨਵਾਦ ਕੀਤਾ ਜਿਨਾਂ ਦੇ ਸਹਿਯੋਗ ਸਦਕਾ ਇਹ ਕੰਨਿਆਂ ਦਾਨ ਸਮਾਗਮ ਸਫਲ ਹੋਇਆ ਹੈ | ਮੀਟਿੰਗ ਵਿਚ ਕੁਲਵਿੰਦਰ ਸਿੰਘ ਲਵਲੀ ਜਨਰਲ ਸਕੱਤਰ, ਡਾਕਟਰ ਸੁਖਦੇਵ ਸਿੰਘ ਲੌਹੁਕਾ, ਜੀਤ ਸਿੰਘ ਸਰਾਫ, ਨਰਿੰਦਰ ਸਿੰਘ ਸਾਬਕਾ ਬੈਂਕ ਮੈਨੇਜਰ, ਹਰਿੰਦਰ ਸਿੰਘ ਪਲਾਸੌਰ, ਅਵਤਾਰ ਸਿੰਘ ਤਨੇਜਾ (ਸਾਰੇ ਸਾਬਕਾ ਪ੍ਰਧਾਨ), ਹਰਵਿੰਦਰ ਸਿੰਘ ਸਾਬਕਾ ਬੈਂਕ ਮੈਨੇਜਰ, ਹੈਡ ਮਾਸਟਰ ਗੁਰਦਿਆਲ ਸਿੰਘ, ਪਿ੍ੰਸੀਪਲ ਮਲਕੀਤ ਸਿੰਘ, ਨਰੇਸ਼ ਮਰਵਾਹਾ, ਜਸਬੀਰ ਸਿੰਘ ਗਾਂਧੀ, ਕਮਲਪ੍ਰੀਤ ਸਿੰਘ ਖਜਾਨਚੀ, ਇੰਜੀਨੀਅਰ ਜਸਦੀਪ ਸਿੰਘ ਗਾਂਧੀ, ਪੰਡਿਤ ਜੈਦੀਪ ਭਾਰਗਵ, ਜਗਜੀਤ ਸਿੰਘ ਬੈਂਕ ਅਫਸਰ, ਮਾਸਟਰ ਅਮਰਜੀਤ ਸਿੰਘ ਨੈਸ਼ਨਲ ਅਵਾਰਡੀ, ਸੁਖਦੇਵ ਸਿੰਘ, ਕਸ਼ਮੀਰ ਸਿੰਘ ਓਕੇ ਟੇਲਰਜ , ਅਰੂੜ ਸਿੰਘ ਸਮਾਗਮ ਕਨਵੀਨਰ, ਮੁਖਤਿਆਰ ਸਿੰਘ ਸਾਬਕਾ ਫੌਜੀ ਕੋ -ਕਨਵੀਨਰ, ਜਸਵਿੰਦਰ ਪਾਲ ਸਿੰਘ ਜੱਸੀ ਵਸੀਕਾ ਆਦ ਮੈਂਬਰ ਸ਼ਾਮਿਲ ਹੋਏ |