18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਪਿੰਡ ਸਕੱਤਰਾ ਦੇ ਖ਼ੇਤ 'ਚੋਂ ਇਕ ਕਿੱਲੋ ਹੈਰੋਇਨ ਬਰਾਮਦ

Ad Position 21
No active advertisement
ਅਜੀਤ ਡੈਸਕ 08-12-2025
ਤਰਨ ਤਾਰਨ, 7 ਦਸੰਬਰ (ਹਰਿੰਦਰ ਸਿੰਘ)-ਸਰਹੱਦੀ ਪਿੰਡ ਸਕੱਤਰਾ ਦੇ ਖ਼ੇਤਾਂ ਵਿਚੋਂ ਬੀ.ਐਸ.ਐਫ. ਅਤੇ ਪੁਲਿਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਵੱਡੀ ਮਾਤਰਾ ਵਿਚ ਹੈਰੋਇਨ ਬਰਾਮਦ ਕੀਤੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਸਮੇਤ ਡਰੋਨ ਸਰਚ ਸੰਬੰਧੀ ਡਰੇਨ ਕਾਲੀਆ ਕੋਲ ਮੌਜੂਦ ਸਨ | ਪੁਲਿਸ ਪਾਰਟੀ ਅਤੇ ਬੀ.ਐਸ.ਐਫ. ਵਲੋਂ ਤਲਾਸ਼ੀ ਅਭਿਆਨ ਦੌਰਾਨ ਜਗੀਰ ਸਿੰਘ ਪੁੱਤਰ ਅੰਗਰੇਜ ਸਿੰਘ ਵਾਸੀ ਸਕੱਤਰਾ ਦੀ ਖੇਤ ਵਿਚੋਂ ਪੀਲੇ ਰੰਗ ਦਾ ਪੈਕਟ, ਜਿਸ ਵਿਚੋਂ 2 ਕੱਪੜੇ ਦੀਆਂ ਗੁਥਲੀਆਂ ਬਰਾਮਦ ਹੋਈਆਂ, ਜਿਨ੍ਹਾਂ ਵਿਚੋਂ 1 ਕਿਲੋ 75 ਗ੍ਰਾਮ ਹੈਰੋਇਨ ਬਰਾਮਦ ਹੋਈ | ਇਸ ਸੰਬੰਧੀ ਥਾਣਾ ਵਲਟੋਹਾ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਭੁਪਿੰਦਰ ਸਿੰਘ ਭਿੰਦਾ ਦੇ ਪਿਤਾ ਦੇ ਅਕਾਲ ਚਲਾਣੇ 'ਤੇ ਔਲਖ ਤੇ ਹੋਰਾਂ ਵਲੋਂ ਦੁੱਖ ਪ੍ਰਗਟ <br/> ਅਗਲੀ ਖ਼ਬਰ ਅੱਧਾ ਕਿੱਲੋ ਦੇ ਕਰੀਬ ਹੈਰੋਇਨ ਸਮੇਤ ਵਿਅਕਤੀ ਕਾਬੂ
Ad Position 24