19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਚੋਰੀ ਦੇ ਮੋਟਰਸਾਈਕਲ ਸਮੇਤ ਵਿਅਕਤੀ ਕਾਬੂ <br/>

Ad Position 21
No active advertisement
ਅਜੀਤ ਡੈਸਕ 08-12-2025
ਤਰਨ ਤਾਰਨ, 7 ਦਸੰਬਰ (ਪਰਮਜੀਤ ਜੋਸ਼ੀ)-ਥਾਣਾ ਭਿੱਖੀਵਿੰਡ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗਿ੍ਫ਼ਤਾਰ ਕੀਤਾ ਹੈ, ਜਦਕਿ ਇਸ ਮਾਮਲੇ ਵਿਚ ਸ਼ਾਮਿਲ ਉਸ ਦੇ ਦੂਜੇ ਸਾਥੀ ਵਿਰੁੱਧ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਿੱਖੀਵਿੰਡ ਦੇ ਏ.ਐਸ.ਆਈ. ਲਖਬੀਰ ਸਿੰਘ ਨੇ ਦੰਸਿਆ ਕਿ ਉਹ ਸਾਥੀ ਕਰਮਚਾਰੀਆਂ ਸਮੇਤ ਗਸ਼ਤ ਦੇ ਸੰਬੰਧ ਵਿਚ ਅੱਡਾ ਸੁਰ ਸਿੰਘ ਮੌਜੂਦ ਸਨ | ਉਨ੍ਹਾਂ ਨੂੰ ਮੁਖਬਰ ਨੇ ਇਤਲਾਹ ਦਿੱਤੀ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਬੂਟਾ ਸਿੰਘ ਵਾਸੀ ਪੱਤੀ ਨੰਗਲ ਕੀ ਸੁਰਸਿੰਘ, ਜੋ ਕਿ ਭੀੜ ਭਾੜ ਅਤੇ ਧਾਰਮਿਕ ਸਥਾਨਾਂ ਦੀਆਂ ਪਾਰਕਿੰਗਾਂ 'ਤੇ ਮੋਟਰਸਾਈਕਲ ਚੋਰੀ ਕਰਕੇ ਜੈਦੀਪ ਸਿੰਘ ਉਰਫ ਗੱਬਰ ਪੁੱਤਰ ਗੁਰਬਾਜ ਸਿੰਘ ਉਰਫ ਬਾਜ ਵਾਸੀ ਪੱਤੀ ਨੰਗਲ ਕੀ ਸੁਰਸਿੰਘ ਦੇ ਘਰ ਵਿਚ ਲੁਕਾ ਛੁਪਾ ਕੇ ਰੱਖਦੇ ਹਨ ਅਤੇ ਬਾਅਦ ਵਿਚ ਅੱਗੇ ਵੇਚਣ ਦਾ ਧੰਦਾ ਕਰਦੇ ਹਨ | ਇਸ ਸੰਬੰਧੀ ਹਰਪ੍ਰੀਤ ਸਿੰਘ ਉਰਫ ਹੈਪੀ ਹੁਣ ਵੀ ਚੋਰੀ ਦੇ ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਨੰਬਰੀ ਪੀ.ਬੀ 17-ਟੀ-2182 'ਤੇ ਸਵਾਰ ਹੋ ਕੇ ਪਿੰਡ ਚੱਕ ਸਿੰਕਦਰ ਵਾਲੇ ਪਾਸੇ ਤੋਂ ਸੁਰ ਸਿੰਘ ਆ ਰਿਹਾ ਹੈ | ਪੁਲਿਸ ਵਲੋਂ ਮੋੜ ਚੱਕ ਸਿੰਕਦਰ ਸੁਰਸਿੰਘ ਵਿਖੇ ਨਾਕਾਬੰਦੀ ਕੀਤੀ ਕਰਕੇ ਹਰਪ੍ਰੀਤ ਸਿੰਘ ਉਰਫ ਹੈਪੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ | ਇਸ ਤੋਂ ਇਲਾਵਾ ਪੁਲਿਸ ਵਲੋਂ ਹਰਪ੍ਰੀਤ ਸਿੰਘ ਦੇ ਦੂਸਰੇ ਸਾਥੀ ਜੈਦੀਪ ਸਿੰਘ ਉਰਫ ਗੱਬਰ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਗਿ੍ਫ਼ਤਾਰੀ ਲਈ ਛਾਪਾਮਾਰੀ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੁਰੂ ਨਾਨਕ ਪੜਾਓ ਫਤਿਆਬਾਦ ਵਿਖੇ ਚੌਪਹਿਰਾ ਸਮਾਗਮ <br/> ਅਗਲੀ ਖ਼ਬਰ ਪੁਲਿਸ ਵਲੋਂ ਦੋ ਪਿਸਟਲਾਂ, ਜ਼ਿੰਦਾ ਰੌਂਦਾਂ ਸਮੇਤ ਇਕ ਵਿਅਕਤੀ ਕਾਬੂ
Ad Position 24