21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਮੈਨੇਜਰ ਅਬਜਿੰਦਰ ਸਿੰਘ ਸੰਧੂ ਮਾਨਾਂਵਾਲਾ ਨਮਿਤ ਸ਼ਰਧਾਂਜਲੀ ਸਮਾਰੋਹ

Ad Position 21
No active advertisement
ਅਜੀਤ ਡੈਸਕ 08-12-2025
ਮਾਨਾਂਵਾਲਾ, 7 ਦਸੰਬਰ (ਗੁਰਦੀਪ ਸਿੰਘ ਨਾਗੀ)-ਕੋਆਪਰੇਟਿਵ ਬੈਂਕ, ਬ੍ਰਾਂਚ ਬੁੰਡਾਲਾ ਦੇ ਮੈਨੇਜਰ, ਮਝੈਲ ਰੂਰਲ ਸਪੋਰਟਸ ਸੁਸਾਇਟੀ ਮਾਨਾਂਵਾਲਾ ਦੇ ਖਜ਼ਾਨਚੀ, ਸ: ਜਗੀਰ ਸਿੰਘ ਸੰਧੂ ਸਪੋਰਟਸ ਸਟੇਡੀਅਮ ਜੀ. ਟੀ. ਰੋਡ ਮਾਨਾਂਵਾਲਾ ਦੇ ਮੁੱਖ ਪ੍ਰਬੰਧਕ ਅਤੇ ਸ੍ਰੀ ਅਨੰਦਪੁਰ ਸਾਹਿਬ ਹੋਲਾ ਮਹੱਲਾ ਲੰਗਰ ਕਮੇਟੀ ਦੇ ਸਰਪ੍ਰਸਤ ਅਬਜਿੰਦਰ ਸਿੰਘ ਸੰਧੂ, ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਪੈਣ ਉਪਰੰਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਜਗੀਰ ਸਿੰਘ ਸੰਧੂ ਮੈਮੋਰੀਅਲ ਸਟੇਡੀਅਮ, ਮਾਨਾਂਵਾਲਾ ਵਿਖੇ ਹੋਇਆ, ਜਿੱਥੇ ਸ੍ਰੀ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਭਾਈ ਹਰਪਿੰਦਰ ਸਿੰਘ ਦੇ ਰਾਗੀ ਜਥੇ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ | ਅਰਦਾਸੀਏ ਸਿੰਘ ਭਾਈ ਬਲਜੀਤ ਸਿੰਘ ਨੇ ਅਰਦਾਸ ਕੀਤੀ | ਇਸ ਤੋਂ ਬਾਅਦ ਸ. ਅਬਜਿੰਦਰ ਸਿੰਘ ਸੰਧੂ ਨੂੰ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਅਨੂਪ ਸਿੰਘ ਭੁੱਲਰ, ਗੁਰਮਿੰਦਰ ਸਿੰਘ ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਰੰਧਾਵਾ, ਰਟੌਲ, ਸਾਬਕਾ ਪ੍ਰਧਾਨ ਰਾਜ ਕੁਮਾਰ ਮਲਹੋਤਰਾ, ਕਬੱਡੀ ਕੋਚ ਕਸ਼ਮੀਰ ਸਿੰਘ ਵਡਾਲੀ, ਸਾਬਕਾ ਡੀ. ਐੱਸ. ਪੀ. ਰਤਨ ਸਿੰਘ, ਸਾਬਕਾ ਕੌਂਸਲਰ ਪਰਮਿੰਦਰ ਸਿੰਘ ਤੁੰਗ, ਸੁਖਪਾਲ ਸਿੰਘ ਸੋਹੀ ਆਦਿ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਅਬਜਿੰਦਰ ਸਿੰਘ ਸੰਧੂ ਦੇ ਬੇਵਕਤੀ ਅਕਾਲ ਚਲਾਣਾ ਕਰ ਜਾਣ ਨਾਲ ਸਮਾਜ ਵਿਚ ਵੱਡਾ ਖਲਾਅ ਪੈਦਾ ਹੋ ਗਿਆ ਹੈ | ਇਸ ਮੌਕੇ ਬਾਬਾ ਹਾਕਮ ਸਿੰਘ, ਉਪਿੰਦਰ ਕੌਰ ਸੰਧੂ, ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ, ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਜਸਬੀਰ ਸਿੰਘ ਡਿੰਪਾ, ਸਾਬਕਾ ਕੈਬਨਿਟ ਮੰਤਰੀ ਜਥੇ. ਗੁਲਜ਼ਾਰ ਸਿੰਘ ਰਣੀਕੇ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਇੰਸਪੈਕਟਰ ਅਵਤਾਰ ਸਿੰਘ ਸੋਨਾ, ਅਰਸ਼ਦੀਪ ਸਿੰਘ ਸੰਧੂ, ਵਿਧਾਇਕ ਜੀਵਨਜੋਤ ਕੌਰ, ਡਾ. ਰਾਜ ਕੁਮਾਰ, ਸਾਬਕਾ ਵਿਧਾਇਕ ਸੁਨੀਲ ਦੱਤੀ, ਡਾ. ਰਾਜ ਕੁਮਾਰ ਵੇਰਕਾ, ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਸੰਤੋਖ ਸਿੰਘ ਬਸ਼ੰਬਰਪੁਰਾ, ਅਮਰੀਕ ਸਿੰਘ ਬਿੱਟਾ, ਰਾਜਾ ਸਿੱਧੂ ਲੁਧਿਆਣਾ, ਪ੍ਰਧਾਨ ਸੁਖਰਾਜ ਸਿੰਘ ਰੰਧਾਵਾ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਗੋਪਾਲ ਸਿੰਘ ਜਾਣੀਆ, ਮਲਕੀਤ ਸਿੰਘ ਬੱਬੂ ਮਾਨਾਂਵਾਲਾ, ਅਮਰਦੀਪ ਸਿੰਘ ਹੈਪੀ ਰਾਜੇਵਾਲ, ਰਣਬੀਰ ਸਿੰਘ ਢੋਟਾ, ਸੁਖਪਾਲ ਸਿੰਘ ਸੋਹੀ, ਪੁੰਨਾ ਸਿੰਘ, ਭਵਨਦੀਪ ਸਿੰਘ ਵਿਰਕ, ਕੰਵਲਜੀਤ ਸਿੰਘ ਮਾਨਾਂਵਾਲਾ, ਦਲਜਿੰਦਰਬੀਰ ਸਿੰਘ ਵਿਰਕ, ਕੰਵਰਪਾਲ ਸਿੰਘ ਕੇ. ਪੀ. ਸੰਧੂ, ਕਰਨੈਲ ਸਿੰਘ ਮਰੋਕ, ਸੁਰਿੰਦਰ ਸਿੰਘ ਹੇਰ, ਰਸ਼ਪਾਲ ਸਿੰਘ ਮੇਹਰਬਾਨਪੁਰਾ, ਹਰਜਿੰਦਰ ਸਿੰਘ, ਦਰਸ਼ਨ ਸਿੰਘ ਨਿੱਜਰਪੁਰਾ, ਹਰਪਵਨ ਸਿੰਘ ਬਸ਼ੰਬਰਪੁਰਾ, ਸਾਬਕਾ ਡੀ.ਐੱਸ.ਪੀ. ਗੁਰਨਾਮ ਸਿੰਘ, ਦਲਵਿੰਦਰ ਸਿੰਘ, ਪਰਮਜੀਤ ਸਿੰਘ ਏਕਲਗੱਡਾ, ਬੌਨੀ ਗਿੱਲ, ਇੰਸਪੈਕਟਰ ਵਰਮੀਤ ਸਿੰਘ, ਨਿਰਵੈਰ ਸਿੰਘ ਬਿੱਟੂ ਸੁੱਖੇਵਾਲ, ਪ੍ਰਦੀਪ ਸਿੰਘ ਸੋਨੀ, ਗੁਰਦੇਵ ਸਿੰਘ, ਜਗਜੀਤ ਸਿੰਘ ਜੋਗੀ, ਦਲਵਿੰਦਰ ਸਿੰਘ ਡੀ.ਐਮ., ਹਰਜਿੰਦਰ ਸਿੰਘ, ਜੈ ਕਰਨ ਸਿੰਘ ਮਾਨ, ਕੁਲਦੀਪ ਸਿੰਘ, ਡਿੰਪੀ ਫੂਲਾ, ਗੋਗਾ ਹੈਦਰਾਬਾਦ, ਸੋਹਣ ਸ਼ਾਹ ਕਦਗਿੱਲ, ਦਿਲਬਾਗ ਸਿੰਘ ਸਰਪੰਚ, ਬਿਕਰਮਜੀਤ ਸਿੰਘ ਰੰਧਾਵਾ ਯੂ.ਐਸ.ਏ., ਹਰਬਿਲਾਸ ਸਿੰਘ ਔਲਖ, ਪਿ੍ੰਸ ਸਰਕਾਰੀਆਂ, ਭਵਨਦੀਪ ਸਿੰਘ ਵਿਰਕ, ਰਿੱਕੀ ਸੰਧੂ, ਨਵਨੀਤ ਸਿੰਘ ਤੁੰਗ, ਪਵਿੱਤਰਪਾਲ ਸਿੰਘ ਸੰਧੂ, ਨਵੀ ਤੁੰਗ ਆਦਿ ਤੋਂ ਇਲਾਵਾ ਕੋਵਾਪ੍ਰੇਟਿਵ ਬੈਂਕ ਯੂਨੀਅਨ ਦੇ ਨੁਮਾਇੰਦੇ ਅਤੇ ਇਲਾਕੇ ਦੇ ਸਰਪੰਚਾਂ, ਪੰਚਾਂ, ਮੋਹਤਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੀ. ਐੱਨ. ਐੱਸ. ਇੰਟਰਨੈਸ਼ਨਲ ਸਕੂਲ ਦੀ 3 ਰੋਜ਼ਾ ਸਾਲਾਨਾ ਸਪੋਰਟਸ ਮੀਟ ਸੰਪੰਨ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਇੰਟਰ ਸਕੂਲ ਮੁਕਾਬਲਿਆਂ ਨਾਮਣਾ ਖੱਟਿਆ
Ad Position 24