ਰਾਮ ਤੀਰਥ, 7 ਦਸੰਬਰ (ਧਰਵਿੰਦਰ ਸਿੰਘ ਔਲਖ)- ਸੰਧੂ ਗਰੁੱਪ ਆਫ ਸਕੂਲਜ਼ ਦੇ ਪ੍ਰਬੰਧ ਅਧੀਨ ਬੀ. ਐੱਨ. ਐੱਸ. ਇੰਟਰਨੈਸ਼ਨਲ ਸਕੂਲ ਭਿੱਟੇਵੱਡ ਦੀ 3 ਰੋਜ਼ਾ ਸਾਲਾਨਾ ਇੰਟਰ ਹਾਊਸ ਸਪੋਰਟਸ ਮੀਟ ਸੰਪੰਨ ਹੋ ਗਈ | ਜਿਸ ਦੌਰਾਨ ਲਾਇਨ ਖਿਡਾਰੀਆਂ ਦਾ ਦਬਦਬਾ ਰਿਹਾ | ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਕਰਮਿੰਦਰ ਸਿੰਘ ਸੰਧੂ ਕੈਨੇਡਾ ਦੇ ਦਿਸ਼ਾ-ਨਿਰਦੇਸ਼ਾਂ, ਐੱਮ. ਡੀ. ਕਮ ਪਿ੍ੰ. ਗੁਰਚਰਨ ਸਿੰਘ ਸੰਧੂ ਦੀ ਅਗਵਾਈ ਤੇ ਵਾਈਸ ਪਿ੍ੰਸੀਪਲ ਜੋਤੀ ਠਾਕੁਰ ਦੇ ਸ਼ਾਨਦਾਰ ਪ੍ਰਬੰਧਾਂ ਹੇਠ ਆਯੋਜਿਤ ਇਸ ਖੇਡ ਪ੍ਰਤੀਯੋਗਿਤਾ ਦੇ ਦੌਰਾਨ ਰੈੱਡ, ਗ੍ਰੀਨ, ਯੈਲੋ ਤੇ ਬਲਿਊ ਹਾਊਸ ਦੇ (ਲੜਕੇ-ਲੜਕੀਆਂ) ਖਿਡਾਰੀਆਂ ਖੂਬ ਖੂਨ ਪਸੀਨਾ ਵਹਾਉਂਦੇ ਹੋਏ ਦਮ ਦਿਖਾਇਆ | ਇਸ ਖੇਡ ਪ੍ਰਤੀਯੋਗਤਾ ਦੇ ਦੌਰਾਨ ਅਥਲੈਟਿਕਸ, ਵਾਲੀਬਾਲ, ਖੋ-ਖੋ, ਫੁੱਟਬਾਲ, ਕਬੱਡੀ, ਰੱਸਾਕਸ਼ੀ, ਹੈਂਡਬਾਲ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਖੇਡ ਮੁਕਾਬਲਿਆਂ ਦੇ ਜੇਤੂ ਖਿਡਾਰੀਆਂ ਤੇ ਹਾਊਸਾਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ 181 ਬਟਾਲੀਅਨ ਬੀ. ਐੱਸ. ਐੱਫ. ਦੇ ਕਮਾਂਡੈਂਟ ਪਰਮਿੰਦਰ ਸਿੰਘ, ਫ਼ਿਲਮ ਅਦਾਕਾਰਾ ਰਵਿੰਦਰ ਕੌਰ ਤੇ ਐੱਮ. ਡੀ. ਗੁਰਚਰਨ ਸਿੰਘ ਦੇ ਵਲੋਂ ਸਾਂਝੇ ਤੌਰ 'ਤੇ ਅਦਾ ਕੀਤੀ ਗਈ | ਕਮਾਂਡੈਂਟ ਪਰਮਿੰਦਰ ਸਿੰਘ ਨੇ ਕਿਹਾ ਕਿ ਦਿਹਾਤੀ ਖੇਤਰ ਦੇ ਤਗੜੇ ਤੇ ਮਜਬੂਤ ਜੁੱਸੇ ਵਾਲੇ ਨੌਜਵਾਨਾਂ ਨੂੰ ਦੇਸ਼ ਸੇਵਾ ਦੇ ਲਈ ਫੌਜ ਤੇ ਅਰਧ ਸੈਨਿਕ ਬਲਾਂ 'ਚ ਭਰਤੀ ਹੋ ਕਿ ਅਸਲੀ ਹੀਰੋ ਬਣਨਾ ਚਾਹੀਦਾ ਹੈ | ਇਸ ਦੌਰਾਨ ਬੀ. ਐੱਸ. ਐੱਫ. ਵਲੋਂ ਆਪਣੀ ਕਾਰਜਸ਼ੈਲੀ, ਨਸ਼ਾਖੋਰੀ ਤੇ ਨਸ਼ਾ ਤਸਕਰੀ ਅਤੇ ਕਈ ਹੋਰ ਸਮਾਜਿਕ ਅਲਾਮਤਾਂ ਤੇ ਵਾਰ ਕਰਦੀ ਡਾਕੂਮੈਂਟਰੀ ਵੀ ਦਿਖਾਈ ਗਈ ਤੇ ਦੁਸ਼ਮਣ ਨੂੰ ਸਬਕ ਸਿਖਾਉਣ ਤੇ ਲੋਹੇ ਦੇ ਚਨੇ ਚਬਾਉਣ ਵਾਲੇ ਆਧਨਿਕ ਹਥਿਆਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ | ਇਸ ਮੌਕੇ ਫ਼ਿਲਮ ਅਦਾਕਾਰਾ ਰਵਿੰਦਰ ਕੌਰ, ਡਿਪਟੀ ਕਮਾਂਡੈਂਟ ਰਜੇਸ਼ ਕੁਮਾਰ, ਇੰਸਪੈਕਟਰ ਸ਼ਿਵਾਨੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਸਾਬਕਾ ਵਿਦਿਆਰਥਣ ਸੁਮਨਪ੍ਰੀਤ ਕੌਰ, ਸਾਹਿਤਕਾਰ ਤੇ ਪੱਤਰਕਾਰ ਧਰਵਿੰਦਰ ਔਲਖ, ਅਧਿਆਪਕ ਸੰਦੀਪ ਸਿੰਘ ਉੱਪਲ, ਪਿ੍ੰ: ਗੁਰਬਾਜ ਸਿੰਘ ਛੀਨਾ, ਖੇਡ ਪ੍ਰਮੋਟਰ ਜੀ. ਐੱਸ. ਸੰਧੂ ਤੋਂ ਇਲਾਵਾ ਵੱਖ-ਵੱਖ ਅਧਿਆਪਕਾਂ ਨੂੰ ਵੀ ਉੱਚੇਚੇ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੋ-ਆਰਡੀਨੇਟਰ ਕਿਰਨਜੀਤ ਕੌਰ, ਮਨਦੀਪ ਕੌਰ, ਕਰਮਜੀਤ ਕੌਰ, ਪੂਜਾਪ੍ਰੀਤ ਕੌਰ, ਦਲਜੀਤ ਕੌਰ, ਮਨਜਿੰਦਰ ਕੌਰ, ਗੁਰਜੀਤ ਕੌਰ, ਹਰਜੀਤ ਕੌਰ, ਪੱਲਵੀ, ਸਿਮਰਨਜੀਤ ਕੌਰ, ਅਮਨਦੀਪ ਕੌਰ, ਕਿਰਨਦੀਪ ਕੌਰ, ਸਰਬਜੀਤ ਕੌਰ, ਕੰਵਲਜੀਤ ਕੌਰ, ਦੀਪਕ ਕੁਮਾਰੀ, ਗੁਰਿੰਦਰ ਕੌਰ, ਕੰਵਲਰਣਬੀਰ ਕੌਰ, ਆਕਾਸ਼ਦੀਪ ਸਿੰਘ, ਸਵਿੰਦਰ ਕੌਰ, ਆਸਥਾ, ਮਨਪ੍ਰੀਤ ਕੌਰ, ਅੰਮਿ੍ਤਪਾਲ ਸਿੰਘ, ਤਜਿੰਦਰਪਾਲ ਸਿੰਘ, ਡਾ. ਗੁਰਦਿਆਲ ਸਿੰਘ ਮਾਨਾਂਵਾਲਾ, ਦਿਲਬਾਗ ਸਿੰਘ ਸ਼ਾਹ, ਸਾਬਕਾ ਬਲਾਕ ਅਫਸਰ ਹਰਪਿੰਦਰ ਸਿੰਘ, ਇੰਚਾਰਜ ਮਨਜਿੰਦਰ ਕੌਰ, ਉਦੈਵੀਰ ਸਿੰਘ ਆਦਿ ਹਾਜ਼ਰ ਸਨ |